ਅੰਮ੍ਰਿਤਸਰ ਲੁੱਟ ਕੇਸ: ਪੁਲਿਸ ਨੇ 24 ਘੰਟਿਆਂ ’ਚ ਡਰਾਈਵਰ ਦੀ ਧੀ ਤੇ ਉਸਦੇ ਮੰਗੇਤਰ ਸਮੇਤ 7 ਗ੍ਰਿਫਤਾਰ ਕੀਤੇ

Amritsar Robbery Case
ਅੰਮ੍ਰਿਤਸਰ ਲੁੱਟ ਕੇਸ: ਪੁਲਿਸ ਨੇ 24 ਘੰਟਿਆਂ ’ਚ ਡਰਾਈਵਰ ਦੀ ਧੀ ਤੇ ਉਸਦੇ ਮੰਗੇਤਰ ਸਮੇਤ 7 ਗ੍ਰਿਫਤਾਰ ਕੀਤੇ

ਡਰਾਈਵਰ ਦੀ ਧੀ ਨੇ ਆਪਣੇ ਮੰਗੇਤਰ ਨਾਲ ਬਣਾਇਆ ਸੀ ਲੁੱਟ ਪਲਾਨ / Amritsar Robbery Case

  • 41.40 ਲੱਖ ਰੁਪਏ ਦੀ ਨਕਦੀ, 800 ਗ੍ਰਾਮ ਸੋਨਾ ਕੀਤਾ ਬਰਾਮਦ
  • ਪੰਜਾਬ ਪੁਲਿਸ ਦੀਆਂ ਟੀਮਾਂ ਨੇ ਮਹਾਂਰਾਸ਼ਟਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ 24 ਘੰਟਿਆਂ ਦੇ ਅੰਦਰ ਮਹਾਂਰਾਸ਼ਟਰ ਤੋਂ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ : ਡੀਜੀਪੀ ਗੌਰਵ ਯਾਦਵ

(ਰਾਜਨ ਮਾਨ) ਅੰਮ੍ਰਿਤਸਰ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਨਸਨੀਖੇਜ਼ ਅੰਮ੍ਰਿਤਸਰ ਲੁੱਟ ਕੇਸ ਹਲ ਕਰਦਿਆਂ ਪੀੜਤ ਦੇ ਡਰਾਈਵਰ ਦੀ ਧੀ ਅਤੇ ਉਸ ਦੇ ਮੰਗੇਤਰ, ਜਿੰਨ੍ਹਾਂ ਨੇ ਡਕੈਤੀ ਦੀ ਪੂਰੀ ਸਾਜ਼ਿਸ਼ ਰਚੀ ਸੀ ਨੂੰ 7 ਮੁਲਜ਼ਮਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। Amritsar Robbery Case

ਇਹ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸ਼ਿਵਾਨੀ (28) ਵਾਸੀ ਅਮਰ ਐਵੀਨਿਊ ਖੰਡਵਾਲਾ ਛੇਹਰਟਾ ਅਤੇ ਉਸ ਦੇ ਮੰਗੇਤਰ ਗੁਰਟੇਕ ਸਿੰਘ (23) ਵਾਸੀ ਅਜਨਾਲਾ ਅਤੇ ਇਨ੍ਹਾਂ ਦੇ ਸਾਥੀ ਗੁਰਪ੍ਰੀਤ ਸਿੰਘ (34) ਵਾਸੀ ਮਜੀਠਾ ਰੋਡ ਅੰਮ੍ਰਿਤਸਰ, ਸੰਦੀਪ ਸਿੰਘ (29) ਵਾਸੀ ਜੰਡਿਆਲਾ, ਦੀਪਕ ਕੁਮਾਰ (30) ਪਿੰਡ ਮਾਹਲ, ਹਰਦੇਵ ਸਿੰਘ (53) ਅਜਨਾਲਾ ਅਤੇ ਹਰਪਾਲ ਸਿੰਘ (52) ਰਾਜਾਸਾਂਸੀ ਅੰਮ੍ਰਿਤਸਰ ਵਜੋਂ ਹੋਈ ਹੈ। ਨਰਿੰਦਰ ਮੋਹਨ ਮਹਿਤਾ, ਜੋ ਕਿ ਪੀੜਤ ਜੀਆ ਲਾਲ ਬਹਿਲ ਦਾ ਡਰਾਈਵਰ ਹੈ ਅਤੇ ਸ਼ਿਵਾਨੀ ਉਸ ਦੀ ਧੀ ਹੈ , ਜੋ ਕਿ ਪੀੜਤ ਦੀ ਦੌਲਤ-ਸ਼ੌਹਰਤ ਤੋਂ ਭਲੀਭਾਂਤ ਜਾਣੂ ਸੀ ।

ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਤੜਕੇ ਚਾਰ ਹਥਿਆਰਬੰਦ ਵਿਅਕਤੀ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਨੇ ਪੀੜਤ ਜੀਆ ਲਾਲ ਦੇ ਘਰ ’ਚ ਦਾਖਲ ਹੋ ਕੇ 90 ਲੱਖ ਰੁਪਏ ਅਤੇ 3 ਕਿੱਲੋ ਦੇ ਗਹਿਣਿਆਂ ਦੀ ਲੁੱਟ ਕੀਤੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਤਿੰਨ ਮੁਲਜ਼ਮਾਂ- ਗੁਰਪ੍ਰੀਤ, ਸੰਦੀਪ ਅਤੇ ਦੀਪਕ ਨੂੰ ਮਹਾਂਰਾਸ਼ਟਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇੱਕ ਅੰਤਰ-ਰਾਜੀ ਕਾਰਵਾਈ ਤਹਿਤ ਮਹਾਂਰਾਸ਼ਟਰ ਦੇ ਧੂਲੇ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ , ਜਦੋਂਕਿ ਬਾਕੀ ਚਾਰ ਵਿਅਕਤੀਆਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ 41.40 ਲੱਖ ਰੁਪਏ ਦੀ ਨਕਦੀ ਅਤੇ 800 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਹੈ।

Amritsar Robbery

ਕੇਸ ਨੂੰ ਸੁਲਝਾਉਣ ਲਈ ਪੇਸ਼ੇਵਰ ਅਤੇ ਵਿਗਿਆਨਕ ਪਹੁੰਚ ਅਪਣਾਈ ਗਈ

ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਇਸ ਸਨਸਨੀਖੇਜ਼ ਲੁੱਟ ਦੇ ਕੇਸ ਨੂੰ ਸੁਲਝਾਉਣ ਲਈ ਪੇਸ਼ੇਵਰ ਅਤੇ ਵਿਗਿਆਨਕ ਪਹੁੰਚ ਅਪਣਾਈ ਗਈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਏ.ਡੀ.ਸੀ.ਪੀ ਸਿਟੀ-2 ਅਭਿਮਨਿਊ ਰਾਣਾ ਅਤੇ ਏ.ਸੀ.ਪੀ ਉੱਤਰੀ ਵਿਜੇ ਕੁਮਾਰ ਦੀ ਦੇਖ-ਰੇਖ ਹੇਠ ਸਿਵਲ ਲਾਈਨ ਪੁਲਿਸ ਸਟੇਸ਼ਨ, ਸੀ.ਆਈ.ਏ.-1 ਅਤੇ ਸੀ.ਆਈ.ਏ.-2 ਦੀਆਂ ਪੁਲਿਸ ਟੀਮਾਂ ਨੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। Amritsar Robbery Case

ਦੋ ਹੋਰ ਮੁਲਜ਼ਮਾਂ ਦੀ ਵੀ ਹੋਈ ਸ਼ਨਾਖਤ, ਉਨ੍ਹਾਂ ਨੂੰ ਕਾਬੂ ਕਰਨ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ : ਸੀ.ਪੀ. ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ

ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ 12 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੇਸ ਨੂੰ ਟਰੇਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਅਤੇ 24 ਘੰਟਿਆਂ ਵਿੱਚ ਮਹਾਂਰਾਸ਼ਟਰ ਤੋਂ ਤਿੰਨ ਮੁਲਜ਼ਮਾਂ ਨੂੰ ਜਾ ਦਬੋਚਿਆ। ਜਦਕਿ ਬਾਕੀ ਚਾਰ ਮੁਲਜ਼ਮਾਂ ਨੂੰ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੀ.ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਦੋ ਹੋਰ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ। ਇਸ ਸਬੰਧੀ ਐਫਆਈਆਰ ਨੰ. 107 ਮਿਤੀ 26-06-2024 ਨੂੰ ਆਈ.ਪੀ.ਸੀ. ਦੀ ਧਾਰਾ 394 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਸੀ।

LEAVE A REPLY

Please enter your comment!
Please enter your name here