ਰੇਲ ਮੰਤਰੀ ਵੱਲੋਂ ਮਹਿਕਮੇ ਨੂੰ ਕਲੀਨ ਚਿੱਟ, ਮੁੱਖ ਮੰਤਰੀ ਵੱਲੋਂ ਨਿਆਂਇਕ ਜਾਂਚ ਦੇ ਹੁਕਮ
ਅੰਮ੍ਰਿਤਸਰ ‘ਚ ਤਿੰਨ ਦਿਨਾਂ ਦਾ ਸੋਗ, ਹਾਦਸੇ ਦੀ ਹੋਵੇਗੀ ਨਿਆਂਇਕ ਜਾਂਚ
ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਕਰਨਗੇ ਹਾਦਸੇ ਦੀ ਜਾਂਚ
ਸੱਚ ਕਹੂੰ ਨਿਊਜ਼/ਰਾਜਨ ਮਾਨ, ਅੰਮ੍ਰਿਤਸਰ
ਅੰਮ੍ਰਿਤਸਰ ‘ਚ ਸ਼ੁੱਕਰਵਾਰ ਨੂੰ ਵਾਪਰੇ ਦਰਦਨਾਕ ਰੇਲ ਹਾਦਸੇ ‘ਚ ਭਾਵੇਂ ਲਾਸ਼ਾਂ ਦੇ ਢੇਰ ਲੱਗ ਗਏ ਹਨ ਅਤੇ ਸਾਰਾ ਦੇਸ਼ ਝੰਜੋੜਿਆ ਗਿਆ ਹੈ ਪਰ ਰੇਲਵੇ ਸਮੇਤ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਕੋਈ ਵੀ ਧਿਰ ਹਾਦਸੇ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੈ ਉਂਜ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਮਾਮਲੇ ਦੀ ਨਿਆਂਇਕ ਜਾਂਚ ਕਰਵਾਉਣ ਲਈ ਆਦੇਸ਼ ਦੇ ਦਿੱਤੇ ਹਨ
ਰੇਲ ਰਾਜ ਮੰਤਰੀ ਮਨੋਜ ਸਿਨਹਾ ਨੇ ਅੱਜ ਇਸ ਘਟਨਾ ਦੀ ਜਾਂਚ ਸਬੰਧੀ ਪੱਤਰਕਾਰਾਂ ਦੇ ਸਵਾਲਾਂ ‘ਤੇ ਕਿਹਾ ਕਿ ਕਾਨੂੰਨ ਵਿਵਸਥਾ ਦਾ ਕੰਮ ਦੇਖਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਇਸ ਸਬੰਧੀ ਉਹ ਕੀ ਕਦਮ ਚੁੱਕਦੀ ਹੈ ਇਹ ਫੈਸਲਾ ਵੀ ਸੂਬਾ ਸਰਕਾਰ ਨੇ ਹੀ ਕਰਨਾ ਹੈ ਇਸ ਦਰਮਿਆਨ ਅੰਮ੍ਰਿਤਸਰ ਦੇ ਰੇਲ ਅਧਿਕਾਰੀਆਂ ਨੇ ਰੇਡ ਗੱਡੀ ਦੇ ਡਰਾਇਵਰ ਨੂੰ ਇਹ ਕਹਿੰਦਿਆਂ ਕਲੀਨਚਿੱਟ ਦੇ ਦਿੱਤੀ ਹੈ ਕਿ ਘਟਨਾ ਲਈ ਡਰਾਇਵਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ
ਕਿਉਂਕਿ ਇਹ ਗੱਡੀ ਅੰਮ੍ਰਿਤਸਰ ਤੋਂ ਦਿੱਲੀ ਦੀ ਲਾਈਨ ‘ਤੇ ਸੀ ਤੇ ਕਰੀਬ 110 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀ ਸੀ ਉਨ੍ਹਾਂ ਕਿਹਾ ਕਿ ਡਰਾਇਵਰ ਨੇ ਸਥਿਤੀ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਉਸ ਨੇ ਜਿਵੇਂ ਹੀ ਭੀੜ ਨੂੰ ਟਰੈਕ ‘ਤੇ ਦੇਖਿਆ, ਗੱਡੀ ਦੀ ਸਪੀਡ 68 ਕਿਲੋਮੀਟਰ ਪ੍ਰਤੀ ਘੰਟੇ ਤੱਕ ਲਿਆ ਦਿੱਤੀ ਸੀ ਹਾਲਾਂਕਿ ਉਹ ਸਥਿਤੀ ਨੂੰ ਜ਼ਿਆਦਾ ਸੰਭਾਲ ਨਹੀਂ ਸਕਿਆ ਤੇ ਘਟਨਾ ‘ਚ 60 ਤੋਂ ਵੱਧ ਵਿਅਕਤੀਆਂ ਦੀ ਜਾਨ ਚਲੀ ਗਈ ਤੇ 70 ਜ਼ਖਮੀ ਹੋਏ ਹਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ‘ਚ ਜੋੜਾ ਫਾਟਕ ਕੋਲ ਰਾਤ ਰਾਵਣ ਸਾੜਨ ਦੌਰਾਨ ਵਾਪਰੇ ਹਾਦਸੇ ‘ਚ ਜ਼ਖਮੀਆਂ ਦਾ ਹਾਲ-ਚਾਲ ਜਾਣਨ ਲਈ ਅੱਜ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ‘ਚ ਗਏ ਤੇ ਹਾਦਸੇ ਸਥਾਨ ਦਾ ਮੁਆਇਨਾ ਕੀਤਾ ਕੈਪਟਨ ਨੇ ਹਾਦਸੇ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ‘ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਇਸ ਤੋਂ ਬਾਅਦ ਉਹ ਜ਼ਖਮੀਆਂ ਦਾ ਹਾਲ ਜਾਣਨ ਲਈ ਸਿਵਲ ਹਸਪਤਾਲ ਚਲੇ ਗਏ
ਉਨ੍ਹਾਂ ਦੇ ਦੌਰੇ ਨੂੰ ਦੇਖਦਿਆਂ ਹਸਪਤਾਲਾਂ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰ ਲਾਸਾਂ ਨਾਲ ਪ੍ਰਦਰਸ਼ਨ ਕਰ ਰਹੇ ਹਨ ਸਥਿਤੀ ਨੂੰ ਦੇਖਦਿਆਂ ਰੇਲਵੇ ਟਰੈਕ ਦੇ ਆਸਪਾਸ ਸੁਰੱਖਿਆ ਵਧਾ ਦਿੱਤੀ ਗਈ ਹੈ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ, ਹਾਦਸਾ ਇੰਨਾ ਦਰਦਨਾਕ ਹੈ ਕਿ ਮੁਰਦਾਂ ਘਰਾਂ ‘ਚ ਜਗਾ ਘੱਟ ਪੈ ਜਾਵੇਗੀ ਹਸਪਤਾਲਾਂ ‘ਚ ਲਾਸ਼ਾਂ ਨੂੰ ਰੱਖਣ ਦੀ ਥਾਂ ਨਹੀਂ ਹੈ ਲਾਸ਼ਾਂ ਨੂੰ ਜ਼ਮੀਨ ‘ਤੇ ਹੀ ਰੱਖਿਆ ਗਿਆ ਹੈ ਜਲੰਧਰ ‘ਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ ਸ਼ਹਿਰ ਦੇ ਸਾਰੇ ਇੰਟਰ ਮਾਰਗਾਂ ‘ਤੇ ਪੁਲਿਸ ਤਾਇਨਾਤ ਹੈ ਤੇ ਸਖ਼ਤੀ ਕੀਤੀ ਗਈ ਹੈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਨਾਲ ਹੀ, ਅੰਮ੍ਰਿਤਸਰ ‘ਚ ਤਿੰਨ ਦਿਨ ਦਾ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਹੈ ਕੈਪਟਨ ਨੇ ਰੇਲ ਹਾਦਸੇ ‘ਚ ਜ਼ਖਮੀ ਵਿਅਕਤੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਲਈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੀੜਤਾਂ ਦੀ ਹਰ ਸੰਭਵ ਸਹਾਹਿਤਾ ਕਰੇਗੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪਹਿਲਾਂ ਹੀ ਪੰਜ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਹੋ ਚੁੱਕਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਜ਼ਖਮੀਆਂ ਨੂੰ ਵੀ 50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦੇਵੇਗੀ
ਇਸ ਮਾਮਲੇ ‘ਚ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਜੋ ਦੁਸਹਿਰਾ ਸਮਾਗਮ ‘ਚ ਮੁੱਖ ਮਹਿਮਾਨ ਸਨ, ਇਸ ਮਾਮਲੇ ‘ਚ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ ਹਨ ਇਸ ਗੱਲ ਦੀ ਚਰਚਾ ਹੈ ਕਿ ਡਾ. ਨਵਜੋਤ ਕੌਰ ਦੇ ਸਿੱਧੂ ਦੇ ਲੇਟ ਆਉਣ ਕਾਰਨ ਰਾਵਣ ਦੇ ਪੁਤਲੇ ਨੂੰ ਅੱਗ ਲਾਉਣ ‘ਚ ਦੇਰੀ ਕੀਤੀ ਗਈ, ਜਿਸ ਕਾਰਨ ਹਾਦਸਾ ਵਾਪਰਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਬੀਬੀ ਸਿੱਧੂ ਚੁੱਪ-ਚਾਪ ਨਿਕਲ ਗਏ
ਉੱਥੇ ਹੀ ਸਥਾਨਕ ਵਿਧਾਇਕ ਤੇ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਤੇ ਦਸਹਿਰਾ ਸਾਮਰੋਹ ਦੀ ਮੁੱਖ ਮਹਿਮਾਨ ਸਿੱਧੂ ਦੀ ਪਤਨੀ ਤੇ ਸਿੱਧੂ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆਏ
ਡੇਰਾ ਸੱਚਾ ਸੌਦਾ ਵੱਲੋਂ ਦੁੱਖ ਦਾ ਪ੍ਰਗਟਾਵਾ
ਡੇਰਾ ਸੱਚਾ ਸੌਦਾ ਦੀ ਸੀਨੀਅਰ ਵਾਈਸ ਚੇਅਰਪਰਸਨ ਸ਼ੋਭਾ ਇੰਸਾਂ ਨੇ ਅੰਮ੍ਰਿਤਸਰ ਵਿਖੇ ਵਾਪਰੇ ਦਰਦਨਾਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ ਆਪਣੇ ਟਵਿੱਟਰ ਅਕਾਊਂਟ ‘ਤੇ ਉਨ੍ਹਾਂ ਲਿਖਿਆ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਪਰਮਾਤਮਾ ਦੁਖੀ ਪਰਿਵਾਰਾਂ ਨੂੰ ਦੁੱਖ ਸਹਿਣ ਦਾ ਬਲ ਬਖਸ਼ੇ
ਡੇਰਾ ਸੱਚਾ ਸੌਦਾ ਸ਼ਰਧਾਲੂਆਂ ਨੇ ਜ਼ਖ਼ਮੀਆਂ ਲਈ ਕੀਤਾ ਖੂਨਦਾਨ
