ਕੋਰੋਨਾ ਵੈਕਸੀਨ ਦੇ ਟਰਾਇਲ ਲਈ ਵਿੱਜ ਬਣਨਗੇ ਵਾਲੰਟੀਅਰ
ਚੰਡੀਗੜ੍ਹ, (ਅਨਿਲ ਕੱਕੜ)। ਇੱਕ ਸਾਲ ਤੋਂ ਪੂਰੀ ਦੁਨੀਆ ‘ਚ ਕੋਰੋਨਾ ਦਾ ਕਹਿਰ ਜਾਰੀ ਹੈ ਪਰ ਹੁਣ ਤੱਕ ਇਸ ਦੀ ਕੋਈ ਵੈਕਸੀਨ ਤਿਆਰ ਨਹੀਂ ਹੋ ਸਕੀ ਹੈ ਦੁਨੀਆ ਦੀ ਤਮਾਮ ਫਾਰਮਾਸਿਊਟਕਲ ਕੰਪਨੀਆਂ ਕੋਰੋਨਾ ਦੇ ਵੈਕਸੀਨ ‘ਤੇ ਕੰਮ ਕਰ ਰਹੀਆਂ ਹਨ ਸਾਡੇ ਦੇਸ਼ ਦੀ ਭਾਰਤ ਬਾਓਟੇਕ ਵੀ ਇਸ ਦੌੜ ‘ਚ ਸ਼ਾਮਲ ਹੈ।
ਭਾਰਤ ਵੱਲੋਂ ਆਪਣੀ ਕੋਰੋਨਾ ਵੈਕਸੀਨ ਕੋਵੈਕਸੀਨ ‘ਤੇ ਦੇਸ਼ ਦੇ ਵਾਸੀਆਂ ਦੀਆਂ ਨਜ਼ਰਾਂ ਟਿਕੀਆਂ ਹਨ ਆਉਣ ਵਾਲੀ 20 ਨਵੰਬਰ ਨੂੰ ਕੋਵੈਕਸੀਨ ਦੇ ਤੀਜੇ ਗੇੜ ਦਾ ਟਰਾਇਲ ਹਰਿਆਣਾ ‘ਚ ਸ਼ੁਰੂ ਹੋਵੇਗਾ। ਹਰਿਆਣਾ ਸਰਕਾਰ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਇਸ ਟਰਾਈਲ ‘ਚ ਵਾਲੰਟੀਅਰ ਬਣਨ ਦੀ ਇੱਛਾ ਪ੍ਰਗਟਾਈ ਹੈ। ਵਿੱਜ ਨੇ ਬੁੱਧਵਾਰ ਨੂੰ ਟਵੀਟ ਕਰਦਿਆਂ ਕਿਹਾ ਕਿ ਹਰਿਆਣਾ ‘ਚ 20 ਨਵੰਬਰ ਤੋਂ ਭਾਰਤ ਬਾਓਟੇਕ ਰਾਹੀਂ ਨਿਰਮਿਤ ਕੋਰੋਨਾ ਵਾਇਰਸ ਦੀ ਵੈਕਸੀਨ ਕੋਵੈਕਸੀਨ ਦੇ ਤੀਜੇ ਗੇੜ ਦਾ ਟਰਾਇਲ ਸ਼ੁਰੂ ਹੋਵੇਗਾ ਮੈਂ ਖੁਦ ਨੂੰ ਪਹਿਲਾਂ ਵਾਲੰਟੀਅਰ ਵਜੋਂ ਕੋਰੋਨਾ ਦਾ ਟੀਕਾ ਲਗਵਾਉਣ ਦੀ ਪੇਸ਼ਕਸ਼ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.