ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News Amrita Warrin...

    Amrita Warring: ਅੰਮ੍ਰਿਤਾ ਵੜਿੰਗ ਨੇ ਗੋਲੀਬਾਰੀ ’ਚ ਜਖ਼ਮੀ ਦਾ ਜਾਣਿਆ ਹਾਲ

    Amrita Warring
    ਲੁਧਿਆਣਾ ਵਿਖੇ ਗੋਲਬਾਰੀ ’ਚ ਜਖ਼ਮੀ ਸਿੰਧੀ ਬੇਕਰੀ ਦੇ ਮਾਲਕ ਦਾ ਹਾਲ ਜਾਣਨ ਸਮੇਂ ਅੰਮ੍ਰਿਤਾ ਵੜਿੰਗ।

    (ਜਸਵੀਰ ਸਿੰਘ ਗਹਿਲ) ਲੁਧਿਆਣਾ। ਸੰਸਦ ਮੈਂਬਰ ਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਨੇ ਇੱਥੇ ਬੀਤੇ ਦਿਨ ਗੋਲੀਬਾਰੀ ’ਚ ਜਖ਼ਮੀ ਹੋਏ ਸਿੰਧੀ ਬੇਕਰੀ ਦੇ ਮਾਲਕ ਦਾ ਹਾਲ ਜਾਣਿਆ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਵੀ ਹਾਜ਼ਰ ਸਨ।

    ਵੜਿੰਗ ਨੇ ਹਸਪਤਾਲ ਪੁੱਜ ਕੇ ਡਾਕਟਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਨਵੀਨ ਗੰਗਵਾਨੀ ਦੀ ਸਿਹਤ ਸਬੰਧੀ ਗੱਲਬਾਤ ਕੀਤੀ। ਉਪਰੰਤ ਵੜਿੰਗ ਨੇ ਕਿਹਾ ਕਿ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ। ਜਿਸ ਦਾ ਪ੍ਰਮਾਣ ਵਪਾਰਕ ਰਾਜਧਾਨੀ ਲੁਧਿਆਣਾ ਦੇ ਪੌਸ਼ ਏਰੀਏ ਵਿੱਚ ਚਿੱਟੇ ਦਿਨ ਸਿੰਧੀ ਬੇਕਰੀ ਅੰਦਰ ਦਾਖਲ ਹੋ ਕੇ ਬੇਕਰੀ ਦੇ ਮਾਲਕ ’ਤੇ ਗੋਲੀਬਾਰੀ ਕੀਤੇ ਜਾਣ ਤੋਂ ਮਿਲਦਾ ਹੈ। ਜਿਸ ’ਚ ਬੇਕਰੀ ਮਾਲਕ ਨਵੀਨ ਗੰਗਵਾਨੀ ਤੇ ਉਸਦਾ ਇੱਕ ਕਰਮਚਾਰੀ ਜਖ਼ਮੀ ਹੋਏ ਹਨ।

    ਇਹ ਵੀ ਪੜ੍ਹੋ: Rain: ਮੀਹ ਪੈਣ ਕਾਰਨ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗੀ

    ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬਦਮਾਸ ਬੇਖੌਫ਼ ਮੰਦਭਾਗੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੌਂ ਰਹੀ ਹੈ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਮੁਤਾਬਕ ਗੰਗਵਾਨੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

    LEAVE A REPLY

    Please enter your comment!
    Please enter your name here