ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਕੇਂਦਰੀ ਮੰਤਰੀ ...

    ਕੇਂਦਰੀ ਮੰਤਰੀ ਦਾ ਅੱਜ ਚੰਡੀਗੜ੍ਹ ਦੌਰਾ, ਮੂਸੇਵਾਲਾ ਦੇ ਪਰਿਵਾਰ ਨਾਲ ਵੀ ਹੋ ਸਕਦੀ ਹੈ ਮੁਲਾਕਾਤ

    Amritpal

    ਕੇਂਦਰੀ ਮੰਤਰੀ ਦਾ ਅੱਜ ਚੰਡੀਗੜ੍ਹ ਦੌਰਾ, ਮੂਸੇਵਾਲਾ ਦੇ ਪਰਿਵਾਰ ਨਾਲ ਵੀ ਹੋ ਸਕਦੀ ਹੈ ਮੁਲਾਕਾਤ

    ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਨੂੰ ਭਾਜਪਾ ਮੁੱਖ ਦਫ਼ਤਰ ਚੰਡੀਗੜ੍ਹ ਦਾ ਦੌਰਾ ਕਰਨਗੇ।। ਭਾਜਪਾ ਸੂਬਾ ਜਨਰਲ ਜੀਵਨ ਗੁਪਤਾ ਨੇ ਦੱਸਿਆ ਕਿ ਗ੍ਰਹਿ ਮੰਤਰੀ ਦੁਪਹਿਰ 3 ਵਜੇ ਸੂਬਾ ਭਾਜਪਾ ਮੁੱਖ ਦਫ਼ਤਰ, ਸੈਕਟਰ-37ਏ ਚੰਡੀਗੜ੍ਹ ਪਹੁੰਚਣਗੇ ਅਤੇ ਸ਼ਾਮ 6 ਵਜੇ ਤੱਕ ਮੁੱਖ ਦਫ਼ਤਰ ਵਿਚ ਹੀ ਰਹਿਣਗੇ। ਉਹ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ’ਚ ਸੂਬਾ ਭਾਜਪਾ ਅਹੁਦੇਦਾਰਾਂ, ਸੂਬਾ ਕੋਰ ਗਰੁੱਪ, ਪੰਜਾਬ ਭਰ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਮੋਰਚਾ ਪ੍ਰਧਾਨਾਂ ਨਾਲ ਬੈਠਕ ਕਰਨਗੇ। ਅਮਿਤ ਸ਼ਾਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰ ਸਕਦੇ ਹਨ।

    ਅਮਿਤ ਸ਼ਾਹ ਜਿੱਥੇ ਇਸ ਬੈਠਕ ਵਿਚ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ’ਤੇ ਅਹੁਦੇਦਾਰਾਂ ਨਾਲ ਸੰਖੇਪ ਚਰਚਾ ਕਰਨਗੇ, ਉੱਥੇ ਹੀ ਉਨ੍ਹਾਂ ਦਾ ਮਾਰਗ ਦਰਸ਼ਨ ਵੀ ਕਰਨਗੇ। ਸ਼ਾਹ ਦੇ ਦੌਰੇ ਦੌਰਾਨ ਵਿਰੋਧੀ ਪਾਰਟੀਆਂ ਦੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਸੂਬੇ ਦੇ ਅਨੇਕਾਂ ਸੀਨੀਅਰ ਭਾਜਪਾ ਨੇਤਾਵਾਂ ਨੇ ਪਾਰਟੀ ਹਾਈਕਮਾਨ ਸਾਹਮਣੇ ਇਸ ਦਾ ਵਿਰੋਧ ਪ੍ਰਗਟਾਇਆ ਹੈ ਪਰ ਭਾਜਪਾ, ਜੋ ਕਾਂਗਰਸ-ਮੁਕਤ ਭਾਰਤ ਵੱਲ ਵਧ ਰਹੀ ਹੈ, ਇਨ੍ਹਾਂ ਸਾਬਕਾ ਮੰਤਰੀਆਂ ਤੇ ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਦੇ ਮਿਸ਼ਨ ’ਤੇ ਅੱਗੇ ਵਧਣਾ ਚਾਹੁੰਦੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here