ਰੇਲ ਹਾਦਸੇ ਦੀ ਖਬਰ ਸੁਣ ਕੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ 100 ਦੇ ਕਰੀਬ ਸੇਵਾਦਾਰ ਜਿੱਥੇ ਹਾਦਸੇ ਵਾਲੇ ਸਥਾਨ ‘ਤੇ ਪਹੁੰਚ ਸਹਾਇਤਾ ਟੀਮਾਂ ਨਾਲ ਰਾਹਤ ਕਾਰਜਾਂ ‘ਚ ਜੁਟ ਗਏ, ਉੱਥੇ ਜ਼ਖਮੀਆਂ ਲਈ ਖੂਨਦਾਨ ਕਰਕੇ ਉਨ੍ਹਾਂ ਦੀ ਸਹਾਇਤਾ ਕੀਤੀ ਸਥਾਨਕ ਸੇਵਾਦਾਰਾਂ ਦੇ ਨਾਲ-ਨਾਲ ਜਲੰਧਰ, ਤਰਨਤਾਰਨ, ਬਟਾਲਾ, ਲੁਧਿਆਣਾ, ਕਪੂਰਥਲਾ, ਮਮਦੋਟ ਤੇ ਕੋਟਕਪੂਰਾ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅੰਮ੍ਰਿਤਸਰ ਪਹੁੰਚੇ ਸੇਵਾਦਾਰਾਂ ਨੇ ਹਾਦਸੇ ਤੋਂ ਬਾਅਦ ਕੱਟੀਆਂ-ਵੱਢੀਆਂ ਲਾਸ਼ਾਂ ਨੂੰ ਉਠਾਉਣ ‘ਚ ਮੱਦਦ ਕੀਤੀ
ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਸੇਵਾਦਾਰਾਂ ਦੀ ਅਗਵਾਈ ਕਰ ਰਹੇ 45 ਮੈਂਬਰ ਦੇਸਰਾਜ ਇੰਸਾਂ ਨੇ ਦੱਸਿਆ ਕਿ ਸੇਵਾਦਾਰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਵਾਂ ‘ਤੇ ਅਮਲ ਕਰਦਿਆਂ ਤੇ ਡੇਰਾ ਸੱਚਾ ਸੌਦਾ ਪ੍ਰਬੰਧਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਹਾਦਸੇ ‘ਚ ਜ਼ਖਮੀ ਵਿਅਕਤੀਆਂ ਦੀ ਹਰ ਸੰਭਵ ਮੱਦਦ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਹਾਦਸੇ ਸਥਾਨ ‘ਤੇ ਲੋੜਵੰਦ ਵਿਅਕਤੀਆਂ ਲਈ ਲੰਗਰ ਭੋਜਨ ਦੀ ਵਿਵਸਥਾ ਵੀ ਸੇਵਾਦਾਰਾਂ ਵੱਲੋਂ ਕੀਤੀ ਗਈ ਹਾਦਸੇ ਤੋਂ ਬਾਅਦ ਕੱਟੀਆਂ-ਵੱਢੀਆਂ ਲਾਸ਼ਾਂ ਨੂੰ ਵੀ ਉਠਾਉਣ ‘ਚ ਸੇਵਾਦਾਰਾਂ ਨੇ ਮੱਦਦ ਕੀਤੀ ਸੇਵਾਦਾਰਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਜ਼ਰੂਰਤ ਅਨੁਸਾਰ ਉਨ੍ਹਾਂ ਖੂਨਦਾਨ ਵੀ ਕੀਤਾ
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਬਣਾਈ ਗਈ ਹੈ ਜੋ ਕਿਸੇ ਵੀ ਹਾਦਸੇ ਤੇ ਆਫ਼ਤਾ ਸਮੇਂ ਹਰ ਸੰਭਵ ਮੱਦਦ ਕਰਦੀ ਹੈ ਆਪਣੇ ਗੁਰੂ ਮੁਰਸ਼ਿਦ ਦੇ ਬਚਨਾਂ ‘ਤੇ ਚੱਲਦਿਆਂ ਸੇਵਾਦਾਰ ਹਰ ਸਮੇਂ ਲੋੜਵੰਦਾਂ ਦੀ ਸੇਵਾ ਲਈ ਤਿਆਰ ਰਹਿੰਦੇ ਹਨ
ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਦੀ ਉਪ ਚੇਅਰਪਰਸਨ ਸ਼ੋਭਾ ਇੰਸਾਂ ਨੇ ਟਵੀਟ ਕਰਕੇ ਪਰਮ ਪਿਤਾ ਪਰਮਾਤਮਾ ਅੱਗੇ ਇਸ ਦੁੱਖ ਦੀ ਘੜੀ ‘ਚ ਪੀੜਤਾਂ ਦੇ ਪਰਿਵਾਰਾਂ ਨੂੰ ਹਿੰਮਤ ਬਖ਼ਸ਼ਣ ਦੀ ਦੁਆ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।