ਘੱਗਾ ’ਚ ਲੁੱਟ ਕਾਰਨ ਬਣਿਆ ਦਹਿਸ਼ਤ ਦਾ ਮਾਹੌਲ, ਰੋਸ ’ਚ ਦੁਕਾਨਦਾਰਾਂ ਨੇ ਰੱਖਿਆ ਬਾਜ਼ਾਰ ਬੰਦ

Crime News
ਘੱਗਾ :ਵਾਰਦਾਤ ਤੋਂ ਬਾਅਦ ਬਾਜ਼ਾਰ ਅੰਦਰ ਬਣਿਆ ਸਹਿਮ ਦਾ ਮਾਹੌਲ। ਤਸਵੀਰ : ਮਨੋਜ ਗੋਇਲ

ਤਿੰਨ ਹਥਿਆਰ ਬੰਧ ਨਕਾਬਪੋਸ਼ 30 ਲੱਖ ਰੁਪਏ ਅਤੇ ਇੱਕ ਮੋਬਾਇਲ ਲੁੱਟ ਕੇ ਹੋਏ ਫਰਾਰ

  • ਆਮ ਲੋਕਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਜਲਦ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੀਤੀ ਮੰਗ

(ਮਨੋਜ ਗੋਇਲ) ਘੱਗਾ। Crime News ਦੇਰ ਰਾਤ ਘੱਗਾ ਵਿਖੇ ਇੱਕ ਘਰ ਅੰਦਰ ਤਿੰਨ ਹਥਿਆਰ ਬੰਧ ਨਕਾਬਪੋਸ਼ਾਂ ਨੇ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ 30 ਲੱਖ ਰੁਪਏ ਅਤੇ ਇੱਕ ਮੋਬਾਇਲ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਘੱਗਾ ਦੇ ਵਸਨੀਕ ਸੰਜੀਵ ਕੁਮਾਰ ਨੇ ਦੱਸਿਆ ਕਿ ਕਿ ਉਸਦੇ ਘਰ ਦੇ ਬਾਹਰ ਬਾਥਰੂਮ ਦੀ ਖਿੜਕੀ ’ਤੇ ਕਿਸੇ ਨੇ ਜ਼ੋਰਦਾਰ ਪੱਥਰ ਮਾਰਿਆ। ਆਪਣੀ ਪਤਨੀ ਦੇ ਕਹਿਣ ਤੇ ਜਦੋਂ ਉਸ ਸੰਜੀਵ ਕੁਮਾਰ ਨੇ ਬਾਥਰੂਮ ਦਾ ਗੇਟ ਖੋਲ ਕੇ ਦੇਖਿਆ ਤਾਂ ਤਿੰਨ ਹਥਿਆਰ ਬੰਦ ਨਕਾਬਪੋਸ਼ ਇੱਕ ਇੱਕ ਕਰਕੇ ਬਾਥਰੂਮ ਅੰਦਰ ਦਾਖਲ ਹੋ ਗਏ ਅਤੇ ਇੱਕ ਨੇ ਸੰਜੀਵ ਕੁਮਾਰ ਦਾ ਮੂੰਹ ਚੰਗੀ ਤਰ੍ਹਾਂ ਘੁੱਟ ਲਿਆ ਅਤੇ ਉਸ ਤੋਂ 50 ਲੱਖ ਰੁਪਏ ਦੀ ਮੰਗ ਕੀਤੀ। Crime News

ਇਹ ਵੀ ਪੜ੍ਹੋ: ਡੀ.ਟੀ.ਐੱਫ. ਵੱਲੋਂ ਕੌਮੀ ਸਿੱਖਿਆ ਨੀਤੀ-2020 ਵਿਰੁੱਧ ਦਿੱਲੀ ਧਰਨੇ ’ਚ ਸ਼ਮੂਲੀਅਤ

ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਨੇ 30 ਲੱਖ ਰੁਪਏ ਆਪਣੇ ਭਤੀਜੇ ਦੇ ਇਲਾਜ ਲਈ ਰੱਖੇ ਹੋਏ ਸਨ ਜੋ ਕਿ ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ। ਉਸਨੇ ਬੇਵਸ ਹੁੰਦਿਆਂ ਉਹ ਬੈਗ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਇਹ ਬੇਖੌਫ ਲੁਟੇਰੇ 30 ਲੱਖ ਰੁਪਏ ਅਤੇ ਉਸਦੀ ਪਤਨੀ ਸੁਨੀਤਾ ਰਾਣੀ ਦਾ ਮੋਬਾਇਲ ਲੈ ਕੇ ਫਰਾਰ ਹੋ ਗਏ।

ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਛੇਤੀ ਕੀਤਾ ਜਾਵੇ ਗ੍ਰਿਫਤਾਰ (Crime News)

ਵਾਪਰੀ ਇਸ ਘਟਨਾ ਨਾਲ ਪੂਰੇ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਦੁਕਾਨਦਾਰਾਂ ਨੇ ਪੂਰਾ ਬਾਜ਼ਾਰ ਬੰਦ ਰੱਖ ਕੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਇਨ੍ਹਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਵਾਰਦਾਤਾਂ ਨਾ ਵਾਪਰਨ। ਥਾਣਾ ਮੁਖੀ ਦਰਸ਼ਨ ਸਿੰਘ ਨੇ ਪਰਿਵਾਰਿਕ ਮੈਂਬਰਾਂ ਨੂੰ ਅਤੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਲੁਟੇਰਿਆਂ ਨੂੰ ਜਲਦ ਹੀ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਣਗੇ। Crime News

LEAVE A REPLY

Please enter your comment!
Please enter your name here