Jalalabad News: ਵੋਟਾਂ ਦੀ ਗਿਣਤੀ ਮੌਕੇ ਧੱਕੇਸ਼ਾਹੀ ਦਾ ਦੋਸ਼, ਵਿਰੋਧੀ ਧਿਰਾਂ ਵੱਲੋਂ ਰੋਡ ਜਾਮ, ਲਾਇਆ ਧਰਨਾ

Jalalabad News
Jalalabad News: ਵੋਟਾਂ ਦੀ ਗਿਣਤੀ ਮੌਕੇ ਧੱਕੇਸ਼ਾਹੀ ਦਾ ਦੋਸ਼, ਵਿਰੋਧੀ ਧਿਰਾਂ ਵੱਲੋਂ ਰੋਡ ਜਾਮ, ਲਾਇਆ ਧਰਨਾ

Jalalabad News: ਜਲਾਲਾਬਾਦ (ਰਜਨੀਸ਼ ਰਵੀ)। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਪਈਆਂ ਵੋਟਾਂ ਦੀ ਗਿਣਤੀ ਅੱਜ ਹੋ ਰਹੀ ਹੈ। ਵੋਟਾਂ ਦੀ ਗਿਣਤੀ ਮੌਕੇ ਧੱਕੇਸ਼ਾਹੀ ਦਾ ਦੋਸ਼ ਲਾ ਕੇ ਵਿਰੋਧੀ ਪਾਰਟੀਆਂ ਵੱਲੋਂ ਆਈਟੀਆਈ ਦੇ ਬਾਹਰ ਫਿਰੋਜ਼ਪੁਰ ਮੁੱਖ ਮਾਰਗ ਤੇ ਧਰਨਾ ਦਿੰਦਿਆਂ ਰੋਡ ਜਾਮ ਕਰ ਦਿੱਤਾ ਗਿਆ। ਇਸ ਮੌਕੇ ਕਾਂਗਰਸ ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਨੇ ਦੋਸ਼ ਲਾਇਆ ਕਿ ਅੰਦਰ ਪੋਲਿੰਗ ਏਜੰਟਾਂ ਅਤੇ ਉਮੀਦਵਾਰਾਂ ਨੂੰ ਬੁਲਾਏ ਤੋਂ ਬਿਨਾ ਹੀ ਗਿਣਤੀ ਕਰਕੇ ਬੰਡਲ ਬਣ ਕੇ ਰੱਖੇ ਹੋਏ ਹਨ। ਅੰਦਰ ਬੁਲਾਇਆ ਕਿਸੇ ਹੋਰ ਨੂੰ ਜਾ ਰਿਹਾ ਪਰ ਅੱਗੇ ਗਿਣਤੀ ਹੋਰ ਜੋਨ ਦੀ ਹੋ ਰਹੀ ਹੈ।

ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਸੀਰ ਸਿੰਘ ਬੱਬੂ ਜੈਮਲਵਾਲਾ ਅਤੇ ਕਾਂਗਰਸੀ ਆਗੂ ਰਾਜ ਬਖਸ਼ ਕੰਬੋਜ ਵੱਲੋਂ ਦੋਸ਼ ਲਾਇਆ ਗਿਆ ਕਿ ਆਮ ਆਦਮੀ ਪਾਰਟੀ ਦੇ ਇਸ਼ਾਰੇ ’ਤੇ ਪ੍ਰਸ਼ਾਸਨ ਧੱਕਾ ਕਰ ਰਿਹਾ ਹੈ। ਧੱਕੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਤਾਇਆ ਜਾ ਰਿਹਾ।

