ਅਨਿਲ ਵਿੱਜ ਦਾ ਵੱਡਾ ਐਲਾਨ, 15-18 ਸਾਲ ਦੇ ਬੱਚਿਆਂ ਨੂੰ ਵੈਕਸੀਨ ਤੋਂ ਬਿਨਾ ਸਕੂਲਾਂ ’ਚ ਨਹੀਂ ਮਿਲੇਗੀ ਐਂਟਰੀ

vaccination

ਹਰਿਆਣਾ ਵਿੱਚ 15 ਤੋਂ 18 ਸਾਲ ਦੀ ਉਮਰ ਦੇ ਕੁੱਲ 15 ਲੱਖ 40 ਹਜ਼ਾਰ ਬੱਚੇ 

  • 5-18 ਸਾਲ ਦੇ ਬੱਚਿਆਂ ਦਾ ਟੀਕਾਕਰਨ (vaccination) 3 ਜਨਵਰੀ ਨੂੰ ਹੋਇਆ ਸੀ ਸ਼ੁਰੂ 
  • ਸੂਬੇ ਦੇ ਸਕੂਲਾਂ ਵਿੱਚ 26 ਜਨਵਰੀ ਤੱਕ ਛੁੱਟੀਆਂ ਹਨ

(ਸੱਚ ਕਹੂੰ ਨਿਊਜ਼) ਹਿਸਾਰ। ਹਰਿਆਣਾ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਵੱਡਾ ਐਲਾਨ ਕੀਤਾ ਹੈ। ਸਿਹਤ ਮੰਤਰੀ ਅਨਿਲ ਵਿਜ (Anil Vij) ਨੇ ਟਵੀਟ ਕਰਦਿਆਂ ਕਿਹਾ ਕਿ ਦੁਬਾਰਾ ਸਕੂਲ ਖੁੱਲ੍ਹਣ ’ਤੇ ਵੈਕਸੀਨ ਤੋਂ ਬਿਨਾਂ15 ਤੋਂ 18 ਸਾਲ ਬੱਚਿਆਂ ਨੂੰ ਆਫਲਾਈਨ ਕਲਾਸਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਿਹਤ ਮੰਤਰੀ ਅਨਿਲ ਵਿਜ ਨੇ ਸੂਬੇ ਵਿੱਚ ਮੌਜੂਦਾ ਕੋਰੋਨਾ ਦੀ ਸਮੀਖਿਆ ਕਰਨ ਲਈ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਨਿਰਦੇਸ਼ ਜਾਰੀ ਕੀਤੇ। (Vaccination)

ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਬੱਚਿਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ। 15-18 ਸਾਲ ਦੇ ਬੱਚਿਆਂ ਦਾ ਟੀਕਾਕਰਨ 3 ਜਨਵਰੀ ਨੂੰ ਸ਼ੁਰੂ ਹੋਇਆ ਸੀ। ਜਿਸ ਦੇ ਤਹਿਤ ਕਾਫੀ ਬੱਚਿਆਂ ਨੇ ਕੋਰੋਨਾ ਵੈਕਸੀਨ ਲਗਵਾ ਲਈ ਹੈ। ਪਰੰਤੂ ਹਾਲੇ ਵੀ ਬਹੁਤ ਸਾਰੇ ਬੱਚਿਆਂ ਨੇ ਵੈਕਸੀਨ ਨਹੀ ਲਗਵਾ ਹੈ।

ਵਿਜ ਨੇ ਕਿਹਾ ਕਿ ਹਰੇਕ ਜ਼ਿਲ੍ਹੇ ਲਈ ਦੋ ਨੋਡਲ ਅਫਸਰ ਨਿਯੁਕਤ ਕੀਤੇ ਜਾਣਗੇ, ਜਿਨ੍ਹਾਂ ਵਿੱਚੋਂ ਇੱਕ ਅਧਿਕਾਰੀ ਸਰਕਾਰੀ ਹਸਪਤਾਲਾਂ ਵਿੱਚ ਪ੍ਰਬੰਧਾਂ ਦੀ ਨਿਗਰਾਨੀ ਕਰੇਗਾ ਅਤੇ ਦੂਜਾ ਪ੍ਰਾਈਵੇਟ ਹਸਪਤਾਲਾਂ ਵਿੱਚ। ਇਹ ਨੋਡਲ ਅਫਸਰ ਰਾਜ ਸਰਕਾਰ ਨੂੰ ਹਸਪਤਾਲਾਂ ਵਿੱਚ ਉਪਲਬਧ ਪ੍ਰਬੰਧਾਂ ਬਾਰੇ ਜਾਣਕਾਰੀ ਦੇਣਗੇ।

