‘ਸਵਾਇਨ ਫਲੂ’ ਕਾਰਨ ਅਲਰਟ ਜਾਰੀ

Alert Release due to 'Swine Flu'

ਲੁਧਿਆਣਾ : ‘ਸਵਾਈਨ ਫਲੂ’। ