ਕੋਰੋਨਾ ਖਿਲਾਫ਼ ਜੰਗ ‘ਚ ਸਾਰੇ ਦੇਸ਼ਵਾਸੀ ਆਪਣਾ ਯੋਗਦਾਨ ਦੇ ਰਹੇ ਹਨ : ਮੋਦੀ

ਕੋਰੋਨਾ ਖਿਲਾਫ਼ ਜੰਗ ‘ਚ ਸਾਰੇ ਦੇਸ਼ਵਾਸੀ ਆਪਣਾ ਯੋਗਦਾਨ ਦੇ ਰਹੇ ਹਨ : ਮੋਦੀ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਦੀ ਬਾਤ’ ਪ੍ਰੋਗਰਾਮ ‘ਚ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰਾ ਦੇਸ਼ ਇੱਕ ਜੁੱਟ ਜਲ ਰਿਹਾ ਹੈ। ਤਾੜੀ, ਥਾਲੀ ਨੇ ਦੇਸ਼ ਨੂੰ ਪ੍ਰੇਰਿਤ ਕੀਤਾ ਹੈ। ਸਾਡੇ ਕਿਸਾਨ ਖੇਤ ‘ਚ ਮਿਹਨਤ ਕਰ ਰਹੇ ਹਨ ਤਾਕਿ ਕੋਈ ਭੁੱਖਾ ਨਾ ਰਹੇ। ਕੋਈ ਮਾਸਕ ਬਣਾ ਰਿਹਾ ਹੈ, ਤਾਂ ਕੋਈ ਕੁਆਰੰਟੀਨ ‘ਚ ਰਹਿੰਦੇ ਹੋਏ ਸਕੂਲ ਨੂੰ ਰੰਗ ਕਰ ਰਿਹਾ ਹੈ। ਕੋਈ ਪੈਂਸ਼ਨ ਮਾਫ਼ ਕਰ ਰਿਹਾ ਹੈ। ਇਹ ਭਾਵ ਇਸ ਲੜਾਈ ਨੂੰ ਪੀਪਲ ਡ੍ਰੀਵਨ ਬਣਾ ਰਿਹਾ ਹੈ।

ਉਨ੍ਹਾਂ ਕਿਹਾ ਕਿ ‘ਬਹੁਤ ਦੀ ਆਦਰ ਨਾਲ 130 ਕਰੋੜ ਦੇਸ਼ ਵਾਸੀਆਂ ਨੂੰ ਮੈਂ ਨਮਨ ਕਰਦਾ ਹਾਂ। ਸਰਕਾਰ ਨੇ ਕੋਵਿਡਵਾਇਰਸ.ਜੀਓਵੀ.ਇਨ ਪਲੇਟਫਾਰਮ ਵੀ ਤੈਆਰ ਕੀਤਾ ਹੈ। ਇਸ ‘ਚ ਸਰਕਾਰ ਨੇ ਸਾਰਿਆਂ ਨੂੰ ਇਕ ਦੂਜੇ ਨਾਲ ਜੋੜ ਦਿੱਤਾ ਹੈ। ਇਸ ਨਾਲ ਸਵਾ ਕਰੋੜ ਲੋਕ ਜੁੜ ਜੁੱਕੇ ਹਨ। ਆਸ਼ਾ ਵਰਕਰ, ਨਰਸਾਂ ਸਾਰੇ ਜੁੜੇ ਹਨ। ਇਹ ਲੋਕ ਯੋਜਨਾ ਬਣਾਉਣ ‘ਚ ਮਦਦ ਵੀ ਕਰ ਰਹੇ ਹਨ। ਹਰ ਲੜਾਈ ਕੁਝ ਨਾ ਕੁਝ ਸਿਖਾਕੇ ਜਾਂਦੀ ਹੈ। ਕੁਝ ਰਸਤੇ ਬਣਾਉਂਦੀ ਹੈ, ਮੰਜਿਲਾਂ ਦੀ ਦਿਸ਼ਾ ਵੀ ਦਿੰਦੀ ਹੈ।’ ਪ੍ਰਧਾਨ ਮੰਤਰੀ ਦਾ ਇਹ ਇਸ ਸਾਲ ਦਾ ਚੌਥਾ ਅਤੇ ਮਨ ਦੀ ਬਾਤ ਦਾ ਕੁੱਲ 64ਵਾਂ ਪ੍ਰਸਾਰਣ ਸੀ। ਇਸ ਤੋਂ ਪਹਿਲਾਂ ਮੋਦੀ ਨੇ 29 ਮਾਰਚ ਨੂੰ ‘ਮਨ ਕੀ ਬਾਤ’ ਵਿੱਚ ਹਿੱਸਾ ਲਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here