ਧੁੰਦ ਦੇ ਕਹਿਰ ’ਤੇ ਠੰਢ ਦੇ ਪਰਕੋਪ ਵਿੱਚ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ
ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਜਲੰਧਰ ਬਾਈਪਾਸ ਬਹਾਦਰ ਕੇ ਰੋਡ ਨੇੜੇ ਸਬਜ਼ੀ ਮੰਡੀ ਵਿੱਖੇ ਕੱਲ ਰਾਤ ਇਕ ਮੋਟਰਸਾਈਕਲ ਸਵਾਰ ਧੁੰਦ ਦਾ ਸ਼ਿਕਾਰ ਹੋ ਕੇ ਸੜਕ ਕਿਨਾਰੇ ਲੱਗੇ ਇਕ ਬਿਜਲੀ ਦੇ ਖੰਬੇ ’ਚ ਜਾ ਵੱਜਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰਾ ਸ਼ਰਧਾਲੂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪਾਰਸ ਇੰਸਾਂ ਨੇ ਦੱਸਿਆ ਕਿ ਉਹ ਰਾਤ ਨੂੰ 9 ਵਜ਼ੇ ਕੰਮ ਤੋਂ ਛੁੱਟੀ ਕਰਕੇ ਘਰੇ ਜਾ ਰਹੇ ਸਨ, ਉਨ੍ਹਾਂ ਦੇਖਿਆ ਕਿ ਇੰਨੀ ਧੁੰਦ ’ਚ ਜਲੰਧਰ ਬਾਈਪਾਸ ਸੜਕ ’ਤੇ ਲੋਕਾਂ ਦਾ ਇੱਕਠ ਹੋਇਆ ਸੀ। ਘਟਨਾ ਵਾਲੀ ਜਗ੍ਹਾ ’ਤੇ ਪਹੁੰਚ ਕੇ ਉਨ੍ਹਾਂ ਦੇਖਿਆ ਕਿ ਧੁੰਦ ਦਾ ਸ਼ਿਕਾਰ ਹੋ ਕੇ ਇਕ ਮੋਟਰਸਾਈਕਲ ਸਵਾਰ ਜਿਸ ਦਾ ਨਾਂਅ ਸੂਰਜ ਹੈ, ਸੜਕ ਕਿਨਾਰੇ ਲੱਗੇ ਹੋਏ ਬਿਜਲੀ ਦੇ ਖੰਬੇ ’ਚ ਵੱਜ ਕੇ ਨਿਜੇ ਗਿਰ ਗਿਆ ਹੈ,
ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਜਗ੍ਹਾ ’ਤੇ ਲੋਕਾਂ ਦਾ ਬਹੁਤ ਇਕੱਠ ਸੀ, ਪਰੰਤੂ ਕਿਸੇ ਨੇ ਵੀ ਉਸ ਨੂੰ ਹਸਪਤਾਲ ਪਹੰਚਾਉਣ ਦੀ ਕੋਸ਼ਿਸ਼ ਨਹੀ ਕੀਤੀ। ਫਿਰ ਪਾਰਸ ਇੰਸਾਂ ਨੇ ਸੂਰਜ ਦੀ ਜੇਬ ਵਿੱਚੋਂ ਮੋਬਾਇਲ ਕੱਢ ਕੇ ਉਸ ਦੇ ਭਰਾ ਨੂੰ ਫੋਨ ਲਗ੍ਹਾ ਕੇ ਸਥਾਨਕ ਘਟਨਾ ਵਾਲੀ ਜਗ੍ਹਾ ਤੇ ਬੁਲਾ ਲਿਆ। ਫਿਰ ਉਨ੍ਹਾਂ ਨੇ ਜਖਮੀ ਹੋਏ ਸੂਰਜ਼ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ’ਚ ਰਾਤ ਨੂੰ ਤਕਰੀਬਨ 11 ਵਜੇ ਦਾਖਲ ਕਰਵਾਇਆ।
ਪਾਰਸ ਇੰਸਾਂ ਦੇ ਇਸ ਕਾਰਜ਼ ਦੀ ਲੋਕਾਂ ਨੇ ਅਤੇ ਜਖਮੀ ਹੋਏ ਸੂਰਜ਼ ਦੇ ਪਰਿਵਾਰ ਦੇ ਮੈਂਬਰ ਨੇ ਵੀ ਬਹੁਤ ਸ਼ਲਾਘਾ ਕੀਤੀ ਤੇ ਉਨ੍ਹਾਂ ਦਾ ਧੰਨਵਾਦ ਕੀਤਾ, ਪਾਰਸ ਇੰਸਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਪ੍ਰੇਰਨਾ ਉਨ੍ਹਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿੱਲੀ ਹੈ, ਤੇ ਉਹ ਅੱਗੇ ਵੀ ਇਸੇ ਤਰ੍ਹਾਂ ਦੇ ਮਾਨਵਤਾ ਭਲਾਈ ਦੇ ਕਾਰਜ਼ ਕਰਦੇ ਰਹਿਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.