ਅਭਿਆਨ ਹਾਲੇ ਵੀ ਜਾਰੀ
(ਏਜੰਸੀ) ਸ੍ਰੀਨਗਰ। ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਵੱਖ-ਵੱਖ ਮੁਕਾਬਲਿਆਂ ’ਚ ਸੱਤ ਅੱਤਵਾਦੀਆਂ ਨੂੰ ਮਾਰ ਸੁੱਟਿਆ ਸ਼ੋਪੀਆ ਜ਼ਿਲ੍ਹਾ ਦੇ ਫੇਰੀਪੋਰਾ ’ਚ ਚੰਦ ਘੰਟਿਆਂ ਦੇ ਫਾਸਲੇ ’ਤੇ ਪੰਜ ਤੇ ਅਨੰਤਨਾਗ ਤੇ ਬਾਂਦੀਪੋਰਾ ’ਚ ਇੱਕ-ਇੱਕ ਅੱਤਵਾਦੀ ਮਾਰੇ ਗਏ ਹਨ। ਸ਼ੋਪੀਆ ਦੇ ਫੇਰੀਪੋਰਾ ਇਲਾਕੇ ’ਚ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਦੌਰਾਨ ਪਹਿਲਾ ਮੁਕਾਬਲਾ ਹੋਇਆ ਪਿਛਲੇ 30 ਘੰਟਿਆਂ ’ਚ ਜੰਮੂ ਕਸ਼ਮੀਰ ’ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦਰਮਿਆਨ ਇਹ ਪੰਜਵਾਂ ਮੁਕਾਬਲਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਅੱਤਵਾਦੀਆਂ ਨੇ ਕੁਝ ਨਾਗਰਿਕਾਂ ਦਾ ਕਤਲ ਕੀਤਾ ਸੀ ਤੇ ਸੋਮਵਾਰ ਨੂੰ ਅੱਤਵਾਦੀਆਂ ਦੇ ਹਮਲੇ ’ਚ ਫੌਜ ਦੇ ਜੂਨੀਅਰ ਕਮਿਸ਼ਨ ਅਫ਼ਸਰ ਤੇ ਚਾਰ ਜਵਾਨ ਸ਼ਹੀਦ ਹੋ ਗਏ ਸਨ ਪਿਛਲੇ ਹਫ਼ਤੇ ਅੱਤਵਾਦੀਆਂ ਨੇ ਕੁਝ ਨਾਗਰਿਕਾਂ ਦਾ ਵੀ ਕਤਲ ਕਰ ਦਿੱਤਾ ਸੀ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਂਝੀ ਟੀਮ ਨੇ ਅੱਤਵਾਦੀਆਂ ਦੇ ਲੁਕੇ ਹੋਣ ਦੇ ਸ਼ੱਕ ਦੇ ਮੱਦੇਨਜ਼ਰ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਸ਼ਤੀ ਦਲ ’ਤੇ ਗੋਲੀਬਾਰੀ ਕੀਤੀ ਗਈ, ਜਿਸ ਦੇ ਜਵਾਬ ’ਚ ਜਵਾਨਾਂ ਨੇ ਵੀ ਗੋਲੀਆਂ ਚਲਾਈਆਂ ਤੇ ਮੁਕਾਬਲਾ ਸ਼ੁਰੂ ਹੋ ਗਿਆ। ਫੇਰੀਪੋਰਾ ’ਚ ਅਭਿਆਨ ਹਾਲੇ ਵੀ ਜਾਰੀ ਹੈ ਉਨ੍ਹਾਂ ਦੱਸਿਆ ਕਿ ਮੁਕਾਬਲੇ ’ਚ ਸੱਤ ਅੱਤਵਾਦੀ ਮਾਰੇ ਗਏ, ਜਿਨ੍ਹਾਂ ’ਚੋਂ ਪੰਜ ਸ਼ੋਪੀਆ ਤੇ ਅਨੰਤਨਾਗ ਤੇ ਬਾਂਦੀਪੋਰਾ ’ਚ ਇੱਕ-ਇੱਕ ਅੱਤਵਾਦੀ ਮਾਰਿਆ ਗਿਆ ਮਾਰੇ ਗਏ ਅੱਤਵਾਦੀਆਂ ’ਚੋਂ ਤਿੰਨ ਲਸ਼ਕਰ ਏ-ਤੋਇਬਾ ਦੇ ਅੱਤਵਾਦੀ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