ਦੇਹਾਂਤ ਉਪਰੰਤ ਵੀ ਮਾਨਵਤਾ ਦੇ ਲੇਖੇ ਲੱਗੇ ਪ੍ਰੇਮੀ ਅਮਰਜੀਤ ਸਿੰਘ ਇੰਸਾਂ

Welfare Work
ਪਾਤੜਾਂ: ਮੈਡੀਕਲ ਖੋਜਾਂ ਲਈ ਪ੍ਰੇਮੀ ਅਮਰਜੀਤ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਰਵਾਨਾ ਕਰਦੀ ਹੋਈ ਸਾਧ-ਸੰਗਤ ਅਤੇ ਰਿਸ਼ਤੇਦਾਰ। 

ਮੈਡੀਕਲ ਖੋਜਾਂ ਲਈ ਕੀਤਾ ਗਿਆ ਸਰੀਰ ਦਾਨ (Welfare Work)

(ਭੂਸ਼ਨ ਸਿੰਗਲਾ) ਪਾਤੜ੍ਹਾਂ। ਬਲਾਕ ਪਾਤੜਾਂ ਦੇ ਪਿੰਡ ਚੁਨਾਗਰਾ ਦੇ ਸੱਚਖੰਡ ਵਾਸੀ ਪ੍ਰੇਮੀ ਅਮਰਜੀਤ ਇੰਸਾਂ ਦੇ ਦਿਹਾਂਤ ਉਪਰੰਤ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਪਿੰਡਾ ਚੁਨਾਗਰਾ ਦੇ ਪ੍ਰੇਮੀ ਪਰਿਵਾਰ ’ਚ ਪ੍ਰੇਮੀ ਅਮਰਜੀਤ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ। Welfare Work

ਬੇਟੀਆਂ ਅਤੇ ਨੂੰਹਾਂ ਨੇ ਮ੍ਰਿਤਕ ਦੇਹ ਨੂੰ ਮੋਢਾ ਦੇ ਕੇ ਅਨੌਖੀ ਮਿਸਾਲ ਕੀਤੀ ਪੇਸ਼

ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਬੇਟੇ ਤੇ ਬੇਟੀਆਂ ਵੱਲੋਂ ਆਪਣੇ ਬਾਪੂ ਜੀ ਦਾ ਸਰੀਰ ਮੈਡੀਕਲ ਖੋਜਾਂ ਲਈ ਪੰਡਿਤ ਬੀ ਡੀ ਸ਼ਰਮਾ ਪੀਜੀਆਈ ਰੋਹਤਕ ਦੇ ਰਿਸਰਚ ਸੈਂਟਰ ਨੂੰ ਦਾਨ ਕੀਤਾ ਗਿਆ। ਮ੍ਰਿਤਕ ਦੇਹ ਨੂੰ ਮੋਢਾ ਉਨ੍ਹਾਂ ਦੀਆਂ ਬੇਟੀਆਂ ਤੇ ਨੂੰਹਾਂ ਵੱਲੋਂ ਦੇ ਕੇ ਪਿੰਡ ਵਿੱਚ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਗਈ ।

Welfare Work

ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ ਕਾਰਨ ਦਵਾਈਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ

ਇਸ ਮੌਕੇ ‘ਪ੍ਰੇਮੀ ਅਮਰਜੀਤ ਸਿੰਘ ਇੰਸਾਂ ਅਮਰ ਰਹੇ’ ਤੇ ‘ਜਬ ਤੱਕ ਸੂਰਜ ਚਾਂਦ ਰਹੇਗਾ ਪ੍ਰੇਮੀ ਅਮਰਜੀਤ ਸਿੰਘ ਇੰਸਾਂ ਤੇਰਾ ਨਾਮ ਰਹੇਗਾ’ ਦੇ ਨਾਅਰੇ ਲਗਾਏ ਗਏ। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਸਾਧ-ਸੰਗਤ ਵੱਲੋਂ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਬੂਲੈਂਸ ਰਾਹੀਂ ਪਿੰਡ ਵਿਚ ਕਾਫਲੇ ਦੇ ਰੂਪ ਵਿੱਚ ਚੱਕਰ ਲਗਾਇਆ ਗਿਆ। ਗੱਡੀ ਦੀ ਰਵਾਨਗੀ ਮੌਕੇ ਪਿੰਡ ਚੁਣਾਗਰਾ ਦੇ ਮੋਹਤਵਰਾਂ ਤੇ ਸਾਧ-ਸੰਗਤ ਜਿੰਮੇਵਾਰਾਂ ਨੇ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। Welfare Work

Welfare Work

ਇਸ ਮੌਕੇ ਪਿੰਡ ਦੇ ਲੋਕਾਂ ਨੇ ਪ੍ਰੇਮੀ ਅਮਰਜੀਤ ਇੰਸਾਂ ਦੇ ਪਵਿਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਤੇ ਕਿਹਾ ਕਿ ਧੰਨ ਹਨ ਇਹ ਪ੍ਰੇਮੀ ਜੋ ਆਪਣੇ ਸਤਿਗੁਰ ਤੇ ਬਚਨਾਂ ’ਤੇ ਫੁੱਲ ਚੜਾਉਦੇ ਹੋਏ ਅਜਿਹੇ ਮਾਨਵਤਾ ਭਲਾਈ ਕਾਰਜਾਂ ਨੂੰ ਅੰਜਾਮ ਦਿੰਦੇ ਹਨ, ਨਹੀਂ ਤਾਂ ਅੱਜ ਦੇ ਜ਼ਮਾਨੇ ’ਚ ਕੋਈ ਕਿਸੇ ਬਾਰੇ ਸੋਚਦਾ ਤੱਕ ਨਹੀਂ ਤੇ ਇਹ ਆਪਣੇ ਪਰਿਵਾਰਕ ਮੈਂਬਰ ਦੀ ਦੇਹ ਨੂੰ ਅਗਨੀਂ ’ਚ ਭੇਂਟ ਕਰਨ ਦੀ ਬਿਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਰਹੇ ਹਨ। ਇਸ ਮੌਕੇ 85 ਮੈਂਬਰ ਜਗਤਾਰ ਇੰਸਾਂ, ਨਿਰਭੈ ਇੰਸਾਂ, ਭੈਣ ਗੁਰਜੀਤ ਇੰਸਾਂ ਅਤੇ ਭੈਣ ਕੋਮਲ ਇੰਸਾਂ ਤੋਂ ਇਲਾਵਾ ਬਲਾਕ ਪਾਤੜਾਂ,ਦਿੜ੍ਹਬਾ, ਧੂਰੀ ਅਤੇ ਸ਼ੁਤਰਾਣਾ ਦੀ ਸਾਧ-ਸੰਗਤ ਅਤੇ ਰਿਸ਼ਤੇਦਾਰ ਹਾਜ਼ਰ ਸਨ।

ਪਾਤੜਾਂ: ਮੈਡੀਕਲ ਖੋਜਾਂ ਲਈ ਪ੍ਰੇਮੀ ਅਮਰਜੀਤ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਰਵਾਨਾ ਕਰਦੀ ਹੋਈ ਸਾਧ-ਸੰਗਤ ਅਤੇ ਰਿਸ਼ਤੇਦਾਰ।