ਕਿਆਰੀ ਸ਼ਹਿਰ ਕੋਲ ਡਿੱਗਿਆ ਹੈ ਸਾਧਨ | Ladakh News
ਲੱਦਾਖ (ਏਜੰਸੀ)। ਸ਼ਨਿੱਚਰਵਾਰ ਸ਼ਾਮ 4:45 ਵਜੇ ਲੱਦਾਖ ਵਿਖੇ ਫੌਜ ਦਾ ਇਕ ਵਾਹਨ ਖੱਡ ’ਚ ਡਿੱਗਣ ਦੀ ਖਬਰ ਹੈ। ਇਸ ਹਾਦਸੇ ’ਚ 9 ਜਵਾਨਾਂ ਦੀ ਮੌਤ ਹੋ ਗਈ ਹੈ। ਜਦਕਿ ਇੱਕ ਜਖਮੀ ਹੈ, ਜਿਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਦੱਖਣੀ ਲੱਦਾਖ ਦੇ ਨਯੋਮਾ ਦੇ ਕਿਆਰੀ ਨੇੜੇ ਵਾਪਰਿਆ। ਲੇਹ ਦੇ ਐੱਸਐੱਸਪੀ ਪੀਡੀ ਨਿਤਿਆ ਨੇ ਦੱਸਿਆ ਕਿ ਫੌਜ ਦੀਆਂ ਪੰਜ ਗੱਡੀਆਂ ਦਾ ਕਾਫਲਾ ਲੇਹ ਤੋਂ ਨਯੋਮਾ ਵੱਲ ਜਾ ਰਿਹਾ ਸੀ। ਕਾਫਲੇ ’ਚ ਸ਼ਾਮਲ ਇੱਕ ਵਾਹਨ ਦਾ ਡਰਾਈਵਰ ਕਿਆਰੀ ਨੇੜੇ ਵਾਹਨ ਤੋਂ ਕੰਟਰੋਲ ਗੁਆ ਬੈਠਾ। ਜਿਸ ਕਾਰਨ ਗੱਡੀ ਟੋਏ ’ਚ ਜਾ ਡਿੱਗੀ। ਇਸ ’ਚ 10 ਸਿਪਾਹੀ ਸਵਾਰ ਸਨ। (Ladakh News)
ਇਹ ਵੀ ਪੜ੍ਹੋ : ਹਰੀਕੇ ਨੇੜੇ ਧੁੱਸੀ ਬੰਨ ਟੁੱਟਾ, ਭਾਰੀ ਤਬਾਹੀ
ਘਟਨਾ ਦੇ ਤੁਰੰਤ ਬਾਅਦ ਮੌਕੇ ’ਤੇ ਵੱਡੇ ਪੱਧਰ ’ਤੇ ਬਚਾਅ ਮੁਹਿੰਮ ਚਲਾਈ ਗਈ। ਇਸ ਹਾਦਸੇ ’ਚ 8 ਜਵਾਨ ਸ਼ਹੀਦ ਹੋ ਗਏ ਅਤੇ 2 ਜਖਮੀ ਹੋ ਗਏ। ਦੋਵਾਂ ਜਖਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਇੱਕ ਹੋਰ ਜਵਾਨ ਦੀ ਮੌਤ ਹੋ ਗਈ। ਦੂਜੇ ਦੀ ਹਾਲਤ ਵੀ ਨਾਜੁਕ ਬਣੀ ਹੋਈ ਹੈ। ਫੌਜ ਦੇ ਅਧਿਕਾਰੀਆਂ ਦੱਸਿਆ ਕਿ ਹਾਦਸੇ ’ਚ ਜਾਨ ਗੁਆਉਣ ਵਾਲਿਆਂ ’ਚ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਮੇਤ 9 ਜਵਾਨ ਸ਼ਾਮਲ ਹਨ। ਸੁਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ’ਤੇ ਲਿਖਿਆ- ਲੱਦਾਖ ਦੇ ਲੇਹ ਨੇੜੇ ਹਾਦਸੇ ’ਚ ਭਾਰਤੀ ਫੌਜ ਦੇ ਜਵਾਨਾਂ ਦੀ ਮੌਤ ਤੋਂ ਦੁਖੀ ਹਾਂ। ਮੇਰੇ ਵਿਚਾਰ ਦੁਖੀ ਪਰਿਵਾਰਾਂ ਦੇ ਨਾਲ ਹਨ। ਜਖਮੀਆਂ ਨੂੰ ਫੀਲਡ ਹਸਪਤਾਲ ਲਿਜਾਇਆ ਗਿਆ ਹੈ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ। (Ladakh News)