ਏਜੰਸੀ
ਨਵੀਂ ਦਿੱਲੀ/ਗੰਗਟੋਕ, 29 ਦਸੰਬਰ
ਸਿੱਕਮ ‘ਚ ਭਾਰਤ ਚੀਨ ਹੱਦ ‘ਤੇ ਨਾਥੂ ਲਾ ਦਰੇ ‘ਚ ਫਸੇ 2500 ਸੈਲਾਨੀਆਂ ਨੂੰ ਫੌਜ ਨੇ ਬਚਾਉਣ ‘ਚ ਸਫ਼ਲਤਾ ਹਾਸਲ ਕੀਤੀ ਹੈ ਭਾਰਤੀ ਬਰਫ਼ਬਾਰੀ ਤੋਂ ਬਾਅਦ ਇਹ ਵਿਅਕਤੀ ਉੱਥੇ ਫਸ ਗਏ ਸਨ ਇੱਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ 400 ਵਾਹਨਾਂ ‘ਚ ਲਗਭਗ 2500 ਸੈਲਾਨੀ ਨਾਥੂ ਲਾ ਦਰੇ ਤੋਂ ਵਾਪਸ ਪਰਤ ਰਹੇ ਸਨ ਤੇ ਇਸ ਦੌਰਾਨ ਹੋਈ ਜ਼ੋਰਦਾਰ ਬਰਫ਼ਬਾਰੀ ‘ਚ ਇਨ੍ਹਾਂ ਦੇ ਵਾਹਨ ਰਸਤੇ ‘ਚ ਫਸ ਗਏ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਫੌਜ ਨੇ ਤੁਰੰਤ ਰਾਹਤ ਤੇ ਬਚਾਅ ਅਭਿਆਨ ਚਲਾਇਆ ਤੇ ਉੱਥੇ ਫਸੇ ਲੋਕਾਂ ਨੂੰ ਭੋਜਨ, ਗਰਮ ਕੱਪੜੇ ਤੇ ਦਵਾਈਆਂ ਦਿੱਤੀਆਂ ਇਨ੍ਹਾਂ ਸੈਲਾਨਿਆਂ ‘ਚ ਮਹਿਲਾਵਾਂ, ਬੱਚੇ ਤੇ ਬਜ਼ੁਰਗ ਵੀ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।