ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home Breaking News ਇੱਕ ਹੋਰ ਲੋੜਵੰ...

    ਇੱਕ ਹੋਰ ਲੋੜਵੰਦ ਪਰਿਵਾਰ ਨੂੰ ਮਿਲੀ ਪੱਕੀ ਛੱਤ

    ਬਲਾਕ ਲੰਬੀ ਦੇ ਪਿੰਡ ਫਤਿਹਮੁਰ ਮਨੀਆਂ ਵਿਖੇ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤਾ ਮਕਾਨ (Welfare Work)

    • ਡੇਰਾ ਪ੍ਰੇਮੀਆਂ ਵੱਲੋਂ ਮਕਾਨ ਬਣਾਕੇ ਦੇਣਾ ਸਮਾਜ ’ਚ ਏਕਤਾ ਪੈਦਾ ਕਰਦਾ : ਚੇਅਰਮੈਨ ਸੰਦੂ 

    (ਮੇਵਾ ਸਿੰਘ) ਲੰਬੀ/ਕਿੱਲਿਆਂਵਾਲੀ ਮੰਡੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਮਾਨਵਤਾ ਦੀ ਭਲਾਈ ਲਈ ਚਲਾਏ 157 ਕਾਰਜਾਂ ਤਹਿਤ ਬਲਾਕ ਲੰਬੀ ਦੀ ਸਮੂਹ ਸਾਧ-ਸੰਗਤ ਅਤੇ ਜਿੰਮੇਵਾਰਾਂ ਦੁਆਰਾ ਪਿੰਡ ਫਤਿਹਪੁਰ ਮਨੀਆਂ ਦੇ ਇੱਕ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਜਾਣਕਾਰੀ ਅਨੁਸਾਰ ਪਿੰਡ ਫਤਿਹਪੁਰ ਮਨੀਆਂ ਦਾ ਇੱਕ ਲੋੜਵੰਦ ਪਰਿਵਾਰ ਗੁਰਜੀਤ ਕੌਰ (ਰਾਣੀ) ਧਰਮ ਪਤਨੀ ਤਾਰਾ ਸਿੰਘ ਜੋ ਬਜ਼ੁਰਗ ਅਵਸਥਾ ਵਿੱਚ ਹਨ ਤੇ ਕਮਾਈ ਦਾ ਵੀ ਕੋਈ ਸਾਧਨ ਨਹੀਂ, (Welfare Work) ਵੱਲੋਂ ਸਾਧ-ਸੰਗਤ ਨੂੰ ਮਕਾਨ ਸਬੰਧੀ ਲਿਖਤੀ ਅਰਜੀ ਦਿੱਤੀ ਗਈ ਸੀ, ਜਿਸ ਦੀ ਪੜਤਾਲ ਕਰਨ ’ਤੇ ਪੰਜਾਬ ਦੇ 85 ਮੈਂਬਰਾਂ ਨੇ ਪਰਿਵਾਰ ਦੀ ਸਹਾਇਤਾ ਕਰਨਾ ਦਾ ਫੈਸਲਾ ਕੀਤਾ।

     ਸਾਧ-ਸੰਗਤ ਨੇ ਹੁਣ ਤੱਕ ਬਲਾਕ ’ਚ ਬਣਾ ਕੇ ਦਿੱਤੇ 11 ਮਕਾਨ : 85 ਮੈਂਬਰ

    ਇਸ ਦੌਰਾਨ ਪਿਛਲੇ ਦਿਨੀਂ ਹੀ ਇਸ ਪਰਿਵਾਰ ਨੂੰ ਬਲਾਕ ਲੰਬੀ ਦੀ ਸਮੂਹ ਸਾਧ-ਸੰਗਤ ਤੇ ਮੌਕੇ ’ਤੇ ਮੌਜੂਦ ਰਹੇ ਪੰਜਾਬ ਦੇ 85 ਮੈਂਬਰਾਂ ਦੀ ਹਾਜ਼ਰੀ ਵਿੱਚ ਰਹਿਣ ਲਈ ਇੱਕ ਮਕਾਨ ਸਿਰਫ ਇੱਕ ਦਿਨ ਵਿੱਚ ਹੀ ਤਿਆਰ ਕਰਕੇ ਦੇ ਦਿੱਤਾ ਗਿਆ। ਇਸ ਲੋੜਵੰਦ ਪਰਿਵਾਰ ਨੂੰ ਮਕਾਨ ਬਣਾਕੇ ਦੇਣ ’ਤੇ ਪਿੰਡ ਦੇ ਮੋਹਤਬਰਾਂ ਨੇ ਡੇਰਾ ਸੱਚਾ ਸੌਦਾ ਸਰਸਾ ਤੇ ਸਮੂਹ ਸਾਧ-ਸੰਗਤ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੇਵਾ ਕਾਰਜਾਂ ਨਾਲ ਪਿੰਡਾਂ ’ਚ ਆਪਸੀ ਭਾਈਚਾਰੇ ਦੀ ਕੜੀ ਮਜ਼ਬੂਤ ਹੁੰਦੀ ਹੈ, ਅਜਿਹੇ ਲੋੜਵੰਦਾਂ ਦੀ ਸਹਾਇਤਾ ਲਈ ਹੋਰ ਸਮਾਜ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ। (Welfare Work)

    Welfare Work

    ਪੰਜਾਬ ਦੇ 85 ਮੈਂਬਰਾਂ ਨੇ ਦੱਸਿਆ ਕਿ ਬਲਾਕ ਅੰਦਰ ਪਿਛਲੇ ਸਮੇਂ ਦੌਰਾਨ ਸਾਧ-ਸੰਗਤ ਵੱਲੋਂ ਕੀਤੇ ਮਾਨਵਤਾ ਤੇ ਸਮਾਜ ਭਲਾਈ ਕਾਰਜਾਂ ਦੀ ਲੜੀ ਤਹਿਤ ਬਲਾਕ ਲੰਬੀ ਅੰਦਰ ਹੁਣ ਤੱਕ 11 ਜ਼ਰੂਰਤਮੰਦਾਂ ਨੂੰ ਮਕਾਨ ਬਣਾਕੇ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਬਲਾਕ ਕਬਰਵਾਲਾ ਦੇ ਪਿੰਡ ਆਧਨੀਆਂ ਵਿੱਚ ਇਕ ਜ਼ਰੂਰਤਮੰਦ ਨੂੰ ਹੋਰ ਮਕਾਨ ਬਣਾਕੇ ਦੇਣਾ ਵੀ ਵਿਚਾਰ ਅਧੀਨ ਹੈ। ਇਸ ਮੌਕੇ ਪਿੰਡਾਂ ਦੀਆਂ ਕਮੇਟੀਆਂ ਦੇ 15 ਮੈਂਬਰ ਸਾਹਿਬਾਨ, ਪਿੰਡਾਂ ਦੇ ਪ੍ਰੇਮੀ ਸੇਵਕ, ਪੰਜਾਬ ਦੇ 85 ਮੈਂਬਰ ਦਰਸ਼ਨ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ, ਸੁਲੱਖਣ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ

    ਇਹ ਵੀ ਪੜ੍ਹੋ :  ਗ੍ਰੀਨ ਐਸ ਦੇ ਸੇਵਾਦਾਰ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਲਾਗਾਤਾਰ ਪਹੁੰਚਾ ਰਹੇ ਹਨ ਰਾਹਤ ਸਮੱਗਰੀ

    ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਮਾਜ ਦੇ ਦੱਬੇ ਕੁੱਚਲੇ ਲੋਕਾਂ ਦੀ ਸਮੇਂ ਸਿਰ ਸਹਾਇਤਾ ਕਰਕੇ ਬਹੁਤ ਵਧੀਆ ਸਲਾਘਾਯੋਗ ਕਦਮਾਂ ਨਾਲ ਅੱਗੇ ਵੱਧ ਰਹੀ ਹੈ। ਉਨ੍ਹਾਂ ਪਿੰਡ ਦੀ ਲੋੜਵੰਦ ਗੁਰਜੀਤ ਕੌਰ (ਰਾਣੀ) ਪਤਨੀ ਤਾਰਾ ਸਿੰਘ ਦਾ ਮਕਾਨ ਬਣਾਉਣ ’ਤੇ ਬਲਾਕ ਲੰਬੀ ਦੀ ਸਮੂਹ ਸਾਧ-ਸੰਗਤ ਤੇ ਜਿੰਮੇਵਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਵਿਸ਼ਵਾਸ ਦਿਵਾਇਆ ਕਿ ਅਜਿਹੇ ਨਿਹਸਵਾਰਥ ਸੇਵਾ ਕਾਰਜਾਂ ਲਈ ਅੱਗੇ ਤੋਂ ਜੇ ਕਿਤੇ ਲੋੜ ਮਹਿਸੂਸ ਕੀਤੀ ਜਾਵੇ ਤਾਂ ਉਹ ਵੀ ਜਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਆਪਣਾ ਯੋਗਦਾਨ ਪਾ ਸਕਦੇ ਹਨ।


    –ਪ੍ਰਤਾਪ ਸਿੰਘ ਸੰਦੂ, ਚੇਅਰਮੈਨ
    ਗੁਰੂ ਨਾਨਕ ਦੇਵ ਐਜ਼ਕੇਸਨ ਸੁਸਾਇਟੀ ਫਤਿਹਪੁਰ ਮਨੀਆਂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

    ਗੁਰੂ ਸਾਹਿਬਾਨਾਂ ਦਾ ਵੀ ਫੁਰਮਾਨ ਹੈ, ਨਾਮ ਜਪੋ, ਵੰਡ ਛਕੋ, ਇਸ ਲਈ ਜੋ ਅਕਾਲਪੁਰਖ ਨੂੰ ਮੰਨਣ ਵਾਲਾ ਵਿਅਕਤੀ ਹੁੰਦਾ ਹੈ, ਉਹ ਸਮਾਜ ਦੇ ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਦੀ ਸਹਾਇਤਾ ਕਰਕੇ ਆਪਣਾ ਦਸਵਾਂ ਦਸੌਂਧ ਜਰੂਰ ਕੱਢਦਾ। ਇਸੇ ਕੜੀ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ, ਬਲਾਕ ਲੰਬੀ ਤੇ ਜਿੰਮੇਵਾਰਾਂ ਵੱਲੋਂ ਪਿੰਡ ਫਤਿਹਪੁਰ ਮਨੀਆਂ ਦੇ ਜਰੂਰਤਮੰਦ ਪਰਿਵਾਰ ਦੀ ਸਹਾਇਤਾ ਕੀਤੀ ਗਈ ਹੈ, ਜਿਸ ਲਈ ਉਹ ਸਮੂਹ ਸਾਧ-ਸੰਗਤ ਡੇਰਾ ਸੱਚਾ ਸੌਦਾ ਬਲਾਕ ਲੰਬੀ ਤੇ ਮੈਨੇਜਮੈਂਟ ਸਰਸਾ ਤੇ 85 ਮੈਂਬਰਾਂ ਦਾ ਗਰਾਮ ਪੰਚਾਇਤ ਫਤਿਹਪੁਰ

    ਮਨੀਆਂ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਨ–ਗੁਰਦੀਪ ਸਿੰਘ ਪ੍ਰਤੀਨਿਧੀ ਸਰਪੰਚ
    ਗਰਾਮ ਪੰਚਾਇਤ ਫਤਿਹਪੁਰ ਮਨੀਆਂ

    LEAVE A REPLY

    Please enter your comment!
    Please enter your name here