ਮੱਧ ਪ੍ਰਦੇਸ਼ ’ਚ 79 ਫੀਸਦੀ ਲੋਕਾਂ ’ਚ ਐਂਟੀਬਾਡੀ, ਦੇਸ਼ ’ਚ ਅੱਵਲ
ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ’ਚ ਸੀਰੋ ਸਰਵੇ ਦੌਰਾਨ 79 ਫੀਸਦੀ ਵਿਅਕਤੀਆਂ ’ਚ ਕੋਰੋਨਾ ਖਿਲਾਫ਼ ਐਂਟੀਬਾੱਡੀ ਵਿਕਸਿਤ ਹੋਣ ਦੀ ਗੱਲ ਸਾਹਮਣੇ ਆਈ ਹੈ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਟਵੀਟ ਰਾਹੀਂ ਮੀਡੀਆ ਖਬਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਉਨ੍ਹਾਂ ਸਬੰਧਿਤ ਖਬਰ ਨੂੰ ਟੈਗ ਕਰਦਿਆਂ ਲਿਖਿਆ ਹੈ।
‘ਸੀਰੋ ਸਰਵੇ : 79 ਫੀਸਦੀ ਲੋਕਾਂ ’ਚ ਐਂਟੀਬਾੱਡੀ ਨਾਲ ਮੱਧ ਪ੍ਰਦੇਸ਼ ਦੇਸ਼ ’ਚ ਟਾਪ ’ਤੇ, ਕੇਰਲ ਸਭ ਤੋਂ ਪਿੱਛੇ’ ਖਬਰ ’ਚ ਦੱਸਿਆ ਗਿਆ ਹੈ ਕਿ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐਮਆਰ) ਵੱਲੋਂ ਦੇਸ਼ ਦੇ 21 ਸੂਬਿਆਂ ’ਚ 14 ਜੂਨ ਤੋਂ 16 ਜੁਲਾਈ ਦਰਮਿਆਨ ਸੀਰੋ ਸਰਵੇ ਕੀਤਾ ਗਿਆ, ਜਿਸ ਦੇ ਅਨੁਸਾਰ 79 ਫੀਸਦੀ ਐਂਟੀਬਾਡੀ ਦੇ ਨਾਲ ਮੱਧ ਪ੍ਰਦੇਸ਼ ਸਭ ਤੋਂ ਅੱਗੇ ਹੈ ਤੇ 44.4 ਫੀਸਦੀ ਲੋਕਾਂ ’ਚ ਐਂਟੀਬਾਡੀ ਬਣਨ ਦੇ ਨਾਲ ਕੇਰਲ ਸਭ ਤੋਂ ਪਿੱਛੇ ਹੈ ਬੁੱਧਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਦੇਸ਼ ਦੇ 70 ਜ਼ਿਲ੍ਹਿਆਂ ’ਚ ਆਈਸੀਐਮਆਰ ਵੱਲੋਂ ਇਹ ਚੌਥਾ ਸੀਰੋ ਸਰਵੇ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