ਮਸ਼ੀਨਾਂ ‘ਤੇ ਗੁੱਸਾ ਨਜਾਇਜ਼

Elections

ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੇ ਦੋਸ਼ ਲਾਉਣ ਦਾ ਸਿਲਸਿਲਾ ਜਾਰੀ ਹੈ ਹਾਲਾਂਕਿ ਚੋਣ ਕਮਿਸ਼ਨ ਨੇ ਨਵੀਆਂ ਮਸ਼ੀਨਾਂ ਖਰੀਦਣ ਦਾ ਫੈਸਲਾ ਕਰ ਲਿਆ ਹੈ ਪਰ ਫ਼ਿਰ ਵੀ ਕਮਿਸ਼ਨ ਇਸ ਗੱਲ ‘ਤੇ ਕਾਇਮ ਹੈ ਕਿ ਮਸ਼ੀਨਾਂ ਨਾਲ ਛੇੜਛਾੜ ਸੰਭਵ ਨਹੀਂ ਕਮਿਸ਼ਨ ਨੇ ਏਥੋਂ ਤੱਕ ਦਾਅਵਾ ਕੀਤਾ ਹੈ ਕਿ ਮਸ਼ੀਨਾਂ ਬਣਾਉਣ ਵਾਲੀ ਕੰਪਨੀ ਵੀ ਛੇੜਛਾੜ ਨਹੀਂ ਕਰ ਸਕਦੀ ਜਿੱਥੋਂ ਤੱਕ ਪਾਰਟੀਆਂ ਦੀ ਦੂਸ਼ਣਬਾਜ਼ੀ ਦਾ ਸਬੰਧ ਹੈ ਸਭ ਤੋਂ ਵੱਧ ਰੌਲ਼ਾ ਆਮ ਆਦਮੀ ਪਾਰਟੀ ਹੀ ਪਾ ਰਹੀ ਹੈ ।

ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਧ੍ਰਿਤਰਾਸ਼ਟਰ ਕਰਾਰ ਦੇ ਦਿੱਤਾ ਹੈ ਪਰ ਇਹ ਗੱਲ ਆਮ ਆਦਮੀ ਪਾਰਟੀ ਨੂੰ ਹੀ ਪੁੱਛਣ ਵਾਲੀ ਹੈ ਕਿ ਦਿੱਲੀ ‘ਚ 70 ‘ਚੋਂ 67 ਸੀਟਾਂ ਮਿਲਣ ਵੇਲੇ ਵੋਟਾਂ ਇਹਨਾਂ ਮਸ਼ੀਨਾਂ ਨਾਲ ਹੀ ਪਈਆਂ ਸਨ ਪੰਜਾਬ ਲੋਕ ਸਭਾ ਚੋਣਾਂ ਵੇਲੇ ਪੰਜਾਬ ‘ਚ ਚਾਰ ਸੀਟਾਂ ‘ਤੇ ਜਿੱਤ ਵੀ ਆਮ ਆਦਮੀ ਪਾਰਟੀ ਨੂੰ ਹਾਸਲ ਹੋਈ ਸੀ ਜੇਕਰ ਤਾਜ਼ਾ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਚੋਣ ਸਰਵੇਖਣਾਂ ‘ਚ ਹੀ ਸਪੱਸ਼ਟ ਹੋ ਗਿਆ ਸੀ ਕਿ ਨਤੀਜੇ ਕਿਸ ਤਰ੍ਹਾਂ ਦੇ ਆਉਣਗੇ ਅਤੇ ਨਤੀਜਿਆਂ ‘ਚ ਇਹ ਗੱਲ ਹਕੀਕਤ ਵੀ ਸਾਬਤ ਹੋਈ ਦਰਅਸਲ ਪਹਿਲਾਂ ਸੱਤਾਧਿਰ ‘ਤੇ ਇਹ ਦੋਸ਼ ਲੱਗਦਾ ਹੁੰਦਾ ਸੀ ।

