ਸੰਵੇਦਨਹੀਣਤਾ ਦੀ ਮਿਸਾਲ

ਸੰਵੇਦਨਹੀਣਤਾ ਦੀ ਮਿਸਾਲ

ਕਰਨਾਟਕ ਦੇ ਪ੍ਰਸਿੱਧ ਸ਼ਹਿਰ ਬੇਲਗਾਮ ‘ਚ ਕੋਰੋਨਾ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ ਤੋਂ ਬਾਅਦ ਪਰਿਵਾਰ ਨੂੰ ਮ੍ਰਿਤਕ ਦੇਹ ਨੂੰ ਸਸਕਾਰ ਲਈ ਸਾਈਕਲ ‘ਤੇ ਲੈ ਕੇ ਜਾਣਾ ਪਿਆ ਇਹ ਘਟਨਾ ਬੇਹੱਦ ਦੁਖਦਾਈ ਤੇ ਸੰਵੇਦਨਹੀਣਤਾ ਦੀ ਸਿਖਰ ਹੈ ਪੈਂਦੇ ਮੀਂਹ ‘ਚ ਪਾਣੀ ਨਾਲ ਭਰੀਆਂ ਗਲੀਆਂ ‘ਚ ਲਾਸ਼ ਨੂੰ ਲਿਜਾਣਾ ਬੇਹੱਦ ਮੁਸ਼ਕਲ ਸੀ  ਸਥਾਨਕ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਨਾ ਤਾਂ ਕੋਈ ਐਂਬੂਲੈਂਸ ਮੁਹੱਈਆ ਕਰਵਾਈ ਗਈ ਤੇ ਨਾ ਹੀ ਕਿਸੇ ਗਲੀ ਮੁਹੱਲੇ ਵਾਲੇ ਭਰੱਪੀ ਤੌਰ ‘ਤੇ ਕੋਈ ਮੱਦਦ ਕੀਤੀ ਹੈ ਸ਼ਹਿਰ ਦੇ ਸਿਆਸੀ ਆਗੂ ਵੀ ਪੱਥਰ ਦਿਲ ਬਣੇ ਰਹੇ ਇਹ ਘਟਨਾ ਉਸ ਸੂਬੇ ਦੀ ਹੈ ਜਿੱਥੇ ਆਧੁਨਿਕ ਤਕਨਾਲੋਜੀ ਦੇ ਵਪਾਰ ਦਾ ਵਿਸ਼ਵ ਪ੍ਰਸਿੱਧ ਕੇਂਦਰ (ਬੰਗਲੌਰ ) ਹੈ ਚਮਕ ਦਮਕ ਵਾਲੇ ਸ਼ਹਿਰਾਂ ਦੇ ਸੂਬੇ ‘ਚ ਮਾਨਵਤਾ ਨਜ਼ਰ ਨਹੀਂ ਆਈ

ਉਂਜ ਇਹ ਗੱਲ ਵੀ ਬੜੀ ਚਰਚਾ ‘ਚ ਰਹਿ ਚੁੱਕੀ ਹੈ ਕਿ ਇੱਥੋਂ ਦੇ ਸਿਆਸਤਦਾਨ ਸਿਆਸਤ ‘ਚ ਤਕੜੀ ਉਥਲ-ਪੁਥਲ ਕਰਨ ਦੇ ਮਾਹਿਰ ਹਨ ਇੱਥੇ ਸਕਰਾਰ ਟੁੱਟਣ-ਬਣਨ ਲੱਗਿਆ ਕੋਈ ਪਤਾ ਨਹੀਂ ਲੱਗਦਾ ਇੱਕ ਇੱਕ ਸਰਕਾਰ ‘ਚ ਕਈ-ਕਈ ਮੁੱਖ ਮੰਤਰੀ ਬਦਲ ਜਾਂਦੇ ਹਨ ਸਿਆਸੀ ਹਿੱਤਾਂ ਲਈ ਸਦਾ ਜਾਗਰੂਕ ਰਹਿਣ ਵਾਲੇ ਆਗੂਆਂ ਕੋਲ ਜਨਤਾ ਲਈ ਸੋਚਣ ਦਾ ਸਮਾਂ ਹੀ ਕਿੱਥੇ ਹੈ ਦੂਜੇ ਪਾਸੇ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਆਮ ਜਨਤਾ ਨੇ ਗੁਆਂਢੀ ਨਾਲੋਂ ਵੀ ਨਾਤਾ ਤੋੜ ਲਿਆ ਹੈ ਜਾਗਰੂਕਤਾ ਜ਼ਰੂਰੀ ਹੈ ਪਰ ਮਾਨਵਤਾ ਨੂੰ ਦਾਅ ‘ਤੇ ਲਾਉਣਾ ਜਾਗਰੂਕਤਾ ਨਹੀਂ ਹੈਵਾਨੀਅਤ ਦੀ ਨਿਸ਼ਾਨੀ ਹੈ ਉਂਜ ਦੇਸ਼ ਦੇ ਕਈ ਹਿੱਸਿਆਂ ‘ਚ ਕੋਰੋਨਾ ਕਾਰਨ ਹੋਈ ਮੌਤ ਤੋਂ ਬਾਅਦ ਅੰਤਿਮ ਸਸਕਾਰ ਰੋਕਣ ਦੀ ਘਟੀਆ ਕੋਸ਼ਿਸ਼ ਵੀ ਕੀਤੀ ਗਈ

