ਅਮਰੀਕਾ ਕੋਵਿਡ-19 ਨਾਲ ਲੜਾਈ ’ਚ ਭਾਰਤ ਦੇ ਨਾਲ : ਬਾਇਡਨ

ਵਾਸਗਿੰਟਨ, ਏਜੰਸੀ।  ਯੂਐਸ ਦੇ ਰਾਸਟਰਪਤੀ ਜੋ ਬਾਇਡਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ ਕੋਵਿਡ-19 ਨਾਲ ਨਜਿੱਠਣ ਲਈ ਵੱਖ-ਵੱਖ ਤਰੀਕਿਆਂ ਨਾਲ ਭਾਰਤ ਦੀ ਮਦਦ ਕਰ ਰਿਹਾ ਹੈ। ਬਾਇਡਨ ਨੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਬ੍ਰਾਜੀਲ ਦੀ ਮੱਦਦ ਕਰ ਰਹੇ ਹਾਂ। ਅਸੀਂ ਭਾਰਤ ਦੀ ਕਾਫੀ ਸਹਾਇਤਾ ਕਰ ਰਹੇ ਹਾਂ।

ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਹੈ। ਅਸੀਂ ਆਕਸੀਜਨ ਅਤੇ ਟੀਕੇ ਬਣਾਉਣ ਲਈ ਵਰਤੀਆਂ ਜਾਂਦੀਆਂ ਮਸ਼ੀਨਾਂ ਦੇ ਕਈ ਹਿੱਸੇ ਭਾਰਤ ਭੇਜ ਰਹੇ ਹਾਂ। ਉਨ੍ਹਾਂ ਕਿਹਾ ਕਿ ਇੱਥੇ ਉਪਲੱਬਧ ਐਸਟਰਾਜੇਨੇਕਾ ਟੀਕਾ ਕੈਨੇਡਾ ਅਤੇ ਮੈਕਸੀਕੋ ਭੇਜ ਦਿੱਤੀ ਗਈ ਹੈ ਤੇ ਹੋਰ ਦੇਸਾਂ ਨਾਲ ਵਿਚਾਰ-ਵਟਾਂਦਰੇ ਵਿੱਚ ਹੈ। ਇਸ ਮੌਕੇ ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸੌਕੀ ਨੇ ਕਿਹਾ ਕਿ ਐਸਟਰਾਜੇਨੇਕਾ ਨੂੰ ਭਾਰਤ ਲਈ ਸਪਲਾਈ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਜੋ ਭਾਰਤ ਨੂੰ 20 ਮਿਲੀਅਨ ਤੋਂ ਵੱਧ ਖੁਰਾਕਾਂ ਦੇਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।