ਕਿ ਪਾਰਟੀ ਨੇ ਬੂਥ ਕੈਪਚਿੰਗ ਕਰਕੇ ਫ਼ਰਜ਼ੀ ਵੋਟਾਂ ਭੁਗਤਾਈਆਂ ਇਹ ਚੋਣ ਕਮਿਸ਼ਨ ਦੀ ਸਖ਼ਤੀ ਹੈ ਕਿ ਵੋਟਾਂ ਵਾਲੇ ਦਿਨ ਕਰਫਿਊ ਜਿਹੇ ਹਾਲਾਤ ਹੁੰਦੇ ਹਨ, ਥਾਂ-ਥਾਂ ਨੀਮ ਫੌਜੀ ਬਲ ਤਾਇਨਾਤ ਹੁੰਦੇ ਹਨ ਸ਼ਰਾਰਤੀ ਅਨਸਰ ਕਿਤੇ ਭਾਲਿਆਂ ਨਹੀਂ ਲੱਭਦੇ ਅਮਨ-ਅਮਾਨ ਨਾਲ ਵੋਟਾਂ ਭੁਗਤੀਆਂ ਪੰਜਾਬ ‘ਚ ਕਾਂਗਰਸ ਨੂੰ ਇੰਨਾ ਵੱਡਾ ਬਹੁਮਤ ਮਿਲਿਆ ਕਿ ਪਾਰਟੀ ਕਹਿ ਰਹੀ ਹੈ ਕਿ ਇੰਨੀ ਤਾਂ ਉਸ ਨੂੰ ਉਮੀਦ ਵੀ ਨਹੀਂ ਸੀ ਇਸੇ ਤਰ੍ਹਾਂ ਗੋਆ ਤੇ ਮਣੀਪੁਰ ‘ਚ ਵੀ ਕਾਂਗਰਸ ਅੱਗੇ ਰਹੀ ਕਾਂਗਰਸ ਨੂੰ ਮਿਲੀ ਵੋਟ ਦੇ ਮੱਦੇਨਜ਼ਰ ਕੇਂਦਰ ‘ਚ ਸਰਕਾਰ ਚਲਾ ਰਹੀ ਪਾਰਟੀ ‘ਤੇ ਕਿਸੇ ਪੱਖਪਾਤ ਦੋਸ਼ ਲਾਉਣਾ ਕਾਫ਼ੀ ਔਖਾ ਹੈ Àੁੱਤਰ ਪ੍ਰਦੇਸ਼ ‘ਚ ਇੱਕ ਚੋਣ ਸਰਵੇਖਣ ਭਾਜਪਾ ਨੂੰ 285 ਸੀਟਾਂ ਦੇ ਰਿਹਾ ਸੀ ਅਜਿਹਾ ਤਾਂ ਕਿਤੇ ਹੋਇਆ ਹੀ ਨਹੀਂ ਕਿ ਕੋਈ ਪਾਰਟੀ ਸਰਵੇਖਣ ‘ਚ 5-7 ਸੀਟਾਂ ਲੈ ਰਹੀ ਸੀ ਤੇ ਨਤੀਜਿਆਂ ‘ਚ ਉਹ 300 ਤੋਂ ਵੱਧ ਸੀਟਾਂ ਲੈ ਗਈ ਆਪਣੀ ਕਿਸੇ ਵੀ ਕਮਜੋਰੀ ਦਾ ਦੋਸ਼ ਮਸ਼ੀਨਾਂ ਨੂੰ ਦੇਣ ਵਾਲੇ ਆਗੂ ‘ਨਾਚ ਨਾ ਜਾਣੇ ਆਖੇ ਭੋਇੰ ਸਉੜੀ’ ਵਾਲੀ ਗੱਲ ਕਰ ਰਹੇ ਹਨ ।

ਇਹ ਵੀ ਪੜ੍ਹੋ : ਅਸਫ਼ਲਤਾ ਵੀ ਸਫ਼ਲਤਾ ਲਈ ਇੱਕ ਸਬਕ

ਬਿਨਾਂ ਸ਼ੱਕ ਭਾਰਤ ਵਰਗੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ‘ਚ ਚੋਣਾਂ ਦੀ ਸਫ਼ਲਤਾ ਲਈ ਚੋਣ ਕਮਿਸ਼ਨ ਵਧਾਈ ਦਾ ਪਾਤਰ ਹੈ ਜਿਸ ਨੂੰ ਅੰਤਰਰਾਸ਼ਟਰੀ ਪੱਧਰ ਦੀ ਤਕਨਾਲੋਜੀ ਨੂੰ ਅਪਣਾਉਣ ਦੀ ਪਹਿਲ ਕਰਕੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਹੈ ਵੋਟਰ ਵੋਟਿੰਗ ਮਸ਼ੀਨ ‘ਚ ਭਰੋਸਾ ਰੱਖਦਾ ਹੈ ਆਪਣੀ ਕਮੀ ਨੂੰ ਲੁਕੋਣ ਵਾਲੇ ਅੱਖਾਂ ਮੀਟ ਕੇ ਸੂਰਜ ਤੋਂ ਇਨਕਾਰੀ ਨਹੀਂ ਹੋ ਸਕਦੇ ਸਿਆਸੀ ਆਗੂ ਮਸ਼ੀਨਾਂ ਨੂੰ ਭੰਡਣ ਦੀ ਬਜਾਇ ਆਪਣੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ‘ਚ ਰਹਿ ਗਈਆਂ ਖਾਮੀਆਂ ‘ਤੇ ਉਂਗਲ ਧਰਨ ਤਾਂ ਜ਼ਿਆਦਾ ਚੰਗਾ ਹੋਵੇਗਾ।