ਬਲਾਕ ਦੇ 45ਵੇਂ ਤੇ ਪਰਿਵਾਰ ‘ਚੋਂ ਦੂਜੇ ਸਰੀਰਦਾਨੀ ਹੋਣ ਦਾ ਖੱਟਿਆ ਮਾਣ
ਬਰਨਾਲਾ, (ਜਸਵੀਰ ਸਿੰਘ) ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ‘ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਮ੍ਰਿਤਕ ਸਰੀਰਾਂ ਨੂੰ ਮੈਡੀਕਲ ਖੋਜ (Body Donate) ਕਾਰਜ਼ਾਂ ਲਈ ਦਾਨ ਕਰਨ ਦੀ ਪਿਰਤ ਨੂੰ ਪ੍ਰਮੁੱਖਤਾ ਨਾਲ ਲੈਂਦਿਆਂ ਅਗਾਂਊ ਮੈਡੀਕਲ ਖੋਜ ਕਾਰਜ਼ਾਂ ਨੂੰ ਬਹੁਤ ਜਿਆਦਾ ਆਸਾਨ ਕਰ ਦਿੱਤਾ ਹੈ ਜਿਸ ਤਹਿਤ ਬਰਨਾਲਾ ਦੇ ਕੋਆਪਰੇਟਿਵ ਬੈਂਕ ਦੇ ਸਾਬਕਾ ਜਿਲ੍ਹਾ ਮੈਨੇਜਰ ਅੰਗਰੇਜ ਸਿੰਘ ਇੰਸਾਂ ਵੀ ਆਪਣੇ ਪਰਿਵਾਰ ਵਿੱਚੋਂ ਦੂਸਰੇ ਸਰੀਰਦਾਨੀ ਹੋਣ ਦਾ ਮਾਣ ਖੱਟ ਕੇ ਨਾ ਸਿਰਫ ਅਗਾਊਂ ਖੋਜ਼ ਕਾਰਜ਼ਾਂ ਦਾ ਹਿੱਸਾ ਬਣੇ ਹਨ ਸਗੋਂ ਮਰ ਕੇ ਵੀ ਮਾਨਵਤਾ ਦੀ ਭਲਾਈ ਬਿਹਤਰੀ ‘ਚ ਆਪਣਾ ਯੋਗਦਾਨ ਪਾ ਗਏ
ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਸਦਕਾ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕਰਕੇ ਅਗਾਂਹਵਧੂ ਸੋਚ ਦੇ ਧਾਰਨੀ ਹੋਣ ਦਾ ਪ੍ਰਮਾਣ ਦਿੰਦਿਆਂ ਪਰਿਵਾਰ ਨੇ ਹੋਰਨਾਂ ਨੂੰ ਵੀ ਮਾਨਵਤਾ ਦੀ ਬਿਹਤਰੀ ‘ਚ ਭਲਾਈ ਕਾਰਜ ਕਰਨ ਦਾ ਸੱਦਾ ਦਿੱਤਾ
ਜਾਣਕਾਰੀ ਅਨੁਸਾਰ ਸਥਾਨਕ ਸੇਖਾ ਰੋਡ ਏਰੀਏ ਅੰਦਰ ਭਲਾਈ ਕਾਰਜ਼ਾਂ ਵਿੱਚ ਜਿਊਂਦੇ ਜੀਅ ਆਪਣੀਆਂ ਬਿਹਤਰੀਨ ਸੇਵਾਵਾਂ ਦੇਣ ਵਾਲੇ ਕੋਆਪਰੇਟਿਵ ਬੈਂਕ ਦੇ ਰਿਟਾਇਰਡ ਜਿਲ੍ਹਾ ਮੈਨੇਜਰ ਤੇ ਅਣਥੱਕ ਸੇਵਾਦਾਰ ਅੰਗਰੇਜ ਸਿੰਘ ਇੰਸਾਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਇਸ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਸਰੀਰ ਨੂੰ ਆਪਸੀ ਸਹਿਮਤੀ ਪਿੱਛੋਂ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕਰਨ ਦਾ ਫੈਸਲਾ ਲਿਆ ਜਿਸ ਨੂੰ ਬਲਾਕ ਕਮੇਟੀ ਦੇ ਸਹਿਯੋਗ ਸਦਕਾ ਅਗਾਊਂ ਮੈਡੀਕਲ ਖੋਜਾਂ ਵਾਸਤੇ ਦਾਨ ਕੀਤਾ ਗਿਆ
