ਫੌਜੀ ਸਨਮਾਨਾਂ ਨਾਲ ਸ਼ਹੀਦ ਦਾ ਪਿੰਡ ਬਘਰੌਲ ਵਿਖੇ ਕੀਤਾ ਗਿਆ ਸਸਕਾਰ
(ਪ੍ਰਵੀਨ ਗਰਗ) ਦਿੜ੍ਹਬਾ ਮੰਡੀ। ਦੜ੍ਹਬਾ ਨੇੜੇ ਪਿੰਡ ਬਘਰੌਲ ਦਾ ਫੌਜੀ ਜਸਪਾਲ ਸਿੰਘ ਰਾਮਗੜ ਰਾਂਚੀ ਵਿਖੇ ਦਿਲ ਦਾ ਦੌਰਾਂ ਪੈਣ ਨਾਲ ਡਿਊਟੀ ਸਮੇਂ ਸ਼ਹੀਦ ਹੋ ਗਿਆ। (Indian Army) ਸ਼ਹੀਦ ਜਸਪਾਲ ਸਿੰਘ ਦੇ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਘਰੌਲ ਵਿਖੇ ਨਮ ਅੱਖਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਫੌਜ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਅੰਤਿਮ ਸਲਾਮੀ ਦਿੱਤੀ ਗਈ ਪਿੰਡ ਬਘਰੌਲ ਦੇ ਸਾਬਕਾ ਸਤਿਕਰਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪਿੰਡ ਦਾ ਫੌਜੀ ਹੌਲਦਾਰ ਜਸਪਾਲ ਸਿੰਘ ਰਾਮਗੜ ਰਾਂਚੀ ਵਿਖੇ ਡਿਊਟੀ ’ਤੇ ਤਾਇਨਾਤ ਸੀ।
ਇਹ ਵੀ ਪੜ੍ਹੋ : ਰਕਮ ਦੁੱਗਣੀ ਕਰਨ ਦੇ ਨਾਂਅ ’ਤੇ ਕਾਰੋਬਾਰੀ ਨਾਲ 30 ਲੱਖ ਰੁਪਏ ਦੀ ਧੋਖਾਧੜੀ
9 ਮੁਹਾਰ ਰੈਜਮੇਂਟ ਦਾ ਇਹ ਫੌਜੀ ਸ਼ੁੱਕਰਵਾਰ ਦੀ ਸ਼ਾਮ ਨੂੰ ਦਿਲ ਦਾ ਦੌਰਾਂ ਪੈਣ ਨਾਲ ਸ਼ਹੀਦ ਹੋ ਗਿਆ ਸੀ 43 ਸਾਲਾਂ ਜਸਪਾਲ ਸਿੰਘ 23 ਸਾਲਾਂ ਤੋਂ ਫੌਜ ਵਿੱਚ ਨੌਕਰੀ ਕਰ ਰਿਹਾ ਸੀ। ਸ਼ਹੀਦ ਫੌਜੀ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਸ਼ਹੀਦ ਨੇ ਅੱਜ ਦੇ ਦਿਨ ਘਰ ਆਉਣਾ ਸੀ ਉਸ ਨੇ ਛੁੱਟੀ ਲਈ ਅਰਜ਼ੀ ਦਿੱਤੀ ਹੋਈ ਸੀ ਪਰ ਅਫਸੋਸ ਉਨ੍ਹਾਂ ਦੀ ਅੱਜ ਮ੍ਰਿਤਕ ਦੇਹ ਘਰ ਪੁੱਜੀਉਨ੍ਹਾਂ ਕਿਹਾ ਕਿ ਸ਼ਹੀਦ ਜਸਪਾਲ ਸਿੰਘ ਨੇ ਇੱਕ ਸਾਲ ਬਾਅਦ ਫੌਜ ਵਿੱਚੋਂ ਸੇਵਾ ਮੁਕਤ ਹੋਣਾ ਸੀ ਸ਼ਹੀਦ ਫੌਜੀ ਦੇ ਅੰਤਿਮ ਸੰਸਕਾਰ ਸਮੇਂ ਕਿਸੇ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਦਾ ਨਾ ਪਹੁੰਚਣਾ ਵੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਰਿਹਾ ਹੈ। (Indian Army )