ਅਰਜਨਟੀਨਾ ਨੇ 29 ਸਾਲਾਂ ਬਾਅਦ ਫਾਈਨਲਿਸਮਾ ਜਿੱਤਿਆ
(ਏਜੰਸੀ)
ਲੰਦਨ l ਬਿ੍ਰਟੇਨ ਦੀ ਰਾਜਧਾਨੀ ਲੰਡਨ ਦੇ ਵੈਂਬਲੇ ਸਟੇਡਅਮ ’ਚ ਖਚਾਖਚ ਭਰੇ ਦਰਸ਼ਕਾਂ ਦੇ ਸਾਹਮਣੇ ਲਿਓਨਲ ਮੇਸੀ ਦੀ ਅਰਜਨਟੀਨਾ ਦੀ ਫੁੱਟਬਾਲ ਟੀਮ ਨੇ ਲਾ ਫਾਈਨਲਿਸਮਾ ’ਚ ਇਟਲੀ ਨੂੰ 3-0 ਨਾਲ ਹਰਾਇਆ ਸੱਤ ਵਾਰ ਦੇ ਬੈਲਨ ਡੀਓਰ ਜੇਤੂ ਮੇਸੀ ਨੇ ਅਰਜਨਟੀਨਾ ਨਾਲ 11 ਮਹੀਨਿਆਂ ਵਿੱਚ ਆਪਣੀ ਦੂਜੀ ਕੌਮਾਂਤਰੀ ਟਰਾਫੀ ਜਿੱਤੀl
ਅਰਜਨਟੀਨਾ ਦੇ ਨੰਬਰ 10 ਲਈ ਇਹ ਜਿੱਤ ਹੋਰ ਵੀ ਖਾਸ ਹੈ ਕਿਉਂਕਿ 1993 ਵਿੱਚ ਅਰਜਨਟੀਨਾ ਲਈ ਆਖਰੀ ਲਾ ਫਾਈਨਲਸਿਮਾ ਵੀ ਨੰਬਰ 10 ਵਾਲੇ ਡਿਏਗੋ ਮਾਰਾਡੋਨਾ ਨੇ ਜਿੱਤਿਆ ਸੀ ਲੌਟਾਰੋ ਮਾਰਟੀਨੇਜ਼ ਅਤੇ ਐਨਗੇਲ ਡੀ ਮਾਰੀਆ ਦੇ ਪਹਿਲੇ ਹਾਫ ਦੇ ਗੋਲਾਂ ਨੇ ਅਰਜਨਟੀਨਾ ਨੂੰ ਇਟਲੀ ਦੇ ਖਿਲਾਫ ਪੂਰਾ ਕੰਟਰੋਲ ਕਰ ਦਿੱਤਾl
ਜੋ ਯੂਰੋ 2020 ’ਚ ਇੰਗਲੈਂਡ ਨੂੰ ਹਰਾਉਣ ਤੋਂ 11 ਮਹੀਨਿਆਂ ਬਾਅਦ ਵੈਂਬਲੀ ਵਾਪਸ ਪਰਤਿਆ ਉੱਤਰ-ਪੱਛਮੀ ਲੰਡਨ ਦੇ ਸਟੇਡੀਅਮ ’ਚ 87,000 ਲੋਕਾਂ ਦੀ ਭੀੜ ’ਚ ਅਰਜਨਟੀਨਾ ਦੇ ਹਜ਼ਾਰਾਂ ਸਮਰਥਕਾਂ ਵਿਚਾਲੇ ਕਪਤਾਨ ਮੈਸੀ ਨੇ ਦੋ ਗੋਲ ਕੀਤੇ ਮਾਰਟੀਨੇਜ਼ ਨੇ ਮੈਚ ਦੇ 28ਵੇਂ ਮਿੰਟ ’ਚ ਮੈਸੀ ਦੇ ਹੇਠਲੇ ਕਰਾਸ ਪਾਸ ਦੀ ਮੱਦਦ ਨਾਲ ਆਪਣੀ ਟੀਮ ਨੂੰ 1-0 ਦੀ ਲੀਡ ਦਿਵਾਈ ਫੇਰ, ਅੱਧੇ ਸਮੇਂ ਤੋਂ ਠੀਕ ਪਹਿਲਾਂ, ਮਾਰਟੀਨੇਜ਼ ਨੇ ਡੀ ਮਾਰੀਆ ਨੂੰ ਇੱਕ ਪਾਸ ਦਿੱਤਾl
ਜੋ ਉਸ ਦੇ ਇਤਾਲਵੀ ਗੋਲਕੀਪਰ ਦੇ ਸਿਰ ਉੱਤੇ ਜਾ ਕੇ ਟੀਮ ਦੀ ਲੀਡ ਨੂੰ 2-0 ਕਰ ਦਿੱਤਾ ਇਸ ਤੋਂ ਇਲਾਵਾ ਅਰਜਨਟੀਨਾ ਲਈ ਪਾਉਲੋ ਡਾਇਬਾਲਾ (90+4ਮਿੰਟ) ਨੇ ਵੀ ਗੋਲ ਕੀਤਾ ਬੇ੍ਰਕ ਤੋਂ ਪਹਿਲਾਂ ਇਟਲੀ ਲਈ ਕੁਝ ਮੌਕੇ ਸਨ ਪਰ ਬੇ੍ਰਕ ਤੋਂ ਬਾਅਦ ਮੈਨ ਆਫ ਦਾ ਮੈਚ ਮੈਸੀ ਦੂਜੇ ਹਾਫ ’ਚ ਪੂਰੀ ਤਰ੍ਹਾਂ ਹਾਵੀ ਰਿਹਾ ਮੈਚ ਤੋਂ ਬਾਅਦ ਮੈਸੀ ਨੇ ਕਿਹਾ ਕਿ ਇਹ ਸ਼ਾਨਦਾਰ ਫਾਈਨਲ ਸੀ ਅਰਜਨਟੀਨਾ ਨੇ ਪਿੱਛਲੇ ਸਾਲ 2021 ਕੋਪਾ ਅਮਰੀਕਾ ਜਿੱਤ ਕੇ ਆਪਣੇ 28 ਸਾਲ ਪੁਰਾਣੇ ਟਰਾਫੀ ਦੇ ਮੌਕੇ ਨੂੰ ਖਤਮ ਕੀਤਾl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