ਗੈਸ ਦੀ ਪਾਈਪ ਲਾਈਨ ’ਚ ਤਕਨੀਕੀ ਖਰਾਬੀ ਕਾਰਨ ਵਾਪਰਿਆ ਹਾਦਸਾ
ਲਖਨਊ। ਉੱਤਰ ਪ੍ਰਦੇਸ਼ ’ਚ ਪ੍ਰਯਾਗਰਾਜ ਜ਼ਿਲ੍ਹੇ ਦੇ ਫੂਲਪੁਰ ਸਥਿਤੀ ਇੰਡੀਅਨ ਫਾਰਮਰਸ ਫਰਟੀਲਾਈਜ਼ਰ ਕੋਆਪਰੇਟਿਵ ਲਿਮਿਟਡ (ਇਫਕੋ) ਦੇ ਯੂਰੀਆ ਪਲਾਂਟ ’ਚ ਅਮੋਨੀਆ ਗੈਸ ਦੀ ਪਾਈਪ ਲਾਈਨ ’ਚ ਤਕਨੀਕੀ ਖਰਾਬੀ ਕਾਰਨ ਗੈਸ ਰਿਸਣ ਕਾਰਨ ਦੋ ਅਧਿਕਾਰੀਆਂ ਦੀ ਮੌਤ ਹੋ ਗਈ ਜਦੋਂਕਿ 13 ਕਰਮਚਰਾੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਅਧਿਕਾਰਿਕ ਸੂਤਰਾਂ ਅਨੁਸਾਰ ਮੰਗਲਵਾਰ ਰਾਤ ਕਰੀਬ 110 ਵਜੇ ਫੂਲਪੁਰ ਸਥਿਤ ਇਫਕੋ ਦੇ ਯੂਰੀਆ ਪਲਾਂਟ ’ਚ ਅਮੋਨੀਆ ਗੈਸ ਪਾਈਟ ’ਚ ਗੜਬੜੀ ਦੀ ਵਜ੍ਹਾ ਨਾਲ ਗੈਸ ਰਿਸਣ ਲੱਗੀ ਜਿਸ ਨਾਲ ਉੱਥੇ ਭਾਜੜ ਮੱਚ ਗਈ ਤੇ 15 ਕਰਮਚਾਰੀ ਉੱਥੇ ਫਸ ਗਏ ਤੇ ਬੇਹੋਸ਼ ਹੋ ਕੇ ਡਿੱਗ ਗਏ। ਉਨ੍ਹਾਂ ਦੱਸਿਆ ਕਿ ਮੌਜ਼ੂਦ ਸਹਾਇਕ ਪ੍ਰਬੰਧਕ (ਯੂਰੀਆ) ਵੀ. ਪੀ. ਸਿੰਘ ਤੇ ਸਹਾਇਕ ਪ੍ਰਬੰਧਕ (ਆਫਸਾਈਟ) ਅਭਯਨੰਦਨ ਕੁਮਾਰ ਨੇ ਗੈਸ ਰਿਸਾਵ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਅਧਿਕਾਰੀ ਵੀ ਗੈਸ ਦੇ ਅਸਰ ਨਾਲ ਬੇਹੋਸ਼ ਹੋ ਗਏ ਤੇ ਝੁਲਸ ਗਏ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਤੇ ਪ੍ਰਸ਼ਾਸਨ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਗੈਸ ਤੋਂ ਪ੍ਰਭਾਵਿਤ 15 ਕਰਮਚਾਰੀਆਂ ਨੂੰ ਹਸਪਤਾਲ ਪਹੁੰਚਾਇਆ ਪਰ ਦੋ ਅਧਿਕਾਰੀਆਂ ਨੂੰ ਨਹੀਂ ਬਚਾਇਆ ਜਾ ਸਕਿਆ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.