Aunshuman Gaekwad: ਟੀਮ ਇੰਡੀਆ ਦੇ ਮੁੱਖ ਕੋਚ ਰਹੇ ਸਾਬਕਾ ਕ੍ਰਿਕੇਟਰ ਅੰਸ਼ੁਮਾਨ ਗਾਇਕਵਾੜ ਦਾ ਦੇਹਾਂਤ

Aunshuman Gaekwad
Aunshuman Gaekwad: ਟੀਮ ਇੰਡੀਆ ਦੇ ਮੁੱਖ ਕੋਚ ਰਹੇ ਸਾਬਕਾ ਕ੍ਰਿਕੇਟਰ ਅੰਸ਼ੁਮਾਨ ਗਾਇਕਵਾੜ ਦਾ ਦੇਹਾਂਤ

ਭਾਰਤੀ ਟੀਮ ਲਈ 40 ਟੈਸਟ ਮੈਚ ਤੇ 15 ਇੱਕਰੋਜ਼ਾ ਖੇਡੇ

ਸਪੋਰਟਸ ਡੈਸਕ। Aunshuman Gaekwad: ਸਾਬਕਾ ਭਾਰਤੀ ਕ੍ਰਿਕੇਟਰ ਅਤੇ ਟੀਮ ਇੰਡੀਆ ਦੇ ਮੁੱਖ ਕੋਚ ਰਹੇ ਅੰਸ਼ੁਮਾਨ ਗਾਇਵਾੜ ਦਾ ਬੁੱਧਵਾਰ ਦੇਰ ਰਾਤ ਨੂੰ 71 ਸਾਲਾਂ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਲੱਡ ਕੈਂਸਰ ਨਾਲ ਪੀੜਤ ਸਨ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਗਾਇਕਵਾੜ ਦੇ ਇਲਾਜ਼ ਲਈ 1 ਕਰੋੜ ਰੁਪਏ ਦੀ ਮੱਦਦ ਕੀਤੀ ਸੀ। ਇਸ ਤੋਂ ਇਲਾਵਾ ਗਾਇਕਵਾੜ ਲਈ 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰਾਂ ਨੇ ਵੀ ਮੱਦਦ ਕੀਤੀ ਸੀ। ਉਨ੍ਹਾਂ ਜੂਨ 2024 ’ਚ ਲੰਡਨ ਦੇ ਕਿੰਗਜ ਕਾਲਜ਼ ਹਸਪਤਾਲ ’ਚ ਬੱਲਡ ਕੈਂਸਰ ਦਾ ਇਲਾਜ਼ ਵੀ ਕਰਵਾਇਆ ਸੀ। ਇਸ ਤੋਂ ਬਾਅਦ ਉਹ ਭਾਰਤ ਵਾਪਸ ਆ ਗਏ ਸਨ। ਬੁੱਧਵਾਰ ਨੂੰ ਉਨ੍ਹਾਂ ਦੇ ਦੇਹਾਂਤ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਗਾਇਕਵਾੜ ਇੱਕ ਗਿਫਟਡ ਖਿਡਾਰੀ ਸਨ।

ਗਾਇਕਵਾੜ ਨੇ 40 ਟੈਸਟ ਤੇ 15 ਵਨਡੇ ਖੇਡੇ | Aunshuman Gaekwad

ਅੰਸ਼ੁਮਨ ਨੇ ਆਪਣੇ ਕਰੀਅਰ ’ਚ ਟੀਮ ਇੰਡੀਆ ਲਈ ਕੁੱਲ 40 ਟੈਸਟ ਮੈਚ ਤੇ 15 ਇੱਕਰੋਜ਼ਾ ਮੈਚ ਖੇਡੇ ਹਨ। ਉਨ੍ਹਾਂ 27 ਦਸੰਬਰ 1974 ਨੂੰ ਕੋਲਕਾਤਾ ’ਚ ਵੈਸਟ ਇੰਡੀਜ ਦੇ ਖਿਲਾਫ ਟੈਸਟ ਕ੍ਰਿਕੇਟ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਆਖਰੀ ਟੈਸਟ ਮੈਚ 1984 ’ਚ ਕੋਲਕਾਤਾ ’ਚ ਇੰਗਲੈਂਡ ਖਿਲਾਫ ਖੇਡਿਆ ਸੀ। ਗਾਇਕਵਾੜ ਨੇ ਆਪਣੇ ਟੈਸਟ ਕਰੀਅਰ ’ਚ 30.07 ਦੀ ਔਸਤ ਨਾਲ 1985 ਦੌੜਾਂ ਬਣਾਈਆਂ। ਇਸ ’ਚ 2 ਸੈਂਕੜੇ ਤੇ 10 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਦਾ ਸਰਵੋਤਮ ਸਕੋਰ 201 ਦੌੜਾਂ ਸੀ।

