ਸਾਡੇ ਨਾਲ ਸ਼ਾਮਲ

Follow us

11.6 C
Chandigarh
Sunday, January 18, 2026
More
    Home ਸੂਬੇ ਪੰਜਾਬ ਅਮਰਿੰਦਰ ਵੱਲੋਂ...

    ਅਮਰਿੰਦਰ ਵੱਲੋਂ ਪਾਕਿ ਨੂੰ ਲਾਹਨਤ, ਸਿੱਧੂ ਨੂੰ ਨਸੀਹਤ

    Amarinder, Pakistan, Advises , Sidhu

    ਪਾਕਿ ਰੇਲ ਮੰਤਰੀ ਰਾਸ਼ਿਦ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਫੌਜ ਮੁਖੀ ਦੀ ਸਾਜਿਸ਼ ਦੱਸੇ ਜਾਣ ਦਾ ਮਾਮਲਾ

    ਕਿਹਾ, ਗੁਆਂਢੀ ਦੇਸ਼ ਕੋਈ ਗਲਤਫਹਿਮੀ ਪੈਦਾ ਕਰਨ ਦੀ ਕੋਸ਼ਿਸ਼ ਨਾ ਕਰੇ

    ਸੱਚ ਕਹੂੰ ਨਿਊਜ਼/ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਕਰਤਾਪੁਰ ਸਾਹਿਬ ਲਾਂਘੇ ਸਬੰਧੀ ਪਾਕਿ ਦੇ ਰੇਲ ਮੰਤਰੀ ਵੱਲੋਂ?ਦਿੱਤੇ ਗਏ ਬਿਆਨ ਨੇ ਗੁਆਂਢੀ ਮੁਲਕ ਦੇ ਮਾੜੇ ਇਰਾਦਿਆਂ ਨੂੰ ਨੰਗਾ ਕਰ ਦਿੱਤਾ ਹੈ ਨਾਲ ਹੀ ਮੁੱਖ ਮੰਤਰੀ ਨੇ ਇਸ ਮਾਮਲੇ ‘ਚ ਵਿਧਾਇਕ ਨਵਜੋਤ ਸਿੱਧੂ ਨੂੰ ਇਮਰਾਨ ਸਰਕਾਰ ਤੋਂ ਸੁਚੇਤ ਰਹਿਣ ਲਈ ਕਿਹਾ ਹੈ।

    ਅਮਰਿੰਦਰ ਨੇ ਕਿਹਾ ਕਿ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸ਼ੀਦ ਅਹਿਮਦ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਨੂੰ ਆਪਣੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਦਿਮਾਗ ਦੀ ਕਾਢ ਦੱਸਣਾ ਇਸ ਕਦਮ ਪਿੱਛੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਨੰਗਾ ਕਰਦਾ ਹੈ ਪਾਕਿਸਤਾਨ ਦੇ ਮੰਤਰੀ ਦੇ ਇਸ ਖੁਲਾਸੇ ‘ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਅੱਜ ਇਸ ਮੁੱਦੇ ‘ਤੇ ਆਪਣੇ ਪਹਿਲੇ ਸਟੈਂਡ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਸ਼ੀਦ ਨੇ ਇਸ ਲਾਂਘੇ ਪਿੱਛੇ ਪਾਕਿਸਤਾਨ ਦੇ ਇਰਾਦਿਆਂ ਨੂੰ ਪੂਰੀ ਤਰ੍ਹਾਂ ਨੰਗਾ ਕਰਕੇ ਰੱਖ ਦਿੱਤਾ ਹੈ ਜਦੋਂਕਿ ਭਾਰਤ ਨੂੰ ਉਮੀਦ ਸੀ ਕਿ ਸਾਂਝ ਦਾ ਇਹ ਲਾਂਘਾ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਦੇ ਲਾਂਘੇ ਵਜੋਂ ਉੱਭਰੇਗਾ। Advises

