Holidays Punjab: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਸਭ ਛੁੱਟੀਆਂ ਰੱਦ, ਜਾਣੋ ਕਾਰਨ

Holiday
Holiday: ਛੁੱਟੀ ਹੋਈ ਰੱਦ, ਜਾਣੋ ਕਿਉਂ ਲਿਆ ਗਿਆ ਛੁੱਟੀ ਰੱਦ ਕਰਨ ਦਾ ਫ਼ੈਸਲਾ

Holidays Punjab: ਬਰਿੰਦਰ ਕੁਮਾਰ ਗੋਇਲ ਅਤੇ ਲਾਲ ਚੰਦ ਕਟਾਰੂਚੱਕ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲੇ

ਚੰਡੀਗੜ੍ਹ/ਪਠਾਨਕੋਟ/ਗੁਰਦਾਸਪੁਰ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ ਉਤੇ ਜਾਰੀ ਰੱਖਣ ਲਈ ਸਥਾਨਕ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ 24 ਘੰਟੇ ਜ਼ਮੀਨੀ ਪੱਧਰ ਉਤੇ ਡਟਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਨ੍ਹਾਂ ਹੜ੍ਹ ਪ੍ਰਭਾਵਿਤ ਜ਼ਿਲਿਆਂ ਦੇ ਸਮੂਹ ਅਫਸਰਾਂ/ਮੁਲਾਜ਼ਮਾਂ ਦੀਆਂ ਸਭ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕੋਈ ਵੀ ਇਸ ਸਥਿਤੀ ਦੇ ਸੁਧਾਰ ਆਉਣ ਤੱਕ ਛੁੱਟੀ ਨਹੀਂ ਲੈ ਸਕੇਗਾ, ਕਿਉਂਕਿ ਇਹ ਸਮਾਂ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨ ਦਾ ਹੈ।

Read Also : Punjab: ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਬੰਧਨ ਲਈ ਕਮੇਟੀ ਬਣਾਈ

ਇਹ ਖੁਲਾਸਾ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਮੌਕੇ ਕੀਤਾ ਗਿਆ। ਅੱਜ ਮੰਤਰੀਆਂ ਵੱਲੋਂ ਪਠਾਨਕੋਟ ਤੇ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ। Holidays Punjab

ਇਸ ਦੌਰਾਨ ਬਰਿੰਦਰ ਗੋਇਲ ਨੇ ਦੱਸਿਆ ਕਿ ਪਠਾਨਕੋਟ ਦੇ ਪਿੰਡ ਤਾਸ ਵਿਖੇ ਇੱਕ ਪਰਿਵਾਰ ਦੇ 7 ਮੈਂਬਰ ਪਾਣੀ ਵਿੱਚ ਘਿਰੇ ਹੋਏ ਹਨ, ਜਿਨਾਂ ਦੇ ਬਚਾਅ ਲਈ ਕਾਰਵਾਈ ਜੰਗੀ ਪੱਧਰ ’ਤੇ ਜਾਰੀ ਹੈ। ਐੱਨਡੀਆਰਐੱਫ ਤੇ ਫੌਜ ਦੇ ਜਵਾਨਾਂ ਨੇ 70 ਬੰਦਿਆਂ ਨੂੰ ਪਾਣੀ ਵਾਲੇ ਇਲਾਕੇ ’ਚੋਂ ਸਹੀ ਸਲਾਮਤ ਕੱਢ ਲਿਆ ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਪਿੰਡ ਤਾਰਾਗੜ ਅਤੇ ਨਰੋਟ ਜੈਮਲ ਸਿੰਘ ਦੇ ਸਕੂਲਾਂ ਅੰਦਰ ਲੰਗਰ ਦੀ ਵਿਵਸਥਾ ਕੀਤੀ ਗਈ ਹੈ।

ਇਸ ਤੋਂ ਇਲਾਵਾ ਜ਼ਿਲ੍ਹਾ ਪਠਾਨਕੋਟ ਦੇ ਵਿਚ ਕੀੜੀ ਖੁਰਦ, ਕਥਲੌਰ, ਤਾਰਾਗੜ, ਨਰੋਟ ਜੈਮਲ ਸਿੰਘ, ਖੜਖੜਾ ਠੂਠੋਵਾਲ, ਖੋਜਕੀ ਚੱਕ, ਬਮਿਆਲ, ਨੰਗਲ, ਪਠਾਨਕੋਟ, ਬਨੀ ਲੋਧੀ ਅਤੇ ਫਿਰੋਜ਼ਪੁਰ ਕਲਾਂ ਵਿਖੇ ਬਚਾਅ ਸੈਂਟਰ ਸਥਾਪਤ ਕੀਤੇ ਗਏ ਹਨ।