ਇਸ ਦੌਰਾਨ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਜੀ ਵੈਨ ਰਾਹੀਂ ‘ਸਰੀਰਦਾਨੀ ਤੇ ਸੱਚਖੰਡ ਵਾਸੀ ਅੰਗਰੇਜ ਸਿੰਘ ਇੰਸਾਂ ਅਮਰ ਰਹੇ’ ਦੇ ਅਕਾਸ ਗੂੰਜਾਉ ਨਾਅਰਿਆਂ ਹੇਠ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਭੁੱਚੋ ਮੰਡੀ (ਬਠਿੰਡਾ ) ਨੂੰ ਰਵਾਨਾ ਕਰ ਦਿੱਤਾ ਗਿਆ ਇਸ ਮੌਕੇ ਹਾਜਰੀਨ ਸ਼ਾਹ ਸਤਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਭੈਣਾਂ – ਭਾਈ, ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਸਨੇਹੀਆਂ ਦੀ ਤਰਫੋਂ ਸਾਬਕਾ ਸਰਪੰਚ ਹਰਬੰਸ ਸਿੰਘ ਅਮਲਾ ਸਿੰਘ ਵਾਲਾ ਦੁਆਰਾ ਸਲਾਮੀ ਦਿੱਤੇ ਜਾਣ ਤੋਂ ਇਲਾਵਾ ਪ੍ਰੇਮੀ ਸੰਪੂਰਨ ਸਿੰਘ ਇੰਸਾਂ ਚੂੰਘਾ ਵੱਲੋਂ ਹਰੀ ਝੰਡੀ ਦਿੱਤੀ ਗਈ
ਪਰਿਵਾਰ ਦੇ ਦੂਜੇ ਤੇ ਬਲਾਕ ਦੇ 45ਵੇਂ ਸਰੀਰਦਾਨੀ
ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਨੇ ਦਸਿਆ ਕਿ ਇਸ ਤੋਂ ਪਹਿਲਾਂ ਇਸੇ ਪਰਿਵਾਰ ਵਿੱਚ ਬਾਈ ਅੰਗਰੇਜ ਸਿੰਘ ਇੰਸਾਂ ਦੀ ਧਰਮਪਤਨੀ ਦਾ ਵੀ 2012 ਵਿੱਚ ਸਰੀਰ ਦਾਨ ਕੀਤਾ ਗਿਆ ਸੀ, ਜਿਸ ਪਿੱਛੋਂ ਇਸੇ ਪਰਿਵਾਰ ਵਿੱਚ ਇਹ ਦੂਜਾ ਸਰੀਰ ਦਾਨ ਕਰਕੇ ਪਰਿਵਾਰ ਨੇ ਇੱਕ ਵੱਖਰੀ ਮਿਸ਼ਾਲ ਪੈਦਾ ਕੀਤੀ ਹੈ ਜਿਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਘੱਟ ਹੈ ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਬਾਈ ਅੰਗਰੇਜ ਸਿੰਘ ਇੰਸਾਂ ਨੇ ਬਲਾਕ ਵਿੱਚੋਂ 45ਵੇਂ ਸਰੀਰਦਾਨੀ ਹੋਣ ਦਾ ਵੀ ਮਾਣ ਪ੍ਰਾਪਤ ਕੀਤਾ ਹੈ
ਇਸ ਮੌਕੇ ਮਾ. ਸੁਖਬੀਰ ਸਿੰਘ ਇੰਸਾਂ, ਮਾ. ਲਖਵੀਰ ਸਿੰਘ ਇੰਸਾਂ (ਦੋਵੇਂ ਬੇਟੇ), ਬੇਟੀ ਗੁਰਵਿੰਦਰ ਕੌਰ ਪਤਨੀ ਧਨਵੀਰ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਕੌਰ ਤੋਂ ਇਲਾਵਾ 25 ਮੈਂਬਰ, 15 ਮੈਂਬਰ, ਮੈਨੇਜਰ ਵੇਦ ਪ੍ਰਕਾਸ਼ ਛਾਬੜਾ, ਮੈਨੇਜਰ ਰਾਜਿੰਦਰ ਕੁਮਾਰ, ਮੈਨੇਜਰ ਸੁਰਿੰਦਰ ਸਿੰਘ ਵਾਲੀਆ, ਮੈਨੇਜਰ ਜਰਨੈਲ ਸਿੰਘ, ਮੈਨੇਜਰ ਜੋਗਿੰਦਰ ਸਿੰਘ, ਦਰਸ਼ਨ ਸਿੰਘ ਏ ਆਰ, ਸੂਬੇਦਾਰ ਗੁਰਦੀਪ ਸਿੰਘ ਸਹਿਣਾ, ਭੰਗੀਦਾਸ ਗੁਰਚਰਨ ਸਿੰਘ ਇੰਸਾਂ, ਭੰਗੀਦਾਸ ਜਗਪ੍ਰੀਤ ਸਿੰਘ ਇੰਸਾਂ, ਭੰਗੀਦਾਸ ਬਲਵੀਰ ਸਿੰਘ ਇੰਸਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਹਾਜਰ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।