ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਬਾਬਰੀ ਮਸਜਿਦ ਕ...

    ਬਾਬਰੀ ਮਸਜਿਦ ਕੇਸ ‘ਚ ਸਾਰੇ ਮੁਲਜ਼ਮ ਬਰੀ

    Babri Masjid

    ਬਾਬਰੀ ਮਸਜਿਦ ਕੇਸ ‘ਚ ਸਾਰੇ ਮੁਲਜ਼ਮ ਬਰੀ

    ਨਵੀਂ ਦਿੱਲੀ। ਬਾਬਰੀ ਮਸਜਿਦ ਕੇਸ ‘ਚ ਸਾਰੇ ਮੁਲਜ਼ਮ ਬਰੀ ਹੋ ਗਏ ਹਨ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਅਯੁੱਧਿਆ ‘ਚ 6 ਦਸੰਬਰ 1992 ਨੂੰ ਬਾਬਰੀ ਮਸੀਤ ਦਾ ਵਿਵਾਦਿਤ ਢਾਂਚਾ ਢਾਹੇ ਜਾਣ ਦੇ ਮਾਮਲੇ ‘ਤੇ ਅੱਜ ਫੈਸਲਾ ਆਇਆ ਹੈ। ਉੱਧਰ ਇਸ ਫੈਸਲੇ ਤੋਂ ਪਹਿਲਾਂ ਅਯੁੱਧਿਆ ਸਮੇਤ ਸਮੁੱਚੇ ਉੱਤਰ ਪ੍ਰਦੇਸ਼ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਐੱਸ ਕੇ ਯਾਦਵ ਨੇ 32 ਦੋਸ਼ੀਆਂ ਦੇ ਸਾਹਮਣੇ ਫੈਸਲਾ ਸੁਣਾਇਆ। ਹਾਲਾਂਕਿ ਕਈ ਦੋਸ਼ੀ ਵੀਡੀਓ ਕਾਂਫ੍ਰੈਸਿੰਗ ਦੇ ਰਾਹੀਂ ਅਦਾਲਤ ‘ਚ ਆਪਣੀ ਹਾਜ਼ਰੀ ਦਰਜ ਕਰਵਾਉਣ ਗਏ ਪਰ ਇਸ ‘ਚੋਂ ਕੁਝ ਨਿੱਜੀ ਤੌਰ ‘ਤੇ ਅਦਾਲਤ ‘ਚ ਮੌਜੂਦ ਹੋਏ।

    Babri Masjid

    ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਣੀ, ਮੁਰਲੀ ਮਨੋਹਰ ਜੋਸ਼ੀ, ਕਲਿਆਣ ਸਿੰਘ, ਉਮਾ ਭਾਰਤੀ ਸਮੇਤ ਕੁੱਲ 32 ਲੋਕ ਇਸ ‘ਚ ਦੋਸ਼ੀ ਸਨ। ਬਾਬਰੀ ਮਾਮਲੇ ‘ਚ ਕੁੱਲ 49 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਹੋਈ ਸੀ, ਇਸ ‘ਚੋਂ 17 ਦਾ ਦਿਹਾਂਤ ਹੋ ਚੁੱਕਾ ਸੀ। ਕੋਰੋਨਾ ਇੰਫੈਕਸ਼ਨ ਤੋਂ ਪ੍ਰਭਾਵਿਤ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ, ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਇਲਾਵਾ ਕੋਰੋਨਾ ਤੋਂ ਉਭਰਨ ਦੇ ਬਾਵਜੂਦ ਲਗਾਤਾਰ ਆਕਸੀਜ਼ਨ ‘ਤੇ ਚੱਲ ਰਹੇ ਸਨ ਮਹੰਤ ਗੋਪਾਲ ਦਾਸ ਅਦਾਲਤ ‘ਚ ਹਾਜ਼ਿਰ ਨਹੀਂ ਹੋਏ। ਮਾਮਲੇ ਦੇ ਦੋਸ਼ੀ ਪ੍ਰਧਾਨ ਸਮੇਤ ਕੁਝ ਮੁਲਜ਼ਮ ਨੂੰ ਵੀ ਬਿਮਾਰੀ ਦੇ ਕਾਰਨ ਅਦਾਲਤ ‘ਚ ਮੌਜੂਦ ਰਹਿਣ ਤੋਂ ਛੋਟ ਪ੍ਰਦਾਨ ਕੀਤੀ ਗਈ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.