ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਨੇ ਐਸਕੇਐਮ ਨੂੰ ਲਿਖੀ ਚਿੱਠੀ
Kisan Andolan Update: (ਗੁਰਪ੍ਰੀਤ ਸਿੰਘ) ਖਨੌਰੀ/ਸੰਗਰੂਰ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਦਿਨੋਂ-ਦਿਨ ਗੰਭੀਰ ਹੁੰਦੀ ਜਾਂਦੀ ਸਰੀਰਕ ਹਾਲਤ ਦੇ ਮੱਦੇਨਜਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਨੇ ਐੱਸਕੇਐੱਮ (ਸੰਯੁਕਤ ਕਿਸਾਨ ਮੋਰਚਾ) ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਕਿ 15 ਜਨਵਰੀ ਨੂੰ ਪਟਿਆਲਾ ਵਿਖੇ ਹੋਣ ਵਾਲੀ ਸਾਂਝੀ ਮੀਟਿੰਗ ਪਹਿਲਾਂ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਸ੍ਰ. ਡੱਲੇਵਾਲ ਸਰੀਰਕ ਤੌਰ ‘ਤੇ ਕਮਜ਼ੋਰ ਹੋਣ ਕਾਰਨ ਕਿਤੇ ਜਾਣ-ਆਉਣ ਤੋਂ ਅਸਮਰੱਥ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਦੋਵਾਂ ਫੋਰਮਾਂ ਵੱਲੋਂ ਇੱਕ ਸਾਂਝੀ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਕੱਲ੍ਹ ਖਨੌਰੀ ਕਿਸਾਨ ਮੋਰਚੇ ਵਿੱਚ ਆਏ ਹੋਏ ਸਾਰੇ ਕਿਸਾਨ ਆਗੂਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਰੇ ਆਗੂਆਂ ਤੋਂ ਇਹ ਉਮੀਦ ਵੀ ਕੀਤੀ ਗਈ ਹੈ ਕਿ ਉਹ ਗਾਰੰਟੀ ਕਾਨੂੰਨ ਸਮੇਤ 13 ਮੰਗਾਂ ਨੂੰ ਲੈ ਕੇ ਚੱਲ ਰਹੇ ਅੰਦੋਲਨ ਨੂੰ ਹੋਰ ਵੱਡਾ ਅਤੇ ਮਜ਼ਬੂਤ ਬਣਾਉਣ ਲਈ ਸਹਿਯੋਗ ਦੇਣਗੇ।
ਇਹ ਵੀ ਪੜ੍ਹੋ: Bhagwant Mann ਨੇ ਅਮਿਤ ਸ਼ਾਹ ਕੋਲ ਚੁੱਕਿਆ ਬਾਰਡਰ ਤੋਂ ਨਸ਼ੇ ਅਤੇ ਤਸਕਰੀ ਦਾ ਮੁੱਦਾ, ਕੇਂਦਰ ਕਰੇ ਸਹਿਯੋਗ
ਇਸ ਚਿੱਠੀ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਪਿਛਲੇ 47 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਨਾਜੁ਼ਕ ਹਾਲਤ ਦੇ ਮੱਦੇਨਜ਼ਰ ਭਲਕੇ ਜਾਂ ਪਰਸੋਂ ਖਨੌਰੀ ਮੋਰਚੇ ਵਿਖੇ ਆਪਸੀ ਮੀਟਿੰਗ ਕੀਤੀ ਜਾਵੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਮੱਦੇਨਜ਼ਰ ਇੱਕ-ਇੱਕ ਪਲ (ਘੜੀ) ਬਹੁਤ ਕੀਮਤੀ ਹੈ ਅਤੇ ਅਸੀਂ ਮੋਰਚਾ ਛੱਡ ਕੇ ਕਿਤੇ ਵੀ ਬਾਹਰ ਜਾਣ ਦੀ ਸਥਿਤੀ ਵਿੱਚ ਨਹੀਂ ਹਾਂ। ਉਨ੍ਹਾਂ ਦੱਸਿਆ ਕਿ ਅੱਜ ਤੇਲੰਗਾਨਾ ਦੇ ਖਮਨ ਵਿਖੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੀ ਹਮਾਇਤ ’ਚ ਕਿਸਾਨਾਂ ਨੇ 12 ਘੰਟੇ ਦੀ ਸੰਕੇਤਿਕ ਭੁੱਖ ਹੜਤਾਲ ਕੀਤੀ ਹੈ। ਕੱਲ੍ਹ ਹਰਿਆਣਾ ਦੇ ਹਿਸਾਰ ਤੋਂ ਕਿਸਾਨਾਂ ਦਾ ਇੱਕ ਵੱਡਾ ਜੱਥਾ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ’ਚ ਖਨੌਰੀ ਕਿਸਾਨ ਮੋਰਚੇ ਉੱਪਰ ਪਹੁੰਚੇਗਾ।
ਡੱਲੇਵਾਲ ਦਾ ਮਰਨ ਵਰਤ 47ਵੇਂ ਦਿਨ ਵੀ ਜਾਰੀ | Kisan Andolan Update
ਜਗਜੀਤ ਸਿੰਘ ਡੱਲੇਵਾਲ ਦੀ ਵਿਸਥਾਰ ਮੈਡੀਕਲ ਰਿਪੋਰਟ ਪੇਸ਼ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ ਅਤੇ ਤਾਜ਼ਾ ਮੈਡੀਕਲ ਰਿਪੋਰਟ ਵਿੱਚ ਉਹਨਾਂ ਦਾ ਕੀਟੋਨ ਬਾਡੀ ਰਿਜ਼ਲਟ 6.53 ਹੈ ਜੋ ਕਿ ਆਮ ਹਾਲਤਾਂ ਵਿੱਚ 0.02-0.27 ਦੇ ਵਿਚਕਾਰ ਹੋਣਾ ਚਾਹੀਦਾ ਹੈ ਅਤੇ ਉਹਨਾਂ ਦਾ ਯੂਰਿਕ ਐਸਿਡ 11.64 ਹੈ ਜੋ ਆਮ ਹਾਲਤਾਂ ਵਿੱਚ 3.50-7.20 ਦੇ ਵਿਚਕਾਰ ਹੋਣਾ ਚਾਹੀਦਾ ਹੈ ਅਤੇ ਉਹਨਾਂ ਦਾ ਬਿਲੀਰੂਬਿਨ 0.69 ਹੈ ਜੋ ਆਮ ਹਾਲਤਾਂ ਵਿੱਚ ਵਿਚਕਾਰ 0.20 ਤੋਂ ਘੱਟ ਹੋਣਾ ਚਾਹੀਦਾ ਹੈ।
ਉਹਨਾਂ ਦਾ ਟੋਟਲ ਪ੍ਰੋਟੀਨ ਵੀ ਆਮ ਹਾਲਤਾਂ ਨਾਲੋਂ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਸਰੀਰ ਵਿੱਚ ਸੋਡੀਅਮ, ਪੋਟਾਸ਼ੀਅਮ ਅਤੇ ਕਲੋਰਾਈਡ ਵੀ ਬਹੁਤ ਘੱਟ ਹੈ। ਲੀਵਰ ਅਤੇ ਕਿਡਨੀ ਪੈਨਲ, ਸੀਰਮ ਰਿਪੋਰਟ 1.67 ਹੈ ਜੋ ਆਮ ਹਾਲਤਾਂ ਵਿੱਚ 1.00 ਤੋਂ ਘੱਟ ਹੋਣਾ ਚਾਹੀਦਾ ਹੈ। Kisan Andolan Update