ਅਮਿਤ ਸ਼ਾਹ ਨੇ ਵਿਜਯਾਰਾਜੇ ਸਿੰਧੀਆ ਦੀ ਜੈਅੰਤੀ ‘ਤੇ ਕੀਤਾ ਨਮਨ

ਰਾਜਮਾਤਾ ਸਿੰਧੀਆ ਦੀ ਸ਼ਤਾਬਦੀ ‘ਤੇ ਪ੍ਰਧਾਨ ਮੰਤਰੀ 100 ਰੁਪਏ ਦਾ ਵਿਸ਼ੇਸ਼ ਸਿੱਕਾ ਅੱਜ ਕਰਨਗੇ ਜਾਰੀ

ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਰਾਜਮਾਤਾ ਵਿਜਯਾਰਾਜੇ ਸਿੰਧੀਆ ਦੀ ਜੈਅੰਤੀ ‘ਤੇ ਨਮਨ ਕਰਦਿਆਂ ਕਿਹਾ ਕਿ ਉਹ ਵਿਚਾਰਾਂ ਤੇ ਸਿਧਾਤਾਂ ਦੀ ਅਨੌਖੀ ਮੂਰਤ ਸੀ। ਸ਼ਾਹ ਨੇ ਰਾਜਮਾਤਾ ਸਿੰਧੀਆ ਨੂੰ ਨਮਨ ਕਰਦਿਆਂ ਆਪਣੇ ਟਵੀਟ ‘ਚ ਲਿਖਿਆ।

‘ਰਾਜਮਾਤਾ ਸਿੰਧੀਆ ਜੀ ਨੇ ਆਪਣੇ ਤਿਆਗ ਤੇ ਦੇਸ਼ ਭਗਤੀ ਨਾਲ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਦੇਸ਼ ਤੇ ਵਿਚਾਰਧਾਰਾ ਪ੍ਰਤੀ ਉਨ੍ਹਾਂ ਦਾ ਸਮਰਪਣ ਸ਼ਲਾਘਾਯੋਗ ਸੀ। ਐਮਰਜੈਂਸ ਦੇ ਸਮੇਂ ਲੋਕਤੰਤਰ ਨੂੰ ਬਚਾਉਣ ਲਈ ਉਨ੍ਹਾਂ ਨੇ ਅੱਤਿਆਚਾਰੀ ਸ਼ਾਸਨ ਦੀ ਘੋਰ ਪੀੜਾਂ ਸਹਿਣ ਕੀਤੀਆਂ। ਵਿਚਾਰਾਂ ਤੇ ਸਿਧਾਤਾਂ ਦੀ ਅਨੌਖੀ ਪ੍ਰਤੀਮੂਰਤੀ ਨੂੰ ਨਮਨ।’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਮਾਤਾ ਸਿੰਧੀਆ ਦੇ ਸ਼ਤਾਬਦੀ ਸਮਾਰੋਹ ਮੌਕੇ 100 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ ਕਰਨਗੇ। ਰਾਜਮਾਤਾ ਸਿੰਧੀਆ ਦੀ ਅੱਜ 101ਵੀਂ ਜੈਅੰਤੀ ਹੈ। ਉਨ੍ਹਾਂ ਦਾ ਜਨਮ 12 ਅਕਤੂਬਰ 1919 ਨੂੰ ਮੱਧ ਪ੍ਰਦੇਸ਼ ਦੇ ਸਾਗਰ ‘ਚ ਹੋਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.