Humanity: ਨਾਂਅ ਹੋਇਆ ਮਹਾਨ ਸਰੀਰਦਾਨੀਆਂ ਵਿੱਚ ਸ਼ਾਮਲ
- ਪਰਿਵਾਰ ਨੇ ਆਪਸੀ ਸਹਿਮਤੀ ਨਾਲ ਮਾਤਾ ਦਇਆ ਵੰਤੀ ਇੰਸਾਂ ਦੀ ਮ੍ਰਿਤਕ ਦੇਹ ਕੀਤੀ ਨਵੀਆਂ ਮੈਡੀਕਲ ਖੋਜਾਂ ਲਈ ਦਾਨ
Humanity: ਮਲੋਟ (ਮਨੋਜ)। ਮਲੋਟ ਦੇ ਅਣਥੱਕ ਸੇਵਾਦਾਰ ਮਦਨ ਲਾਲ ਸੇਠੀ ਇੰਸਾਂ ਅਤੇ ਚੰਦਰ ਮੋਹਣ ਸੇਠੀ ਇੰਸਾਂ ਦੇ ਮਾਤਾ ਦਇਆ ਵੰਤੀ ਇੰਸਾਂ ਪਤਨੀ ਸਵ: ਅਮਰ ਨਾਥ ਸੇਠੀ ਨਿਵਾਸੀ ਮਲੋਟ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਮ੍ਰਿਤਕ ਸਰੀਰ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਡਾਕਟਰੀ ਦੀਆਂ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ। ਇਸ ਮੌਕੇ ਮਾਤਾ ਜੀ ਦੀਆਂ ਨੂੰਹਾਂ ਨੇ ਮਾਤਾ ਜੀ ਦੀ ਅਰਥੀ ਨੂੰ ਮੋਢਾ ਦਿੱਤਾ।
ਮਾਤਾ ਜੀ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਨਿਵਾਸ ਦਸਮੇਸ਼ ਕਲੋਨੀ ਤੋਂ ਅੰਤਿਮ ਸ਼ਵ ਯਾਤਰਾ ਕੱਢੀ ਗਈ ਜਿੱਥੇ ਭਾਰੀ ਗਿਣਤੀ ਵਿੱਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਅਤੇ ਭਾਰੀ ਗਿਣਤੀ ਵਿੱਚ ਪਹੁੰਚੀ ਸਾਧ-ਸੰਗਤ ਨੇ ਮਾਤਾ ਦਇਆ ਵੰਤੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਸ਼੍ਰੀ ਰਾਮ ਮੂਰਤੀ ਸਮਾਰਕ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਬਰੇਲੀ (ਯੂ.ਪੀ.) ਨੂੰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ। Humanity
ਸਾਲ 2025 ’ਚ ਹੋਇਆ ਤੀਸਰਾ ਸਰੀਰਦਾਨ | Humanity
ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਕਿਰਨ ਬਾਲਾ ਇੰਸਾਂ, ਪੂਨਮ ਇੰਸਾਂ, ਅਮਿਤ ਸੇਠੀ ਇੰਸਾਂ, ਸ਼ੀਨਮ ਸੇਠੀ ਇੰਸਾਂ, ਸ਼ਿਪਰਾ ਇੰਸਾਂ, ਜਗਜੀਤ ਸਿੰਘ ਧਾਮੀ, ਗੁਰਸ਼ਾਨ, ਅਰਨਾਜ਼, ਗੁਨੀਸ਼ਾ, ਕੁਨਾਲ ਇੰਸਾਂ, ਸਮੀਕਸ਼ਾ ਇੰਸਾਂ, ਪ੍ਰਤੀਕਸ਼ਾ ਇੰਸਾਂ, ਤੇਜਪਾਲ ਸੇਠੀ ਇੰਸਾਂ, ਜਗਦੀਸ਼ ਚਾਨਣਾ ਇੰਸਾਂ, ਮਿੱਠਣ ਲਾਲ ਇੰਸਾਂ, ਸੁਨੀਲ ਸੇਠੀ ਇੰਸਾਂ, ਵਿਜੈ ਗਰੋਵਰ ਇੰਸਾਂ, ਤਾਰਾ ਚੰਦ, ਮਨੋਹਰ ਲਾਲ ਤੋਂ ਇਲਾਵਾ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ ਅਤੇ ਮਮਤਾ ਇੰਸਾਂ, 85 ਮੈਂਬਰ ਰਾਜਸਥਾਨ ਯੋਗੇਸ਼ ਇੰਸਾਂ, ਬਲਾਕ ਪ੍ਰੇਮੀ ਸੇਵਕ ਅਨਿਲ ਇੰਸਾਂ,
ਪ੍ਰੇਮੀ ਸੇਵਕ ਬਿੰਟੂ ਪਾਲ ਇੰਸਾਂ, ਅਮਰਜੀਤ ਸਿੰਘ ਬਿੱਟਾ ਇੰਸਾਂ, ਐਸ.ਡੀ.ਓ. ਅਨਿਲ ਗੋਇਲ ਇੰਸਾਂ, ਸੁਨੀਲ ਧੂੜੀਆ ਇੰਸਾਂ, ਰਮੇਸ਼ ਠਕਰਾਲ ਇੰਸਾਂ, ਗੌਰਖ ਸੇਠੀ ਇੰਸਾਂ, ਸੱਤਪਾਲ ਇੰਸਾਂ, ਪ੍ਰਦੀਪ ਇੰਸਾਂ, ਮੋਹਿਤ ਇੰਸਾਂ (ਭੋਲਾ), ਅਸ਼ੋਕ ਗਰੋਵਰ ਇੰਸਾਂ, ਗੋਪਾਲ ਇੰਸਾਂ, ਸੁਖਦਰਸ਼ਨ ਸਿੰਘ ਇੰਸਾਂ, ਜਸਵਿੰਦਰ ਸਿੰਘ ਜੱਸਾ ਇੰਸਾਂ, ਜੁਬਿਨ ਛਾਬੜਾ ਇੰਸਾਂ, ਅਰੁਣ ਇੰਸਾਂ, ਪਤਵੰਤਿਆਂ ਵਿੱਚੋਂ ਪ੍ਰਦੀਪ ਧੀਂਗੜਾ, ਸੁਰੇਸ਼ ਸੋਨੀ, ਭੈਣਾਂ ਵਿੱਚੋਂ ਰੀਟਾ ਗਾਬਾ ਇੰਸਾਂ, ਸਰੋਜ ਇੰਸਾਂ ਆਦਿ ਤੋਂ ਇਲਾਵਾ ਹੋਰ ਵੀ ਜਿੰਮੇਵਾਰ ਅਤੇ ਸੇਵਾਦਾਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਬਲਾਕ ਮਲੋਟ ’ਚ ਹੁਣ ਤੱਕ 49 ਸਰੀਰਦਾਨ ਹੋ ਚੁੱਕੇ ਹਨ। ਜਿੱਥੇ ਸਾਲ 2025 ’ਚ ਤੀਸਰਾ ਸਰੀਰਦਾਨ ਹੋਇਆ ਹੈ। Humanity
Read Also : ਬੁਰੀਆਂ ਆਦਤਾਂ ਕਰਦੀਆਂ ਨੇ ਇਨਸਾਨ ਨੂੰ ਪਰਮਾਤਮਾ ਤੋਂ ਦੂਰ: Saint DR MSG