3 ਜਨਵਰੀ ਤੋਂ ਲੈ ਕੇ ਹੁਣ ਤੱਕ 7,65,375 ਬੱਚਿਆਂ ਨੂੰ ਲਾਈ ਜਾ ਚੁੱਕੀ ਹੈ ਵੈਕਸੀਨ

ਸੂਬੇ ਵਿੱਚ 3 ਜਨਵਰੀ ਤੋਂ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਖੁਰਾਕ (vaccination) ਦੇਣ ਦੀ ਸ਼ੁਰੂਆਤ ਕੀਤੀ ਗਈ ਸੀ। ਹੁਣ ਤੱਕ ਕਰੀਬ 7 ਲੱਖ 65 ਹਜ਼ਾਰ 375 ਬੱਚਿਆਂ ਨੂੰ ਵੈਕਸੀਨ ਲੱਗ ਚੁੱਕੀ ਹੈ। ਇਸ ਵਿੱਚੋਂ ਸਰਕਾਰੀ ਸਕੂਲਾਂ ਦੇ 1 ਲੱਖ 93 ਹਜ਼ਾਰ 326 ਬੱਚਿਆਂ ਨੂੰ ਛੱਡ ਕੇ ਪ੍ਰਾਈਵੇਟ ਸਕੂਲਾਂ, ਆਈ.ਟੀ.ਆਈਜ਼ ਅਤੇ ਹੋਰ ਵਿਦਿਅਕ ਅਦਾਰਿਆਂ ਦੇ ਕਰੀਬ 5 ਲੱਖ 72 ਹਜ਼ਾਰ 049 ਬੱਚੇ ਟੀਕੇ ਲਗਵਾ ਚੁੱਕੇ ਹਨ। ਹਰਿਆਣਾ ਵਿੱਚ 15 ਤੋਂ 18 ਸਾਲ ਦੀ ਉਮਰ ਦੇ ਕੁੱਲ 15 ਲੱਖ 40 ਹਜ਼ਾਰ ਬੱਚੇ ਆਉਂਦੇ ਹਨ।

ਸਰਕਾਰੀ ਸਕੂਲਾਂ ਦੇ ਕਰੀਬ 5 ਲੱਖ 63 ਹਜ਼ਾਰ 460 ਬੱਚਿਆਂ ਨੇ ਲਗਵਾਇਆ ਟੀਕਾ

ਹਰਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਕਰੀਬ 1 ਲੱਖ 93 ਹਜ਼ਾਰ 326 ਬੱਚਿਆਂ ਨੂੰ ਕੋਰੋਨਾ ਵੈਕਸੀਨ vaccination ਲੱਗ ਚੁੱਕੀ ਹੈ। ਉਂਜ ਸਰਕਾਰੀ ਸਕੂਲਾਂ ਵਿੱਚ ਕਰੀਬ 7 ਲੱਖ 56 ਹਜ਼ਾਰ 786 ਬੱਚੇ ਸਿੱਖਿਆ ਲੈ ਰਹੇ ਹਨ। ਅਜਿਹੀ ਸਥਿਤੀ ਵਿੱਚ ਸਰਕਾਰੀ ਸਕੂਲਾਂ ਦੇ ਕਰੀਬ 5 ਲੱਖ 63 ਹਜ਼ਾਰ 460 ਬੱਚੇ ਅਜੇ ਵੀ ਟੀਕਾਕਰਨ ਤੋਂ ਵਾਂਝੇ ਹਨ।

ਸੂਬੇ ਦੇ ਸਕੂਲਾਂ ਵਿੱਚ 26 ਜਨਵਰੀ ਤੱਕ ਛੁੱਟੀਆਂ ਹਨ। ਕਰੋਨਾ ਦੀ ਮਹਾਂਮਾਰੀ ਘੱਟ ਹੋਣ ‘ਤੇ ਸਕੂਲ ਖੋਲ੍ਹੇ ਜਾਣਗੇ। ਜੇਕਰ 26 ਜਨਵਰੀ ਤੋਂ ਬਾਅਦ ਮੰਤਰੀ ਵਿੱਜ ਦੇ ਹੁਕਮ ਲਾਗੂ ਹੋ ਜਾਂਦੇ ਹਨ ਤਾਂ ਇਨ੍ਹਾਂ ਬੱਚਿਆਂ ਨੂੰ ਸਕੂਲਾਂ ਵਿੱਚ ਦਾਖ਼ਲ ਹੋਣ ਵਿੱਚ ਦਿੱਕਤ ਆ ਸਕਦੀ ਹੈ। ਹਾਲਾਂਕਿ ਉਦੋਂ ਤੱਕ ਇਹ ਅੰਕੜਾ ਵਧਣ ਦੀ ਸੰਭਾਵਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