Read Also : ਬਕਸਿਆਂ ’ਚ ਬੰਦ ਪਈ ਕਿਸਮਤ ਖੁੱਲ੍ਹੀ ਤਾਂ ਲੁਧਿਆਣਾ ’ਚ ਕਾਂਗਰਸੀ ਅੱਗੇ

ਇਸ ਮੌਕੇ ਮੌਜ਼ੂਦ ਜਲਾਲਾਬਾਦ ਦੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਵਿਰੋਧੀ ਪਾਰਟੀ ਆਗੂਆਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅੰਦਰ ਵੋਟਾਂ ਦੀ ਗਿਣਤੀ ਮੌਕੇ ਵੀਡੀਓਗ੍ਰਾਫੀ ਹੋ ਰਹੀ ਹੈ। ਖਬਰ ਲਿਖੇ ਜਾਣ ਤੱਕ ਵਿਰੋਧੀ ਪਾਰਟੀਆਂ ਵੱਲੋਂ ਕਾਊਂਟਿੰਗ ਸੈਂਟਰ ਦੇ ਬਾਹਰ ਮੁੱਖ ਮਾਰਗ ਤੇ ਧਰਨਾ ਲਾ ਰੋਡ ਜਾਮ ਕੀਤਾ ਹੋਇਆ ਹੈ ਤੇ ਪੰਜਾਬ ਸਰਕਾਰ ਦੇ ਖਿਲਾਫ ਜਬਰਦਸਤ ਨਾਰੇਬਾਜੀ ਕੀਤੀ ਜਾ ਰਹੀ ਹੈ।

Jalalabad News

ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਐਸਡੀਐਮ ਜਲਾਲਾਬਾਦ ਨਾਲ ਗੱਲਬਾਤ ਕਰਦਿਆਂ ਜਲਾਲਾਬਾਦ ਦੋ ਨੰਬਰ ਜੋਨ ਦੀ ਦੁਬਾਰਾ ਗਿਣਤੀ ਕਰਾਉਣ ਦੀ ਮੰਗ ਕੀਤੀ। ਜਿਸ ’ਤੇ ਐਸਡੀਐਮ ਵੱਲੋਂ ਕਿਹਾ ਗਿਆ ਕਿ ਸਾਰੇ ਪ੍ਰੋਸੈਸ ਦੀ ਵੀਡੀਓਗ੍ਰਾਫ਼ੀ ਹੋ ਰਹੀ ਹੈ। ਜੇਕਰ ਉਮੀਦਵਾਰ ਦੁਬਾਰਾ ਗਿਣਤੀ ਦੀ ਮੰਗ ਕਰਦਾ ਤਾਂ ਉਸ ਨੂੰ ਲਿਖਤੀ ਰੂਪ ਵਿੱਚ ਉੱਚ ਅਧਿਕਾਰੀ ਨੂੰ ਦੇਣਾ ਹੋਏਗਾ ਇਸ ਦੇ ਨਾਲ ਉਨ੍ਹਾਂ ਕਿਹਾ ਕਿ ਅਗਲੇ ਜੋਨਾਂ ਦੀ ਗਿਣਤੀ ਲਈ ਜੋ ਕਾਊਂਟਿੰਗ ਏਜੈਂਟ ਉਮੀਦਵਾਰ ਹਨ। ਉਹ ਅੰਦਰ ਜਾ ਸਕਦੇ ਹਨ ਉਹਨਾਂ ਦੇ ਅੰਦਰ ਜਾਣ ਤੇ ਕੋਈ ਮਨਾਹੀ ਨਹੀਂ ਹੈ।

Jalalabad News

ਦੂਸਰੇ ਪਾਸੇ ਐਸਡੀਐਮ ਦੇ ਤਰਕ ਨਾਲ ਵਿਰੋਧੀ ਧਿਰ ਦੇ ਆਗੂ ਸਹਿਮਤ ਹੁੰਦੇ ਨਜ਼ਰ ਨਹੀਂ ਆਏ। ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਰਾਜ ਬਖਸ਼ ਕੰਬੋਜ ਹੰਸ ਰਾਜ ਜੋਸਨ ਭਾਜਪਾ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਵੱਲੋਂ ਦੋਸ਼ ਲਗਾਇਆ ਗਿਆ ਕਿ ਪ੍ਰਸ਼ਾਸਨ ਸਤਾਧਿਰ ਨਾਲ ਮਿਲ ਕੇ ਪੱਖ ਪਾਤ ਕਰ ਰਿਹਾ ਹੈ।