ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਐਲਾਨ, ਧੱਕੇਸ਼ਾਹੀ ਨਹੀਂ ਹੋਵੇਗੀ ਬਰਦਾਸ਼ਤ, ਲਾਏ ਦੋਸ਼

Anganwadi Workers and Helpers
Anganwadi Workers and Helpers: ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਐਲਾਨ, ਧੱਕੇਸ਼ਾਹੀ ਨਹੀਂ ਹੋਵੇਗੀ ਬਰਦਾਸ਼ਤ, ਲਾਏ ਦੋਸ਼

ਫਾਜਿਲਕਾ (ਰਜਨੀਸ਼ ਰਵੀ)। ਆਲ ਇੰਡੀਆ ਆਂਗਣਵਾੜੀ ਵਰਕਰਜ ਹੈਲਪਰ ਯੂਨੀਅਨ ਪੰਜਾਬ ਏਟਕ ਦੇ ਸੂਬਾ ਪ੍ਰਧਾਨ ਸਰੋਜ ਛਪੜੀ ਵਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਲਾਲਾਬਾਦ ਰਠੌੜਾਂ ਵਾਲੇ ਮਹੱਲੇ ਵਿੱਚ 16 ਸਾਲਾਂ ਤੋਂ ਬਾਬਾ ਬਚਿੱਤਰ ਸਿੰਘ ਧਰਮਸ਼ਾਲਾ ਵਿੱਚ ਆਂਗਣਵਾੜੀ ਸੈਂਟਰ ਚੱਲ ਰਹੇ ਹਨ ਪਰ ਮਿਤੀ 01.08.2025 ਇੱਕ ਵਿਅਕਤੀ ਆਪਣੇ ਆਪ ਨੂੰ ਠੇਕੇਦਾਰ ਦੱਸਦਾ ਹੋਇਆ ਉਸ ਦੀਆਂ ਛੱਤਾਂ ਪੁੱਟਣ ਲੱਗ ਗਿਆ। ਆਂਗਣਵਾੜੀ ਵਰਕਰਾਂ ਦੇ ਪੁੱਛਣ ’ਤੇ ਉਸ ਨੇ ਕਿਹਾ ਕਿ ਇੱਥੇ ਮੱਹਲਾ ਕਲੀਨਿਕ ਬਣਨ ਜਾ ਰਿਹਾ ਹੈ ਤੇ ਆਪਣਾ ਸਮਾਨ ਚੁੱਕ ਲਵੋ। Anganwadi Workers and Helpers

ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਕਿਹਾ ਕਿ 16 ਸਾਲ ਤੋਂ ਇੱਥੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਪੜ੍ਹਾਉਂਦੇ ਤੇ ਲਾਭ ਪਾਤਰੀਆਂ ਨੂੰ ਲਾਭ ਦਿੱਤਾ ਜਾਂਦਾ ਹੈ ਪਰ ਠੇਕੇਦਾਰ ਨੇ ਉਨ੍ਹਾਂ ਦੀ ਇੱਕ ਵੀ ਗੱਲ ਨਹੀਂ ਸੁਣੀ ਤੇ ਛੱਤਾਂ ਪੁੱਟ ਦਿੱਤੀਆਂ ਜਿਸ ਦੇ ਸਬੰਧ ਵਿੱਚ ਅਸੀਂ 04.08.2025 ਐਸਡੀਐਮ ਜਲਾਲਾਬਾਦ ਨੂੰ ਮਿਲਣ ਗਏ ਪਰ ਉਹ ਐਸਡੀਐਮ ਦਫ਼ਤਰ ਨਹੀਂ ਸਨ ਤੇ ਅਸੀਂ ਮੰਗ ਪੱਤਰ ਸੁਪਰਡੈਂਟ ਨੂੰ ਦੇ ਕੇ ਆਏ ਤੇ ਉਨ੍ਹਾਂ ਨੂੰ ਕਿਹਾ ਕਿ ਸਾਡੇ ਨਾਲ ਐਸਡੀਐਮ ਸਾਹਿਬ ਬੈਠ ਕੇ ਗੱਲਬਾਤ ਕਰਨ।

