Anandpur Sahib Lok Sabha Election LIVE: ਆਨੰਦਪੁਰ ਸਾਹਿਬ ‘ਚ 3 ਵਜੇ ਤੱਕ 47.14 ਫੀਸਦੀ ਵੋਟਿੰਗ

Anandpur Sahib Lok Sabha Election LIVE

ਰੂਪਨਗਰ ਵਿਧਾਨ ਸਭਾ ਹਲਕੇ ’ਚ ਸਭ ਤੋਂ ਜ਼ਿਆਦਾ ਵੋਟਿੰਗ | Anandpur Sahib Lok Sabha Election LIVE

  • ਮੋਹਾਲੀ ’ਚ ਸਭ ਤੋਂ ਘੱਟ ਵੋਟਿੰਗ | Anandpur Sahib Lok Sabha Election LIVE

ਆਨੰਦਪੁਰ ਸਾਹਿਬ (ਸੱਚ ਕਹੂੰ ਨਿਊਜ਼)। ਪੰਜਾਬ ਦੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ’ਤੇ ਵੀ ਲਗਾਤਾਰ ਵੋਟਿੰਗ ਜਾਰੀ ਹੈ। 3 ਵਜੇ ਦੀ ਰਿਪੋਰਟ ਮੁਤਾਬਕ ਆਨੰਦਪੁਰ ਸਾਹਿਬ ’ਚ 47.14 ਫੀਸਦੀ ਵੋਟਿੰਗ ਹੋਈ ਹੈ। ਵੋਟਿੰਗ ਨੂੰ ਲੈ ਕੇ ਵੋਟਰਾਂ ’ਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਮੋਹਾਲੀ ’ਚ ਸ਼ਾਂਤੀਪੂਰਵ ਵੋਟਾਂ ਪੈ ਰਹੀਆਂ ਹਨ। ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਆਨੰਦਪੁਰ ਸਾਹਿਬ ਦੇ ਰੂਪਨਗਰ ਹਲਕੇ ’ਚ ਸਭ ਤੋਂ ਜ਼ਿਆਦਾ ਵੋਟਿੰਗ ਹੋਈ ਹੈ। ਇੱਥੇ ਅੱਜ 11 ਵਜੇ ਤੱਕ 28.89 ਫੀਸਦੀ ਵੋਟਿੰਗ ਹੋ ਚੁੱਕੀ ਹੈ। (Anandpur Sahib Lok Sabha Election LIVE)

ਇਹ ਵੀ ਪੜ੍ਹੋ : Ludhiana Lok Sabha Seat LIVE: ਕੁੱਲ ਵੋਟਿੰਗ 13 ਫੀਸਦੀ, ਗਿੱਲ ਸਭ ਤੋਂ ਅੱਗੇ

ਜਦਕਿ ਸਭ ਤੋਂ ਘੱਟ ਮੋਹਾਲੀ ’ਚ ਹੋਈ ਹੈ। ਮੋਹਾਲੀ ’ਚ ਅਜੇ ਤੱਕ ਸਿਰਫ 16 ਫੀਸਦੀ ਹੀ ਵੋਟਿੰਗ ਹੋਈ ਹੈ। ਆਨੰਦਪੁਰ ਸਾਹਿਬ ਸੀਟ ’ਤੇ ਕੁਲ 17 ਲੱਖ 27 ਹਜ਼ਾਰ 844 ਵੋਟਰ ਹਨ। ਜਿਸ ਵਿੱਚ 9 ਲੱਖ 1 ਹਜ਼ਾਰ 917 ਪੁਰਸ਼ ਵੋਟਰ ਹਨ। ਇੱਥੇ ਮਹਿਲਾ ਵੋਟਰਾਂ ਦੀ ਗਿਣਤੀ 8 ਲੱਖ 25 ਹਜ਼ਾਰ 864 ਹੈ। ਜਦਕਿ ਇੱਥੇ 63 ਟਰਾਂਸਜੈਂਡਰ ਵੋਟਰ ਵੀ ਹਨ। ਆਨੰਦਪੁਰ ਸਾਹਿਬ ਸੀਟ ’ਤੇ ਵੋਟਰਾਂ ਦੇ ਸਵਾਗਤ ਲਈ ਭੰਗੜਾ ਪਾਰਟੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੋਟ ਪਾਉਣ ਆਉਣ ਵਾਲੇ ਨੌਜਵਾਨ ਵੋਟਰਾਂ ਨੂੰ ਆਈਸਕ੍ਰੀਮਾਂ ਵੀ ਦਿੱਤੀਆਂ ਜਾ ਰਹੀਆਂ ਹਨ। (Anandpur Sahib Lok Sabha Election LIVE)