ਪਰਉਪਕਾਰ ਦੀ ਪ੍ਰਸੰਸਾ
ਅਸੀਂ ਗੱਲ ਕਰ ਰਹੇ ਹਾਂ ਪ੍ਰਸਿੱਧ ਰਸਾਇਣ ਸ਼ਾਸਤਰੀ ਪ੍ਰਫੁੱਲ ਚੰਦਰ ਰਾਏ ਦੀ, ਜਿਸ ਦੇ ਵਿਸ਼ੇ ’ਚ ਹੜ੍ਹ ਰਾਹਤ ਕਾਰਜਾਂ ਦੇ ਇੱਕ ਅੰਗਰੇਜ਼ ਅਧਿਕਾਰੀ ਨੇ ਕਿਹਾ ਸੀ, ‘‘ਇੱਕ ਪ੍ਰਸਿੱਧ ਵਿਗਿਆਨੀ ਅਜਿਹਾ ਸੇਵਾ-ਭਾਵਨਾ ਵਾਲਾ ਹੋ ਸਕਦਾ ਹੈ, ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ’’ ਸੰਨ 1922 ’ਚ ਬੰਗਾਲ ’ਚ ਇੱਕ ਭਿਆਨਕ ਹੜ੍ਹ ਆਇਆ ਇਸ ਹੜ੍ਹ ਨੇ ਜ਼ਮੀਨ, ਜਾਨ-ਮਾਲ, ਪਸ਼ੂਆਂ ਅਤੇ ਮਕਾਨਾਂ ’ਤੇ ਅਜਿਹਾ ਕਹਿਰ ਢਾਹਿਆ ਕਿ ਸਾਰਿਆਂ ਦਾ ਜੀਵਨ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਗਿਆ ਜਿਉਂ ਹੀ ਪ੍ਰਫੁੱਲ ਚੰਦਰ ਰਾਏ ਨੂੰ ਪਤਾ ਲੱਗਾ ਤਾਂ ਉਹ ਕੁਝ ਸਾਥੀਆਂ ਨਾਲ ਉੱਥੇ ਪਹੁੰਚ ਗਏ ਆਪਣੇ ਸਾਰੇ ਪ੍ਰੋਗਰਾਮਾਂ ਨੂੰ ਮੁਲਤਵੀ ਕਰਕੇ, ਲੋਕਾਂ ਨੂੰ ਦਵਾਈਆਂ ਵੰਡਣ ਲੱਗੇ ਉਨ੍ਹਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲੱਗੇ ਅਨਾਜ, ਕੱਪੜੇ, ਤੰਬੂ ਵੰਡਣ ਲੱਗੇ ਰਹੇ ਹੜ੍ਹ ਪੀੜਤਾਂ ਨੂੰ ਜਿੰਨਾ ਉਨ੍ਹਾਂ ਤੋਂ ਸਹਾਰਾ ਮਿਲਿਆ, ਓਨਾ ਸਰਕਾਰ ਤੋਂ ਵੀ ਨਹੀਂ ਮਿਲਿਆ
ਹੜ੍ਹ ਪੀੜਤਾਂ ਦੀ ਸੇਵਾ ’ਚ ਲੱਗੇ ਰਾਏ ਨੂੰ ਕਿਸੇ ਨੇ ਇੱਕ ਬਜ਼ੁਰਗ ਔਰਤ ਅਤੇ ਉਸ ਦੀ ਗਰਭਵਤੀ ਨੂੰਹ ਬਾਰੇ ਦੱਸਿਆ ਉਹ ਦੋਵੇਂ ਅਜਿਹੀ ਥਾਂ ਫਸੀਆਂ ਹੋਈਆਂ ਸਨ, ਜਿੱਥੇ ਉਨ੍ਹਾਂ ਦੀ ਝੌਂਪੜੀ ਚਾਰੇ ਪਾਸਿਓਂ ਪਾਣੀ ਨਾਲ ਬੁਰੀ ਤਰ੍ਹਾਂ ਘਿਰੀ ਹੋਈ ਸੀ
ਇਹ ਸੁਣ ਕੇ ਭਲਾ ਪ੍ਰਫੁੱਲ ਚੰਦਰ ਕਿੱਥੇ ਚੁੱਪ ਬੈਠ ਸਕਦਾ ਸੀ ਚਾਰ-ਪੰਜ ਸਾਥੀਆਂ ਨੂੰ ਲੈ ਕੇ, ਗਲ਼ ਤੱਕ ਡੂੰਘੇ ਪਾਣੀ ਨੂੰ ਪਾਰ ਕਰਦਾ ਹੋਇਆ ਝੌਂਪੜੀ ਤੱਕ ਜਾ ਪਹੁੰਚਿਆ ਤਿੰਨ ਆਦਮੀਆਂ ਦੀ ਸਹਾਇਤਾ ਨਾਲ ਬਜ਼ੁਰਗ ਔਰਤ ਨੂੰ ਮੰਜੇ ’ਤੇ ਲਿਟਾ ਕੇ ਚੁੱਕਿਆ ਅਤੇ ਸੁਰੱਖਿਅਤ ਥਾਂ ’ਤੇ ਪਹੁੰਚਾ ਕੇ ਉਸ ਦੀ ਗਰਭਵਤੀ ਨੂੰਹ ਨੂੰ ਵੀ ਸੁਰੱਖਿਅਤ ਕੱਢਣ ’ਚ ਸਫ਼ਲ ਹੋਏ ਅਜਿਹੇ ਪਰਉਪਕਾਰ ਦੇ ਕੰਮਾਂ ਨੂੰ ਵੇਖ ਕੇ ਹੀ ਅੰਗਰੇਜ਼ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