ਸਮਾਜਿਕ ਕਾਰਜਾਂ ’ਚ ਵਿਸ਼ਵ ਰਿਕਾਰਡ ਬਣਾ ਰਿਹੈ ਡੇਰਾ ਸੱਚਾ ਸੌਦਾ ਸਰਸਾ : ਵਿਜੇ ਇੰਸਾਂ, ਰਾਜੇਸ਼ ਇੰਸਾਂ
(ਤਰੁਣ ਕੁਮਾਰ ਸ਼ਰਮਾ) ਨਾਭਾ। ਰਿਆਸਤੀ ਸ਼ਹਿਰ ਨਾਭਾ ਦੇ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਡੇਰਾ ਸੱਚਾ ਸੌਦਾ ਸਰਸਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਨਾਭਾ ਸ਼ਾਖ਼ਾ ਨੂੰ ਖ਼ੂਨਦਾਨ ਵਿੱਚ ਅਹਿਮ ਯੋਗਦਾਨ ਪਾਉਣ ’ਤੇ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਪ੍ਰਸ਼ੰਸਾ ਪੱਤਰ ਸਿਵਲ ਹਸਪਤਾਲ ਨਾਭਾ ਦੀ ਐਸਐਮਓ ਡਾ. ਦਲਵੀਰ ਕੌਰ ਵੱਲੋਂ ਖ਼ੂਨਦਾਨ ਸਮਿਤੀ ਦੇ ਜਿੰਮੇਵਾਰ ਅਜੇ ਇੰਸਾਂ ਦੀ ਹਾਜ਼ਰੀ ’ਚ 45 ਮੈਂਬਰ ਵਿਜੇ ਇੰਸਾਂ, ਬਲਾਕ ਭੰਗੀਦਾਸ ਰਾਜੇਸ਼ ਇੰਸਾਂ ਅਤੇ ਰਣਜੀਤ ਇੰਸਾਂ ਆਦਿ ਨਾਭਾ ਬਲਾਕ ਦੇ ਜਿੰਮੇਵਾਰਾਂ ਦੀ ਮੌਜੂਦਗੀ ਸੌਂਪਿਆ ਗਿਆ।
ਪੁਸ਼ਟੀ ਕਰਦਿਆਂ ਖੂਨਦਾਨ ਸਮਿਤੀ ਜਿੰਮੇਵਾਰ ਅਜੇ ਇੰਸਾਂ ਨੇ ਦੱਸਿਆ ਕਿ 14 ਜੂਨ ਤੋਂ 14 ਜੁਲਾਈ ਤੱਕ ਮਨਾਏ ਗਏ ਵਿਸ਼ਵ ਖੂਨਦਾਨ ਦਿਵਸ ਦੇ ਰੂਪ ਵਿੱਚ ਸਬੰਧਤ ਮਹੀਨੇ ਦੌਰਾਨ ਨਾਭਾ ਬਲਾਕ ਦੇ ਡੇਰਾ ਪ੍ਰੇਮੀਆਂ ਵੱਲੋਂ ਵਧ-ਚੜ੍ਹ ਕੇ ਮਰੀਜ਼ਾਂ ਲਈ ਖ਼ੂਨਦਾਨ ਕੀਤਾ ਗਿਆ ਜਿਸ ਕਾਰਨ ਨਾਭਾ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਡੇਰਾ ਸੱਚਾ ਸੌਦਾ ਸਰਸਾ ਦੀ ਨਾਭਾ ਸ਼ਾਖਾ ਨੂੰ ਇਹ ਪ੍ਰਸ਼ੰਸਾ ਪੱਤਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਰਿਕਾਰਡ ਕੀਤੇ ਜਾ ਰਹੇ ਇਸ ਮਹੀਨੇ ਦੌਰਾਨ ਨਾਭਾ ਬਲਾਕ ਦੇ 15 ਤੋਂ 17 ਡੇਰਾ ਸ਼ਰਧਾਲੂਆਂ ਨੇ ਮਰੀਜ਼ਾਂ ਨੂੰ ਸਮੇਂ ਸਿਰ ਖੂਨਦਾਨ ਦੇ ਕੇ ਉਨ੍ਹਾਂ ਦੀ ਜਿੰਦਗੀ ਬਚਾਈ ਜਦੋਂਕਿ ਸਾਲ 2021-22 ਦੌਰਾਨ 100 ਤੋਂ ਉਪਰ ਡੇਰਾ ਸ਼ਰਧਾਲੂਆਂ ਨੇ ਮਰੀਜ਼ਾਂ ਨੂੰ ਖ਼ੂਨਦਾਨ ਕੀਤਾ।
ਸਾਧ-ਸੰਗਤ ਕਰ ਰਹੀ ਹੈ ਮਾਨਵਤਾ ਭਲਾਈ ਦੇ 142 ਕਾਰਜ
