ਪੰਜਾਬ ਚੋਣ ਮੈਦਾਨ ’ਚ ਉਤਰੇਗੀ ਇੱਕ ਹੋਰ ਨਵੀਂ ਪਾਰਟੀ : ਪੰਜਾਬ ’ਚ ਲਾਂਚ ਹੋਈ ਕ੍ਰਾਂਤੀਕਾਰੀ ਮਜ਼ਦੂਰ ਕਿਸਾਨ ਪਾਰਟੀ, 117 ਸੀਟਾਂ ’ਤੇ ਲੜੇਗੀ ਚੋਣ

ਪੰਜਾਬ ’ਚ ਲਾਂਚ ਹੋਈ ਕ੍ਰਾਂਤੀਕਾਰੀ ਮਜ਼ਦੂਰ ਕਿਸਾਨ ਪਾਰਟੀ, 117 ਸੀਟਾਂ ’ਤੇ ਲੜੇਗੀ ਚੋਣ

(ਸੱਚ ਕਹੂੰ ਨਿਊਜ਼) ਚੰਡੀਗੜ੍ਹ । ਪੰਜਾਬ ’ਚ ਆਉਦੀਆਂ ਵਿਧਾਨ ਸਭਾ ਚੋਣਾਂ ਲਈ ਇਕ ਤੋਂ ਬਾਅਦ ਇੱਕ ਪਾਰਟੀ ਖੜੀ ਹੋ ਰਹੀ ਹੈ ਪੰਜਾਬ ’ਚ ਇੱਕ ਹੋਰ ਪਾਰਟੀ ਚੋਣ ਮੈਦਾਨ ’ਚ ਆ ਗਈ ਹੈ ਪਾਰਟੀ ਦਾ ਨਾਂਅ ਹੈ ‘ਕ੍ਰਾਂਤੀਕਾਰੀ ਮਜ਼ਦੂਰ ਕਿਸਾਨ ਪਾਰਟੀ’ ਕਿਸਾਨ ਆਗੂ ਗੁਰਨਾਮ ਸਿੰਘ ਚਢੂਣੀ ਤੋਂ ਬਾਅਦ ਪੰਜਾਬ ’ਚ ਇਹ ਦੂਜੀ ਪਾਰਟੀ ਹੈ ਜੋ ਸਿੱਧੇ ਕਿਸਾਨਾਂ ਦੇ ਨਾਂਅ ਤੋਂ ਚੋਣ ਲੜੇਗੀ।

ਪਾਰਟੀ ਦੇ ਚੇਅਰਮੈਨ ਲਸ਼ਕਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣ ਲੜੇਗੀ ਉਹ ਚੋਣਾਂ ’ਚ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀਂ ਕਰਨਗੇ ਉਨ੍ਹਾਂ ਦੀ ਪਾਰਟੀ ਕਿਸਾਨਾਂ ਤੇ ਮਜ਼ਦੂਰਾਂ ਦੇ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ’ਚ ਉਤਰੇਗੀ ਕਿਸਾਨਾਂ ਤੇ ਮਜ਼ਦੂਰਾਂ ਦੀ ਭਲਾਈ ਹੀ ਪਾਰਟੀ ਦਾ ਮੁੱਖ ਏਜੰਡਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