ਦੇਸ਼ ਦੇ ਨਾਂਅ ਸੰਬੋਧਨ ’ਚ ਬੋਲੇ ਪੀਐਮ ਮੋਦੀ : 80 ਕਰੋੜ ਲੋਕਾਂ ਨੂੰ ਦੀਵਾਲੀ ਤੱਕ ਮਿਲੇਗਾ ਮੁਫ਼ਤ ਰਾਸ਼ਨ, ਸੂਬਿਆਂ ਨੂੰ ਖਰੀਦ ਕਰ ਦਿਆਂਗੇ ਵੈਕਸੀਨ
ਨਵੀਂ ਦਿੱਲੀ। ਨਵੀਂ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਕਈ ਵੱਡੇ ਐਲਾਨ ਕੀਤੇ ਹਨ ਪ੍ਰਧਾਨ ਮੰਤਰੀ ਨੇ ਕਿਹਾ ਕਿ 21 ਜੂਨ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਮੁਫ਼ਤ ਟੀਕਾ ਲਾਏ ਜਾਣ ਦਾ ਐਲਾਨ ਕੀਤਾ ਇਸੇ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬਿਆਂ ਨੂੰ 25 ਫੀਸਦੀ ਟੀਕਿਆਂ ਦੀ ਜੋ ਜ਼ਿੰਮੇਵਾਰੀ ਦਿੱਤੀ ਗਈ ਸੀ, ਉਸ ਨੂੰ ਵੀ ਕੇਂਦਰ ਸਰਕਾਰ ਹੀ ਚੁੱਕੇਗੀ ਉਨ੍ਹਾਂ ਕਿਹਾ ਕਿ ਹੁਣ ਦੇਸ਼ ’ਚ 30 ਅਪਰੈਲ ਤੱਕ ਜੋ ਵਿਵਸਥਾ ਲਾਗੂ ਸੀ, ਉਹ ਫਿਰ ਤੋਂ ਸ਼ੁਰੂ ਹੋਵੇਗੀ ਹਾਲਾਂਕਿ ਨਿੱਜੀ ਹਸਪਤਾਲਾਂ ਨੂੰ 25 ਫੀਸਦੀ ਟੀਕਿਆਂ ਦੀ ਸਪਲਾਈ ਪਹਿਲਾਂ ਵਾਂਗ ਜਾਰੀ ਰਹੇਗੀ ਨਿੱਜੀ ਹਸਪਤਾਲਾਂ ਸਬੰਧੀ ਪੀਐਮ ਮੋਦੀ ਨੇ ਕਿਹਾ ਕਿ ਉਹ ਕੋਰੋਨਾ ਵੈਕਸੀਨ ਦੀ ਇੱਕ ਡੋਜ ਦੀ ਤੈਅ ਕੀਮਤ ਤੋਂ ਇਲਾਵਾ 150 ਰੁਪਏ ਤੋਂ ਵੱਧ ਸਰਵਿਸ ਚਾਰਜ ਨਹੀਂ ਵਸੂਲ ਸਕਣਗੇ ਪੀਐਮ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਨੂੰ ਦੀਵਾਲੀ ਤੱਕ ਵਧਾਇਆ ਗਿਆ ਇਸ ਤੋਂ ਬਾਅਦ 80 ਕਰੋੜ ਲੋਕਾਂ ਨੂੰ ਪਹਿਲਾਂ ਵਾਂਗ ਹੀ ਮੁਫ਼ਤ ਅਨਾਜ ਮਿਲਦਾ ਰਹੇਗਾ ਉਨ੍ਹਾਂ ਕਿਹਾ ਕਿਸੇ ਵੀ ਪਰਿਵਾਰ ਨੂੰ ਭੁੱਖਾ ਨਹੀਂ ਸੌਣ ਪਵੇਗਾ
ਬੱਚਿਆਂ ਲਈ ਦੋ ਟੀਕਿਆਂ ’ਤੇ ਚੱਲ ਰਿਹਾ ਹੈ ਟਰਾਇਲ, ਨੇਜਲ ਵੈਕਸੀਨ ਵੀ ਆਵੇਗੀ
ਪੀਐਮ ਨਰਿੰਦਰ ਮੋਦੀ ਨੇ ਤੀਜੀ ਲਹਿਰ ’ਚ ਬੱਚਿਆਂ ਦੇ ਸ਼ਿਕਾਰ ਹੋਣ ਦੀ ਸੰਕਾ ਸਬੰਧੀ ਕਿਹਾ ਕਿ ਦੋ ਟੀਕਿਆਂ ’ਤੇ ਟਰਾਇਲ ਚੱਲ ਰਿਹਾ ਹੈ ਇਹੀ ਨਹੀਂ ਪੀਐਮ ਮੋਦੀ ਨੇ ਕਿਹਾ ਕਿ ਇੱਕ ਨੇਜਲ ਵੈਕਸੀਨ ’ਤੇ ਵੀ ਕੰਮ ਚੱਲ ਰਿਹਾ ਹੈ, ਜਿਸ ਦਾ ਨੱਕ ’ਚ ਛਿੜਕਾਅ ਕੀਤਾ ਜਾਵੇਗਾ ਉਨ੍ਹਾਂ ਹਿਕਾ ਕਿ ਅਸੀਂ ਪਹਿਲ ਦੇ ਅਧਾਰ ’ਤੇ ਹੈਲਥ ਵਰਕਰਾਂ ਤੇ ਵਧੇਰੇ ਉਮਰ ਦੇ ਲੋਕਾਂ ਨੂੰ ਟੀਕੇ ਲਾਏ ਗਏ ਜੇਕਰ ਹੈਲਥ ਵਰਕਰਾਂ ਨੂੰ ਦੂਜੀ ਲਹਿਰ ਤੋਂ ਪਹਿਲਾਂ ਵੈਕਸੀਨ ਨਾ ਲੱਗੀ ਹੁੰਦੀ ਤਾਂ ਕੀ ਹੁੰਦਾ ਵੱਧ ਤੋਂ ਵੱਧ ਹੈਲਥ ਵਰਕਰਾਂ ਨੂੰ ਟੀਕਾ ਲਾਉਣ ਦੇ ਚੱਲਦਿਆਂ ਹੀ ਉਹ ਦੂਜਿਆਂ ਦੀ ਸੇਵਾ ’ਚ ਲੱਗ ਸਕੇ ਤੇ ਲੱਖਾਂ ਲੋਕਾਂ ਦਾ ਜੀਵਨ ਬਚਾ ਸਕੇ
ਟੀਕੇ ਦੇ ਭਰਮ ਫੈਲਾਉਣ ਵਾਲੇ ਲੋਕਾਂ ਨੂੰ ਇਹ ਦੇਸ਼ ਦੇਖ ਰਿਹਾ ਹੈ
ਵੈਕਸੀਨ ਸਬੰਧੀ ਅਫਵਾਹ ਪੈਦਾ ਕਰਨ ਵਾਲਿਆਂ ’ਤੇ ਵੀ ਪੀਅੇਮ ਮੋਦੀ ਨੇ ਨਿਸ਼ਾਨਾ ਵਿੰਨਿ੍ਹਆ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਵੈਕਸੀਨ ਸਬੰਧੀ ਅਜਿਹੀ ਗੱਲ ਕਹੀ ਕਿ ਲੋਕ ਭਰਮਾ ਜਾਣ ਤੇ ਇਸ ਨੂੰ ਤਿਆਰ ਕਰਨ ਵਾਲਿਆਂ ਦਾ ਹੌਂਸਲਾ ਟੁੱਟ ਜਾਵੇ ਟੀਕੇ ਨਾ ਲਗਵਾਉਣ ਲਈ ਕਈ ਤਰ੍ਹਾਂ ਦੇ ਤਰਕ ਦਿੱਤੇ ਗਏ, ਇਨਾਂ ਨੂੰ ਵੀ ਦੇਸ਼ ਦੇਖ ਰਿਹਾ ਹੈ ਟੀਕਿਆਂ ’ਤੇ ਅਫਵਾਹਾਂ ਫੈਲਾਉਣ ਵਾਲੇਲੋਕ ਭੋਲੇ-ਭਾਲੇ ਲੋਕਾਂ ਦੇ ਜੀਵਨ ਦੇ ਨਾਲ ਖਿਲਵਾੜ ਕਰ ਰਹੇ ਹਨ ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਵੈਕਸੀਨ ਸਬੰਧੀ ਜਾਗਰੂਕਤਾ ਵਧਾਉਣ ’ਚ ਸਹਿਯੋਗ ਕਰੋ
ਕਾਂਗਰਸ ਆਗੂ ਮੁਕੇਸ਼ ਸ਼ਰਮਾ ਨੇ ਕਿਹਾ, ਦੇਰ ਨਾਲ ਲਿਆ ਗਿਆ ਇਹ ਹੈ ਚੰਗਾ ਫੈਸਲਾ
ਕਾਂਗਰਸ ਆਗੂ ਮੁਕੇਸ਼ ਸ਼ਰਮਾ ਨੇ ਪੀਐਮ ਮੋਦੀ ਦੇ ਐਲਾਨਾਂ ’ਤੇ ਕਿਹਾ ਕਿ ਦੇਰ ਆਏ ਦਰੁਸਤ ਆਏ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਲਗਾਤਾਰ ਮੁਫ਼ਤ ਵੈਕਸੀਨ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ ਉਨ੍ਹਾਂ ਰਿਹਾ ਕਿ ਇਹ ਫੈਸਲਾ ਅੱਜ ਤੋਂ ਪਹਿਲਾਂ ਕਿਉਂ ਨਹੀਂ ਲਿਆ ਗਿਆ? ਮੁਕੇਸ਼ ਸ਼ਰਮਾ ਨੇ ਕਿਹਾ ਕਿ ਜਦੋਂ ਲੋਕਾਂ ਦੀ ਲਾਸ਼ ਗੰਗਾ ’ਚ ਵਹਿ ਰਹੀ ਸੀ ਉਦੋੇਂ ਇਹ ਫੈਸਲੇ ਲੈਣ ’ਚ ਦੇਰ ਹੋਈ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।