ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਦੇ ਕੋਈ ਨਿਰਾਸ਼ ਨਹੀਂ ਮੋੜਿਆ
ਸੱਚੇ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Ji Maharaj) ਨੇ ਇਨਸਾਨੀਅਤ ਦੇ ਭਲੇ ਲਈ ਦਿਨ ਰਾਤ ਇੱਕ ਕੀਤਾ ਪੂਜਨੀਕ ਪਰਮ ਪਿਤਾ ਜੀ ਨੇ ਮਾਨਵਤਾ ਦੇ ਕਲਿਆਣ, ਸਮਾਜ ਦੇ ਸੁਧਾਰ, ਪਾਖੰਡ ਆਦਿ ਕੁਰੀਤੀਆਂ ਤੋਂ ਰਹਿਤ ਸਮਾਜ ਦੇ ਨਿਰਮਾਣ ਦਾ ਜੋ ਬੀੜਾ ਚੁੱਕਿਆ ਸੀ, ਉਸ ਦਿਸ਼ਾ ‘ਚ ਲੋਕਾਂ ਨੂੰ ਸਫਲਤਾਪੂਰਵਕ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ।
ਪੂਜਨੀਕ ਪਰਮ ਪਿਤਾ ਜੀ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਮਾਜਿਕ ਬਰਾਈਆਂ, ਪਾਖੰਡਵਾਦ ਤੋਂ ਮੁਕਤ ਹੋ ਕੇ ਅੱਜ ਸੁਖਮਈ ਜੀਵਨ ਜੀ ਰਹੀ ਹੈ ਸਮਾਜ ਵੀ ਇਸ ਤੋਂ ਪ੍ਰੇਰਨਾ ਲੈ ਰਿਹਾ ਹੈ । ਪੂਜਨੀਕ ਮਾਤਾ ਜੀ ਦੇ ਉੱਤਮ ਸੰਸਕਾਰਾਂ ਦਾ ਵੀ ਆਪ ਜੀ ਦੇ ਪਵਿੱਤਰ ਜੀਵਨ ‘ਚ ਆਪਣਾ ਇੱਕ ਮਹੱਤਵਪੂਰਨ ਸਥਾਨ ਰਿਹਾ ਹੈ ਕੋਈ ਵੀ ਦਰਵਾਜੇ ‘ਤੇ ਆ ਗਿਆ ਕੁਝ ਪਾਉਣ ਦੀ ਉਮੀਦ ਨਾਲ, ਆਪ ਜੀ ਨੇ ਉਸ ਦੀ ਉਮੀਦ ਤੋਂ ਕਿਤੇ ਜ਼ਿਆਦਾ ਉਸ ਦੀ ਝੋਲੀ ‘ਚ ਪਾਇਆ।
ਇੱਕ ਵਾਰ ਜਿਮੀਂਦਾਰ ਆਇਆ, ਜ਼ਮੀਨ ਤਾਂ ਬੇਸ਼ੱਕ ਘੱਟ ਸੀ, ਖੇਤੀ ਕਾਰਜਾਂ ਲਈ ਊਠਣੀ (ਬੋਤੀ) ਲੈਣ ਦੀ ਇੱਛਾ ਸੀ, ਪਰ ਆਰਥਿਕ ਮੰਦਹਾਲੀ ਕਾਰਨ ਸੰਭਵ ਨਹੀਂ ਹੋ ਸਕਿਆ ਸੀ ਉਹ ਸਖਸ਼ ਪੂਜਨੀਕ ਮਾਤਾ ਜੀ ਕੋਲ ਇਸੇ ਉਮੀਦ ਨਾਲ ਆਇਆ ਪੂਜਨੀਕ ਸ਼ਹਿਨਸ਼ਾਹ ਜੀ ਪੂਜਨੀਕ ਮਾਤਾ ਜੀ ਕੋਲ ਹੀ ਬੈਠੇ ਹੋਏ ਸਨ। ਉਸ ਸਮੇਂ ਸੌ-ਪੰਜਾਹ ‘ਚ ਵਧੀਆ ਊਠਣੀ ਮਿਲ ਜਾਂਦੀ ਸੀ।
ਪੂਜਨੀਕ ਪਰਮ ਪਿਤਾ Shah Satnam Ji Maharaj
ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਮਾਤਾ ਜੀ ਤੋਂ ਸੌ ਰੁਪਏ ਦਿਵਾ ਦਿੱਤੇ ਕਿ ਜਦੋਂ ਤੇਰੇ ਤੋਂ ਸੰਭਵ ਹੋਇਆ ਉਦੋਂ ਮੋੜ ਦੇਣਾ ਇਸ ਤਰ੍ਹਾਂ ਕਰਦੇ-ਕਰਦੇ ਇੱਕ ਦੋ ਸਾਲ ਲੰਘ ਗਏ, ਉਹ ਜਿਮੀਂਦਾਰ ਪੈਸੇ ਨਹੀਂ ਮੋੜ ਸਕਿਆ, ਉਦੋਂ ਤੱਕ ਉਸ ਦੇ ਘਰ ਬੱਚਾ ਪੈਦਾ ਹੋ ਗਿਆ ਹੁਣ ਖਰਚ ਹੋਰ ਵੀ ਵਧ ਗਿਆ, ਉਸ ਦੀ ਇੱਕ ਮੱਝ ਸੂਈ ਹੋਈ ਸੀ।
, ਘਰ ‘ਚ ਦੁੱਧ-ਘਿਓ ਦੀ ਤਾਂ ਹੁਣ ਸਖ਼ਤ ਜਰੂਰਤ ਸੀ, ਪਰ ਦੂਜੇ ਪਾਸੇ ਸਿਰ ‘ਤੇ ਕਰਜ਼ੇ ਦਾ ਭਾਰ ਕਿਵੇਂ ਉੱਤਰੇ ਇੱਕ ਦਿਨ ਉਸ ਨੇ ਆਪਣੀ ਉਹ ਮੱਝ ਪੂਜਨੀਕ ਮਾਤਾ ਜੀ ਦੇ ਘਰ ਲਿਆ ਕੇ ਕਿੱਲੇ ਨਾਲ ਬੰਨ੍ਹ ਦਿੱਤੀ, ਹਾਲਾਂਕਿ ਪੂਜਨੀਕ ਮਾਤਾ ਜੀ ਨੇ ਬਹੁਤ ਮਨ੍ਹਾ ਕੀਤਾ, ਪਰ ਉਸ ਨੇ ਆਪਣੀ ਬੇਵਸੀ ਪ੍ਰਗਟਾਉਂਦਿਆਂ ਬੇਨਤੀ ਕੀਤੀ ਕਿ ਮਾਤਾ ਜੀ ਪੈਸਾ ਘਰ ‘ਚ ਖਰਚ ਹੋ ਗਿਆ ਅਤੇ ਬਣ ਨਹੀਂ ਰਿਹਾ ਇਸ ਲਈ ਇਹ ਮੱਝ ਨਾਲ ਕਰਜ਼ਾ ਅਦਾ ਕਰ ਰਿਹਾ ਹਾਂ।
ਪੂਜਨੀਕ ਪਿਤਾ ਜੀ ਉਸ ਸਮੇਂ ਘਰ ‘ਚ ਨਹੀਂ ਸਨ ਘਰ ਆਉਣ ‘ਤੇ ਪਤਾ ਲੱਗਿਆ ਤਾਂ ਤੁਰੰਤ ਉਸ ਨੂੰ ਸੱਦ ਕੇ ਸਮਝਾਇਆ ਕਿ ਇਹ ਤੂੰ ਕੀ ਕੀਤਾ ਘਰ ‘ਚ ਤੁਹਾਡੀ ਪਤਨੀ ਨੂੰ ਦੁੱਧ ਦੀ ਜ਼ਰੂਰਤ ਹੈ, ਛੋਟਾ ਬੱਚਾ ਹੈ, ਕੋਈ ਗੱਲ ਨਹੀਂ ਸਾਡੇ ਪੈਸੇ ਨਹੀਂ ਆਉਣਗੇ ਤਾਂ ਕੋਈ ਗੱਲ ਨਹੀਂ ਪਰ ਇਹ ਅਸੀਂ ਨਹੀਂ ਸਹਿ ਸਕਾਂਗੇ ਤੁਹਾਡਾ ਬੱਚਾ ਹੈ, ਕੀ ਉਹ ਸਾਡਾ ਕੁਝ ਨਹੀਂ ਲੱਗਦਾ? ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਦਿਆਲੂ ਸੁਭਾਅ ਰਾਹੀਂ ਉਸ ਦਾ ਹੌਂਸਲਾ ਵਧਾਇਆ ਅਤੇ ਮੱਝ ਮੋੜ ਦਿੱਤੀ ਅਤੇ ਹੋਰ ਵੀ ਮੱਦਦ ਦਾ ਭਰੋਸਾ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