ਕਈ ਥਾਈਂ ਦੋ-ਦੋ ਸ਼ਮਸ਼ਾਨਘਾਟਾਂ ਨੂੰ ਲੋਕਾਂ ਨੇ ਜ਼ਿੰਦਰੇ ਜੜ ਦਿੱਤੇ ਵਿਗਿਆਨਕ ਤਰੱਕੀ ਦੀਆਂ ਪੌੜੀਆਂ ਚੜ੍ਹ ਰਹੇ ਮੁਲਕ ‘ਚ ਮਨੁੱਖਤਾ ਪ੍ਰਤੀ ਸੰਵੇਦਨਾ ਜ਼ਰੂਰੀ ਹੈ ਇਸ ਦੌਰ ਨੇ ਫ਼ਿਰ ਸਿੱਧ ਕਰ ਦਿੱਤਾ ਹੈ ਕਿ ਧਰਮ ਤੋਂ ਬਿਨਾਂ ਵਿਗਿਆਨਕ ਤਰੱਕੀ ਕਿਸੇ ਕੰਮ ਦੀ ਨਹੀਂ ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ‘ਚ ਵੀ ਇੱਕ ਬਜ਼ੁਰਗ ਔਰਤ ਦੀ ਸੜਕਾਂ ‘ਤੇ ਰੁਲ ਰੁਲ ਕੇ ਮਰ ਜਾਣਾ ਵੀ ਦੁਖਦਾਈ ਹੈ ਜਿਸ ਦੀ ਔਲਾਦ ਉਚ ਅਹੁਦਿਆਂ ‘ਤੇ ਹਨ ਪਰ ਮਾਪਿਆਂ ਦੀ ਸੰਭਾਲ ਦੀ ਹਿੰਮਤ ਨਹੀਂ ਕਰ ਸਕੇ ਵਿਗਿਆਨਕ ਤਰੱਕੀ ਮਨੁੱਖ ਨੂੰ ਨੈਤਿਕਤਾ ਦਾ ਖ਼ਜ਼ਾਨਾ ਨਹੀਂ ਦੇ ਸਕੀ ਦੂਜੇ ਪਾਸੇ ਇਹ ਧਰਮ ਚੇਤਨਾ ਦਾ ਹੀ ਨਤੀਜਾ ਹੈ ਲੱਖਾਂ ਲੋਕ ਕੋਰੋਨਾ ਮਹਾਂਮਾਰੀ ਦੌਰਾਨ ਦੂਜਿਆਂ ਦੀ ਸੇਵਾ ਲਈ ਅੱਗੇ ਆਏ ਡੇਰਾ ਸੱਚਾ ਸੌਦਾ ਦੀ ਇੱਥੇ ਮਿਸਾਲ ਦੇਣੀ ਬਣਦੀ ਹੈ ਲੱਖਾਂ ਡੇਰਾ ਸ਼ਰਧਾਲੂਆਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਮਨੁੱਖਤਾ ਦੀ ਸੇਵਾ ਲਈ ਹਰ ਮੱਦਦ ਕੀਤੀ

ਸੈਨੇਟਾਈਜਿੰਗ ਤੋਂ ਲੈ ਕੇ ਰਾਸ਼ਨ, ਮਾਸਕ ਵੰਡਣ ਤੇ ਖੂਨਦਾਨ ਤੱਕ ਦੀ ਸੇਵਾ ਲਗਾਤਾਰ ਜਾਰੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇਹ ਬਚਨ ਬੜੇ ਮਹੱਤਵਪੂਰਨ ਤੇ ਪ੍ਰਾਸਿਗਕ ਹਨ ਕਿ ਦੁਖੀ ਤੜਫ਼ਦੇ ਮਨੁੱਖ ਨੂੰ ਵੇਖ ਕੇ ਉਸ ਦੇ ਦੁੱਖ ਨੂੰ ਦੂਰ ਕਰਨਾ ਜਾਂ ਦੂਰ ਕਰਨ ਦਾ ਯਤਨ ਕਰਨਾ ਹੀ ਸੱਚੀ ਇਨਸਾਨੀਅਤ ਹੈ ਇਸ ਇਨਸਾਨੀਅਤ ਦੀ ਸੇਵਾ ਤੋਂ ਵਿਕਾਸ ਦਾ ਹਰ ਪੈਮਾਨਾ ਅਧੂਰਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.