(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਸ੍ਰੀ ਮੁਕਤਸਰ ਸਾਹਿਬ ਦੀ ਜੰਮਪਲ ਅਮਾਨਤ ਇੰਸਾਂ ਪੁੱਤਰੀ ਰਾਕੇਸ਼ ਇੰਸਾਂ ਨੇ ਛੋਲਿਆਂ ਦੀ ਦਾਲ ਦੇ ਦਾਣੇ ਉਪਰ ਮਾਂ ਬੋਲੀ ਦੀ ਪੈਂਤੀ ਅੱਖਰ (ੳ ਅ ੲ) 40 ਸੈਕਿੰਟਾਂ ਵਿਚ ਲਿਖ ਕੇ ’ਇੰਡੀਆਂ ਬੁਕ ਆਫ ਰਿਕਾਰਡ’ ਤੇ ’ਏਸ਼ੀਆਂ ਬੁਕ ਆਫ ਰਿਕਾਰਡ’ (Asia Book Of Records) ਬਣਾ ਕੇ ਆਪਣੇ ਮਾਤਾ-ਪਿਤਾ ਅਤੇ ਪੂਜਨੀਕ ਗੁਰੂ ਜੀ ਦਾ ਨਾਂਅ ਰੌਸ਼ਨ ਕੀਤਾ।
ਇਹ ਵੀ ਪੜ੍ਹੋ : ਜੋਨ ਭਾਦਸੋਂ ਦੀਆਂ ਗਰਮ ਰੁੱਤ ਦੀਆਂ ਖੇਡਾਂ ਸ਼ੁਰੂ
ਆਮਨਤ ਇੰਸਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮੈਂ 40 ਸੈਕਿੰਟਾਂ ਵਿਚ ਛੋਲਿਆਂ ਦੀ ਦਾਲ ਦੇ ਦਾਣੇ ਉਪਰ ਪੰਜਾਬੀ ਮਾਂ ਬੋਲੀ ਦੀ ਪੈਂਤੀ ਲਿਖਣ ਵਿਚ ਸਫਲਤਾ ਹਾਸਲ ਕੀਤੀ। ਜਿਸ ਨਾਲ ’ਇੰਡੀਆਂ ਬੁੱਕ ਆਫ ਰਿਕਾਰਡ ਤੇ ’ਏਸ਼ੀਆਂ ਬੁੱਕ ਆਫ ਰਿਕਾਰਡ’ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਉਨਾਂ ਕਿਹਾ ਕਿ ਇਹ ਸਫਲਤਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਪ੍ਰਾਪਤ ਕੀਤੀ ਹੈ। ਉਨਾਂ ਕਿਹਾ ਕਿ ਕੁੜੀਆਂ ਵੀ ਕਿਸੇ ਨਾਲੋਂ ਘੱਟ ਨਹੀ ਹਨ ਤੇ ਉਹਨਾਂ ਵੱਲੋਂ ਦਿੱਤੀ ਗਈ ਧਿਆਨ ਦੀ ਵਿਧੀ ਦਾ ਲਗਾਤਾਰ ਅਭਿਆਸ ਕਰਨ ਨਾਲ ਹੀ ਇਹ ਸਭ ਸੰਭਵ ਹੋਇਆ ਹੈ।