ਇਸ ਮੌਕੇ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ 45 ਮੈਂਬਰ ਵਿਜੇ ਇੰਸਾਂ ਅਤੇ ਬਲਾਕ ਭੰਗੀਦਾਸ ਰਾਜੇਸ਼ ਇੰਸਾਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਅਤੇ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਸਰਸਾ ਨੇ ਖੂਨਦਾਨ ਦੇ ਨਾਲ ਹੋਰ ਲਗਭਗ 142 ਸਮਾਜਿਕ ਕਾਰਜਾਂ ਵਿੱਚ ਆਪਣਾ ਵਿਸ਼ਾਲ ਯੋਗਦਾਨ ਪਾ ਰੱਖਿਆ ਹੈ ਜਿਨ੍ਹਾਂ ਵਿੱਚ ਗ਼ਰੀਬ ਲੜਕੀਆਂ ਦੀ ਸ਼ਾਦੀ, ਗਰੀਬ ਪਰਿਵਾਰਾਂ ਨੂੰ ਮੁਫਤ ਮਹੀਨਾਵਾਰ ਰਾਸ਼ਨ ਮੁਹੱਈਆ ਕਰਵਾਉਣਾ, ਗਰੀਬ ਪਰਿਵਾਰਾਂ ਦੇ ਮਕਾਨ ਨੂੰ ਪੱਕਾ ਕਰਨਾ, ਗਰੀਬ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨੀ, ਬੇਜੁਬਾਨੇ ਜਾਨਵਰਾਂ ਦੀ ਦੇਖਭਾਲ ਕਰਨੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਜਨਤਕ ਸੜਕਾਂ ਤੋਂ ਹਟਾਉਣ ਜਿਹੇ ਸ਼ਲਾਘਾਯੋਗ ਸਮਾਜਿਕ ਕਾਰਜ ਵੀ ਸ਼ਾਮਿਲ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸੇ ਵੀ ਕੁਦਰਤੀ ਜਾਂ ਗੈਰ ਕੁਦਰਤੀ ਔਕੜ ਸਮੇਂ ਪ੍ਰਸ਼ਾਸਨ ਵੱਲੋਂ ਜਦੋਂ ਵੀ ਡੇਰਾ ਸੱਚਾ ਸੌਦਾ ਸਰਸਾ ਨੂੰ ਮੌਕਾ ਦਿੱਤਾ ਜਾਵੇਗਾ ਤਾਂ ਉਹ ਪਹਿਲੀ ਕਤਾਰ ਵਿੱਚ ਹਾਜਰ ਹੋ ਆਪਣਾ ਰੋਲ ਨਿਭਾਉਣ ਨੂੰ ਤਿਆਰ ਹਨ।
ਡੇਰਾ ਸ਼ਰਧਾਲੂ ਸਵਾਰਥਾਂ ਦੀ ਬਜਾਏ ਇਨਸਾਨੀਅਤ ਨੂੰ ਦਿੰਦੇ ਨੇ ਪਹਿਲ
ਨਾਭਾ ਸਿਵਲ ਹਸਪਤਾਲ ਦੀ ਮਹਿਲਾ ਐਸਐਮਓ ਡਾ ਦਲਵੀਰ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਖੂਨਦਾਨ ’ਚ ਦੂਜੀਆਂ ਸਮਾਜਿਕ ਸੰਸਥਾਵਾਂ ਦੇ ਸਰਗਰਮ ਹੋਣ ਨਾਲ ਡੇਰਾ ਸੱਚਾ ਸੌਦਾ ਸਰਸਾ ਸਭ ਤੋਂ ਅੱਗੇ ਨਜ਼ਰ ਆਉਂਦਾ ਹੈ। ਅਕਸਰ ਦੇਖਣ ਵਿੱਚ ਆਇਆ ਹੈ ਕਿ ਮਰੀਜ਼ਾਂ ਲਈ ਖੂਨ ਦੀ ਜ਼ਰੂਰਤ ਪੈਣ ’ਤੇ ਡੇਰਾ ਸ਼ਰਧਾਲੂ ਹਮੇਸ਼ਾਂ ਪਹਿਲੀ ਕਤਾਰ ਵਿੱਚ ਸ਼ਾਮਿਲ ਹੋ ਕੇ ਤਿਆਰ ਵੀ ਰਹਿੰਦੇ ਹਨ ਅਤੇ ਖੂਨਦਾਨ ਵੀ ਕਰਦੇ ਹਨ। ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਖੂਨਦਾਨ ਤੋਂ ਸਪਸ਼ਟ ਹੈ ਕਿ ਉਹ ਸਵਾਰਥਾਂ ਦੀ ਬਜਾਏ ਇਨਸਾਨੀਅਤ ਨੂੰ ਪਹਿਲ ਦਿੰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