ਮੁੰਬਈ, (ਏਜੰਸੀ)। ਭਾਜਪਾ ਤੋਂ ਨਾਰਾਜ਼ ਸ਼ਿਵਸੈਨਾ ਦੇ ਕਾਰਜਕਾਰੀ ਪ੍ਰਧਾਨ ਉਦੈ ਠਾਕਰੇ ਨੂੰ ਮਨਾਉਣ ਅਮਿਤ ਸ਼ਾਹ ਬੁੱਧਵਾਰ ਸ਼ਾਮ ਮੁੰਬਈ ‘ਚ ਉਨ੍ਹਾਂ ਦੇ ਘਰ ਮਾਤੋਸ਼੍ਰੀ ਪਹੁੰਚੇ ਦੋਵੇਂ ਦਰਮਿਆਨ ਕਰੀਬ ਢਾਈ ਘੰਟੇ ਤੱਕ ਗੱਲਬਾਤ ਹੋਈ। ਹਾਲਾਂਕਿ ਕੀ ਗੱਲ ਹੋਈ, ਹਾਲੇ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਮੁਲਾਕਾਤ ਇਸ ਲਈ ਮਹੱਤਵਪੂਰਨ ਸੀ ਕਿਉਂਕਿ ਕੇਂਦਰ ਤੇ ਸੂਬਾ ਪੱਧਰ ‘ਤੇ ਗਠਜੋੜ ਸਹਿਯੋਗੀ ਹੋਣ ਦੇ ਬਾਵਜ਼ੂਦ ਬੀਜੇਪੀ ਤੇ ਸ਼ਿਵਸੈਨਾ ਦੇ ਸਬੰਧਾਂ ‘ਚ ਖਟਾਸ ਆਈ ਸੀ, ਪਰ ਇਹ ਦੂਰ ਹੁੰਦੀ ਨਜ਼ਰ ਨਹੀਂ ਆ ਰਹੀ ਹੈ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਸ਼ਿਵਸੈਨਾ ਮੁਖੀ ਉਦੈ ਦਰਮਿਆਨ ਅੱਜ ਹੋਈ ਮੁਲਾਕਾਤ ਤੋਂ ਬਾਅਦ ਸ਼ਿਵਸੈਨਾ ਨੇ ਅੱਜ ਸਪੱਸ਼ਟ ਕੀਤਾ ਕਿ ਉਹ ਇਕੱਲੇ ਹੀ ਚੋਣ ਲੜੇਗੀ ਸ਼ਿਵਸੈਨਾ ਆਗੂ ਸੰਜੈ ਰਾਉਤ ਨੇ ਕਿਹਾ ਕਿ ਸ਼ਿਵਸੈਨਾ ਦੀ ਕੌਮੀ ਕਾਰਜਕਾਰਨੀ ਨੇ ਇੱਕ ਮਤਾ ਪਾਸ ਕੀਤਾ ਹੈ ਕਿ ਅਸੀਂ ਆਉਣ ਵਾਲੀਆਂ ਸਾਰੀਆਂ ਚੋਣਾਂ ਇਕੱਲੇ ਲੜਾਂਗੇ। ਉਸ ਰੈਜਾਲਿਊਸ਼ਨ ‘ਚ ਕੋਈ ਬਦਲਾਅ ਨਹੀਂ ਹੋਵੇਗਾ। ਰਾਉਤ ਨੇ ਦੱਸਿਆ ਕਿ ਬੁੱਧਵਾਰ ਨੂੰ ਦੋਵੇਂ ਆਗੂਆਂ ਦਰਮਿਆਨ ਦੋ ਘੰਟੇ ਕਈ ਮੁੱਦਿਆਂ ‘ਤੇ ਕਾਫ਼ੀ ਚੰਗੀ ਚਰਚਾ ਹੋਈ ਅਮਿਤ ਸ਼ਾਹ ਨੇ ਫਿਰ ਤੋਂ ਮਿਲਣ ਦੀ ਗੱਲ ਕਹੀ ਹੈ ਅਸੀਂ ਅਮਿਤ ਸ਼ਾਹ ਦਾ ਏਜੰਡਾ ਜਾਣਦੇ ਹਾਂ।