ਸੱਤਾਧਾਰੀ ਦਲ ਦੇ ਵੱਡੇ ਨੇਤਾ ਨਿਸ਼ਾਨੇ ’ਤੇ ਸਨ
ਨਵੀਂ ਦਿੱਲੀ। ਰੂਸ ’ਚ ਸੋਮਵਾਰ ਨੂੰ ਇਸਲਾਮਿਕ ਸਟੇਟ (ਆਈਐੱਸ) ਦੇ ਇਕ ਫਿਦਾਇਨ ਨੂੰ ਗਿ੍ਰਫਤਾਰ ਕੀਤਾ ਗਿਆ। ਇਹ ਗਿ੍ਰਫਤਾਰੀ ਰੂਸੀ ਸੁਰੱਖਿਆ ਏਜੰਸੀਆਂ ਨੇ ਕੀਤੀ ਹੈ। ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਆਤਮਘਾਤੀ ਹਮਲਾਵਰ ਭਾਰਤ ਵਿੱਚ ਧਮਾਕੇ ਦੀ ਯੋਜਨਾ ਬਣਾ ਰਿਹਾ ਸੀ। ਉਸ ਦਾ ਨਿਸ਼ਾਨਾ ਹਾਕਮ ਧਿਰ ਦੇ ਆਗੂ ਸਨ।
ਰਿਪੋਰਟਾਂ ਮੁਤਾਬਕ ਰੂਸ ਦੀ ਸੰਘੀ ਸੁਰੱਖਿਆ ਸੇਵਾ (ਐਫਐਸਬੀ) ਨੇ ਪਾਬੰਦੀਸ਼ੁਦਾ ਆਈਐਸ ਦੇ ਇੱਕ ਮੈਂਬਰ ਨੂੰ ਗਿ੍ਰਫ਼ਤਾਰ ਕੀਤਾ ਹੈ। ਉਹ ਮੱਧ ਏਸ਼ੀਆਈ ਦੇਸ਼ ਦਾ ਮੂਲ ਨਿਵਾਸੀ ਹੈ। ਫੜੇ ਗਏ ਆਈਐਸ ਅੱਤਵਾਦੀ ਨੂੰ ਤੁਰਕੀ ਵਿੱਚ ਆਤਮਘਾਤੀ ਹਮਲਾਵਰ ਵਜੋਂ ਭਰਤੀ ਕੀਤਾ ਗਿਆ ਸੀ। ਉਸ ਨੂੰ ਭਾਰਤ ਵਿੱਚ ਅੱਤਵਾਦੀ ਹਮਲੇ ਕਰਨ ਲਈ ਰੂਸ ਛੱਡਣ ਦਾ ਹੁਕਮ ਦਿੱਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