Read This : IND vs SL: ਭਾਰਤ ਨੇ ਸ਼੍ਰੀਲੰਕਾ ਨੂੰ ਸੁਪਰ ਓਵਰ ‘ਚ ਹਰਾਇਆ, ਕਪਤਾਨ ਸੂਰਿਆ ਦਾ ਜੇਤੂ ਚੌਕਾ

ਜੋ ਉਨ੍ਹਾਂ ਨੇ ਪਾਕਿਸਤਾਨ ਵਿਰੁੱਧ 15 ਵਨਡੇ ਮੈਚਾਂ ’ਚ 20.69 ਦੀ ਔਸਤ ਨਾਲ 269 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਅੰਸ਼ੁਮਨ ਨੇ 206 ਫਰਸਟ ਕਲਾਸ ਮੈਚਾਂ ’ਚ 41.56 ਦੀ ਔਸਤ ਨਾਲ 12,136 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਪਹਿਲੀ ਸ਼੍ਰੇਣੀ ’ਚ 34 ਸੈਂਕੜੇ ਤੇ 47 ਅਰਧ ਸੈਂਕੜੇ ਜੜੇ। ਇਸ ਦੌਰਾਨ ਉਨ੍ਹਾਂ ਦਾ ਸਰਵੋਤਮ ਸਕੋਰ 225 ਦੌੜਾਂ ਦਾ ਰਿਹਾ। ਇਸ ਤੋਂ ਇਲਾਵਾ ਗਾਇਕਵਾੜ ਨੇ 55 ਲਿਸਟ-ਏ ਮੈਚ ਵੀ ਖੇਡੇ, ਜਿਸ ’ਚ ਉਨ੍ਹਾਂ ਨੇ 32.67 ਦੀ ਔਸਤ ਨਾਲ ਕੁੱਲ 1601 ਦੌੜਾਂ ਬਣਾਈਆਂ।

ਗਾਇਕਵਾੜ 1997 ਤੋਂ 1999 ਤੱਕ ਭਾਰਤੀ ਟੀਮ ਦੇ ਮੁੱਖ ਕੋਚ ਰਹੇ | Aunshuman Gaekwad

ਗਾਇਕਵਾੜ ਦੇ ਕ੍ਰਿਕੇਟ ਕਰੀਅਰ ’ਚ 22 ਸਾਲਾਂ ਦੇ 205 ਪਹਿਲੇ ਦਰਜੇ ਦੇ ਮੈਚ ਸ਼ਾਮਲ ਸਨ। ਗਾਇਕਵਾੜ 1997-99 ਭਾਰਤੀ ਟੀਮ ਦੇ ਮੁੱਖ ਕੋਚ ਵੀ ਸਨ। ਉਨ੍ਹਾਂ ਕੋਚਿੰਗ ’ਚ ਟੀਮ 2000 ’ਚ ਆਈਸੀਸੀ ਚੈਂਪੀਅਨਜ ਟਰਾਫੀ ’ਚ ਉਪ ਜੇਤੂ ਰਹੀ। ਆਪਣੀ ਕੋਚਿੰਗ ਤਹਿਤ, ਅਨਿਲ ਕੁੰਬਲੇ ਨੇ ਫਿਰੋਜ਼ਸ਼ਾਹ ਕੋਟਲਾ ਮੈਦਾਨ ’ਤੇ 1999 ਦੇ ਟੈਸਟ ਮੈਚ ’ਚ ਪਾਕਿਸਤਾਨ ਖਿਲਾਫ ਇੱਕ ਪਾਰੀ ’ਚ ਸਾਰੀਆਂ 10 ਵਿਕਟਾਂ ਹਾਸਲ ਕੀਤੀਆਂ ਸਨ। Aunshuman Gaekwad