    ਮੁੱਖ ਮੰਤਰੀ ਨੇ ਰਾਸ਼ੀਦ ਦੀ ਇਸ ਟਿੱਪਣੀ ਦਾ ਵੀ ਨੋਟਿਸ ਲਿਆ ਕਿ ‘ਇਹ ਗਲਿਆਰਾ ਭਾਰਤ ਨੂੰ ਸੱਟ ਮਾਰੇਗਾ ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਜਨਰਲ ਬਾਜਵਾ ਵੱਲੋਂ ਦਿੱਤਾ ਜ਼ਖਮ ਹਮੇਸ਼ਾ ਚੁਭਦਾ ਰਹੇਗਾ ਇਸ ਨੂੰ ਭਾਰਤ ਦੀ ਸੁਰੱਖਿਆ ਤੇ ਅਖੰਡਤਾ ਦੇ ਵਿਰੁੱਧ ਖੁਲ੍ਹੇਆਮ ਤੇ ਸਪੱਸ਼ਟ ਖਤਰਾ ਦੱਸਦਿਆਂ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਗੁਆਂਢੀ ਦੇਸ਼ ਕਿਸੇ ਤਰ੍ਹਾਂ ਦੀ ਗਲਤਫਹਿਮੀ ਪੈਦਾ ਕਰਨ ਦਾ ਯਤਨ ਨਾ ਕਰਨ ਮੁੱਖ ਮੰਤਰੀ ਨੇ ਕਿਹਾ ਕਿ ‘ਲਾਂਘਾ ਖੁੱਲ੍ਹਣ ਨਾਲ ਸਾਡੇ ਵੱਲੋਂ ਕੀਤੇ ਗਏ ਧੰਨਵਾਦ ਨੂੰ ਕਮਜ਼ੋਰੀ ਸਮਝਣ ਦੀ ਭੁੱਲ ਨਾ ਕਰੋ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਸਰਹੱਦ ਤੇ ਲੋਕਾਂ ‘ਤੇ ਹਮਲਾ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਭਾਰਤ ਮੂੰਹਤੋੜ ਜਵਾਬ ਦੇਵੇਗਾ।

    ਸਿੱਧੂ, ਇਮਰਾਨ ਸਰਕਾਰ ਤੋਂ ਸਾਵਧਾਨੀ ਵਰਤਣ

    ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਤੱਥਾਂ ਤੋਂ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਚੁੱਕਿਆ ਹੈ ਤੇ ਖਾਸ ਤੌਰ ‘ਤੇ ਇਹ ਕਿ ਬਾਜਵਾ ਨੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਲਾਂਘੇ ਦੇ ਨਿਰਮਾਣ ਸਬੰਧੀ ਪਾਕਿਸਤਾਨ ਦੇ ਫੈਸਲੇ ਦਾ ਖੁਲਾਸਾ ਕੀਤਾ ਸੀ ‘ਇਮਰਾਨ ਨੇ ਤਾਂ ਉਸ ਸਮੇਂ ਅਹੁਦਾ ਵੀ ਨਹੀਂ ਸੰਭਾਲਿਆ ਸੀ, ਫਿਰ ਵੀ ਫੌਜ ਮੁਖੀ ਨੇ ਇਸ ਸਬੰਧੀ ਸਿੱਧੂ ਨਾਲ ਗੱਲ ਕੀਤੀ

    ਇਹ ਕਿਵੇਂ ਸੰਭਵ ਹੈ ਕਿ ਲਾਂਘੇ ਦੇ ਫੈਸਲੇ ਪਿੱਛੇ ਬਾਜਵਾ ਨਹੀਂ ਸੀ ਪਾਕਿਸਤਾਨ ਦੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਖੁਲਾਸੇ ਦਾ ਜ਼ਿਕਰ ਕਰਦਿਆਂ ਕੈਪਟਨ ਨੇ ਸਿੱਧੂ ਨੂੰ ਨਸੀਹਤ ਦਿੱਤੀ ਕਿ ਉਹ ਇਮਰਾਨ ਖਾਨ ਸਰਕਾਰ ਦੇ ਨਾਲ ਸਾਵਧਾਨੀ ਵਰਤਣ ਤੇ ਪਾਕਿ ਪ੍ਰਧਾਨ ਮੰਤਰੀ ਦੇ ਨਾਲ ਆਪਣੀ ਨਿੱਜੀ ਦੋਸਤੀ ਦਾ ਕਿਸੇ ਵੀ ਢੰਗ ਨਾਲ ਆਪਣੇ ਫੈਸਲੇ ‘ਤੇ ਪ੍ਰਭਾਵ ਨਾ ਪੈਣ ਦੇਣ ਕਿਉਂਕਿ ਇਹ ਭਾਰਤ ਦੇ ਹਿੱਤਾਂ ਲਈ ਘਾਤਕ ਸਿੱਧ ਹੋ ਸਕਦਾ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here