ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਆਂਗਣਵਾੜੀ ਵਰਕਰ...

    ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਹਰਗੋਬਿੰਦ ਕੌਰ ਦੀ ਯੂਨੀਅਨ ਛੱਡੀ

    Anganwadi Workers
    ਭੀਖੀ: ਯੂਨੀਅਨ ਛੱਡਣ ਮੌਕੇ ਆਂਗਣਵਾੜਈ ਵਰਕਰਾਂ ਅਤੇ ਹੈਲਪਰਾਂ।

    (ਡੀ.ਪੀ. ਜਿੰਦਲ) ਭੀਖੀ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਜੁੜੀਆਂ ਸਥਾਨਕ ਬਲਾਕ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਬਲਾਕ ਪ੍ਰਧਾਨ ਜਸਵੰਤ ਕੌਰ ਫਰਵਾਹੀ ਦੀ ਅਗਵਾਈ ਹੇਠ ਕੀਤੀ ਗਈ। Anganwadi Workers

    ਇਹ ਵੀ ਪੜ੍ਹੋ: ਵੱਡੇ ਭਰਾ ਨੇ ਜ਼ਮੀਨੀ ਵਿਵਾਦ ’ਚ ਛੋਟੇ ਭਰਾ ਦਾ ਕੀਤਾ ਕਤਲ

    Anganwadi Workers
    ਭੀਖੀ: ਯੂਨੀਅਨ ਛੱਡਣ ਮੌਕੇ ਆਂਗਣਵਾੜਈ ਵਰਕਰਾਂ ਅਤੇ ਹੈਲਪਰਾਂ।

    ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਸਮੂਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਆਪਸੀ ਵਿਚਾਰ-ਵਟਾਂਦਰਾ ਕਰਦੇ ਹੋਏ ਹਰਗੋਬਿੰਦ ਕੌਰ ਦੀ ਯੂਨੀਅਨ ਛੱਡ ਦਿੱਤੀ ਗਈ ਹੈ। ਬਲਾਕ ਪ੍ਰਧਾਨ ਜਸਵੰਤ ਕੌਰ ਫਰਵਾਹੀ ਨੇ ਦੱਸਿਆ ਕਿ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਰਾਜਨੀਤੀ ’ਚ ਆਉਣ ਕਾਰਨ ਵਰਕਰਾਂ ਤੇ ਹੈਲਪਰਾਂ ’ਚ ਰੋਸ ਪਾਇਆ ਜਾ ਰਿਹਾ ਸੀ, ਜਿਸ ਕਰਕੇ ਉਹਨਾਂ ਯੂਨੀਅਨ ਛੱਡਣ ਦਾ ਫੈਸਲਾ ਲਿਆ। ਇਸ ਮੌਕੇ ਕਿਰਨ ਕੌਰ ਮੂਲਾ ਸਿੰਘ ਵਾਲਾ, ਸੁਖਚੈਨ ਕੌਰ ਖੀਵਾ, ਗੁਰਮੀਤ ਕੌਰ ਗੁੜਥੜੀ, ਜਸਵੀਰ ਕੌਰ, ਚਰਨਜੀਤ ਕੌਰ, ਰਾਜਵੀਰ ਕੌਰ ਬੀਰਾਵੰਤੀ, ਪ੍ਰਕਾਸ਼ ਕੌਰ ਭੀਖੀ, ਜਸਵੀਰ ਕੌਰ, ਕੁਲਦੀਪ ਕੌਰ ਰੱਲਾ, ਬਲਜੀਤ ਕੌਰ ਅਕਲੀਆ, ਕੁਲਦੀਪ ਕੌਰ, ਸਿੰਦਰ ਕੌਰ ਅਤਲਾ, ਅਨੀਤਾ ਰਾਣੀ, ਸਵਰਨ ਕੌਰ ਹੋਡਲਾ ਕਲਾਂ, ਕਰਮਜੀਤ ਕੌਰ ਅਨੂਪਗੜ੍ਹ, ਕੁਲਵਿੰਦਰ ਕੌਰ ਬੱਪੀਆਣਾ ਆਦਿ ਵੀ ਹਾਜ਼ਰ ਸਨ। Anganwadi Workers

    LEAVE A REPLY

    Please enter your comment!
    Please enter your name here