Anganwadi Workers and Helpers

ਇੱਕ ਮੰਗ ਪੱਤਰ ਅਸੀਂ ਕਮੇਟੀ ਦੇ ਈਓ ਨੂੰ ਵੀ ਦਿੱਤਾ ਪਰ ਐਸਡੀਐਮ ਨੇ ਗੱਲਬਾਤ ਕਰਨ ਦੀ ਬਜਾਏ ਠੇਕੇਦਾਰ ਨੂੰ ਫੋਨ ਨੰਬਰ ਦਿੱਤਾ। ਠੇਕੇਦਾਰ ਨੇ ਮੈਨੂੰ ਧਮਕੀਆਂ ਦਿੰਦਿਆਂ ਹੋਏ ਕਿਹਾ ਕਿ ਵਰਕਰਾਂ ਨੂੰ ਕਹੋ ਅੰਦਰੋਂ ਸਮਾਨ ਬਾਹਰ ਕੱਢ ਲੈਣ। ਮੈਂ ਠੇਕੇਦਾਰ ਨੂੰ ਕਿਹਾ ਕਿ ਮੈਂ ਤੁਹਾਨੂੰ ਨਹੀਂ ਜਾਣਦੀ ਆਂਗਣਵਾੜੀ ਸੈਂਟਰਾਂ ਦੇ ਸਰਕਾਰੀ ਸਮਾਨ ਦੀ ਕੋਈ ਵੀ ਟੁੱਟ ਭੰਨ ਜਾਂ ਚੋਰੀ ਹੋਈ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ। ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਉਹ ਹੀ ਸਾਡੇ ਨਾਲ ਗੱਲਬਾਤ ਕਰਨਗੇ। ਠੇਕੇਦਾਰ ਦਾ ਜਵਾਬ ਸੀ ਕਿ ਐਸਡੀਐਮ ਨੇ ਮੈਨੂੰ ਤੁਹਾਡਾ ਫੋਨ ਨੰਬਰ ਦਿੱਤਾ ਹੈ ਜੇ ਤੁਸੀਂ ਸਮਾਨ ਨਹੀਂ ਕੱਢੋਗੇ ਤਾਂ ਐਸਡੀਐਮ ਨੇ ਕਿਹਾ ਹੈ ਕਿ ਚੁੱਕ ਕੇ ਕਿਸੇ ਹੋਰ ਕਮਰੇ ਵਿੱਚ ਰੱਖ ਦਿਓ। ਇਸ ਤੋਂ ਬਾਅਦ ਮੈਂ ਦੋ ਵਾਰ ਐਸਡੀਐਮ ਸਾਹਿਬ ਨੂੰ ਫੋਨ ਕਰਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ। Anganwadi Workers and Helpers

Read Also : ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ

ਸੂਬਾ ਪ੍ਰਧਾਨ ਸ੍ਰੀਮਤੀ ਸਰੋਜ ਛੱਪੜੀ ਵਾਲਾ ਨੇ ਜਲਾਲਾਬਾਦ ਐਸਡੀਐਮ ਨੂੰ ਰੋਸ ਪੱਤਰ ਦਿੰਦਿਆਂ ਹੋਇਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਐਸਡੀਐਮ ਦਾ ਕੰਮ ਵੀ ਠੇਕੇਦਾਰ ਕਰਨਗੇ। ਉਨ੍ਹਾਂ ਕਿਹਾ ਕਿ ਜਥੇਬੰਦੀ ਉਜਾੜਾ ਕਦੇ ਵੀ ਪਸੰਦ ਨਹੀਂ ਕਰੇਗੀ। ਮੱਹਲਾ ਕਲੀਨਿਕ ਬਣਾਉਣਾ ਹੈ ਤਾਂ ਤੁਸੀਂ ਆਪਣੀ ਬਿਲਡਿੰਗ ਬਣਾਓ ਨਾ ਕਿ 16 ਸਾਲਾਂ ਤੋਂ ਬੈਠੇ ਆਂਗਣਵਾੜੀ ਵਰਕਰਾਂ ਹੈਲਪਰ ਤੇ ਛੋਟੇ ਛੋਟੇ ਬੱਚਿਆਂ ਨੂੰ ਉਜਾੜ ਕੇ ਮੱਹਲਾ ਕਲੀਨਿਕ ਬਣਾਓਗੇ। ਉਨ੍ਹਾਂ ਕਿਹਾ ਕਿ ਜੇ ਐਸਡੀਐਮ ਸਾਹਿਬ ਨੇ ਪੁੱਟੀਆਂ ਹੋਈਆਂ ਛੱਤਾਂ ਦੁਬਾਰਾ ਨਾ ਬਣਵਾਈਆਂ ਤਾਂ ਜਥੇਬੰਦੀ ਸੰਘਰਸ਼ ਕਰੇਗੀ ਜਲਾਲਾਬਾਦ ਦਾ ਜੋ ਵੀ ਮਾਹੌਲ ਵਿਗੜੇਗਾ ਐਸਡੀਐਮ ਜਿੰਮੇਵਾਰ ਹੋਣਗੇ।