ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਸਾਰੇ ਬੋਰਡ ਮੁਲ...

    ਸਾਰੇ ਬੋਰਡ ਮੁਲਾਂਕਣ ਯੋਜਨਾ 10 ਦਿਨਾਂ ਦੇ ਅੰਦਰ ਜਾਰੀ ਕਰਨ, ਸੁਪਰੀਮ ਕੋਰਟ ਨੇ ਦਿੱਤੇ ਆਦੇਸ਼

    SC-ST, Atrocities, Amendment

     ਸਾਰੇ ਬੋਰਡ ਮੁਲਾਂਕਣ ਯੋਜਨਾ 10 ਦਿਨਾਂ ਦੇ ਅੰਦਰ ਜਾਰੀ ਕਰਨ, ਸੁਪਰੀਮ ਕੋਰਟ ਨੇ ਦਿੱਤੇ ਆਦੇਸ਼

    ਨਵੀਂ ਦਿੱਲੀ। ਸੁਪਰੀਮ ਕੋਰਟ ਲੇ ਰੱਦ ਕੀਤੀ ਗਈ 12ਵੀਂ ਦੀ ਪ੍ਰੀਖਿਆ ਦੇ ਨਤੀਜੇ ਲਈ ਮੁਲਾਂਕਣ ਯੋਜਨਾ ਸਬੰਧੀ 10 ਦਿਨਾਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰਨ ਦਾ ਸਾਰੇ ਸੂਬਿਆਂ ਦੇ ਬੋਰਡਾਂ ਨੂੰ ਅੱਜ ਨਿਰਦੇਸ਼ ਦਿੱਤੇ ਜਸਟਿਸ ਏ. ਐਮ. ਖਾਨਵਿਲਕਰ ਤੇ ਜਸਟਿਸ ਦਿਨੇਸ਼ ਮਾਹੇਸ਼ਵਰੀ ਦੀ ਛੁੱਟੀ ਪ੍ਰਾਪਤ ਬੈਂਚ ਨੇ ਸਾਰੇ ਸੂਬਾ ਬੋਰਡਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਅੰਦਰੂਨੀ ਆਕਲਨ ਦੇ ਅਧਾਰ ’ਤੇ 31 ਜੁਲਾਈ ਤੱਕ ਪ੍ਰੀਖਿਆ ਜਾਰੀ ਕਰਨ।

    ਬੈਂਚ ਨੇ ਕਿਹਾ ਕਿ ਉਹ ਸਾਰੇ ਸੂਬੇ ਦੇ ਬੋਰਡਾਂ ਲਈ ਆਮ ਆਦੇਸ਼ ਜਾਰੀ ਕਰ ਰਹੀ ਹੈ ਅਦਾਲਤ ਨੇ ਕਿਹਾ ਕਿ ਸਾਰੇ ਸੂਬੇ ਦੇ ਬੋਰਡ ਅੱਜ ਤੋਂ ਦਸ ਦਿਨਾਂ ਅੰਦਰ ਆਪਣੀ ਯੋਜਨਾ ਦਾ ਨੋਟੀਫਿਕੇਸ਼ਨ ਕਰਨ ਇਹ ਬੋਰਡ ਸੀਬੀਐਸਈ ਤੇ ਆਈਸੀਐਸਈ ਨੂੰ ਦਿੱਤੀ ਗਈ ਮਿਆਦ ਦੇ ਅਨੁਸਾਰ ਹੀ 31 ਜੁਲਾਈ ਤੱਕ ਅੰਦਰੂਨੀ ਮੁਲਾਂਕਣ ਦੇ ਰਾਹੀਂ ਪ੍ਰੀਖਿਆ ਨਤੀਜੇ ਜਾਰੀ ਕਰਨਗੇ ਅਦਾਲਤ ਨੇ ਕਿਹਾ ਕਿ ਉਹ ਕੋਈ ਇੱਕ ਰੂਪ ਯੋਜਨਾ ਲਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕਰ ਰਿਹਾ ਹੈ ਕਿਉਂਕਿ ਸਾਰੇ ਸੂਬਾ ਬੋਰਡਾਂ ਲਈ ਬਰਾਬਰ ਮੁਲਾਂਕਣ ਯੋਜਨਾ ਸੰਭਵ ਨਹੀਂ ਹੈ ਅਦਾਲਤ ਨੇ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਪ੍ਰੀਖਿਆ ਕਰਾਉਣ ਦੇ ਫੈਸਲੇ ’ਤੇ ਡੂੰਘੀ ਨਾਰਾਜ਼ਗੀ ਪ੍ਰਗਟਾਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।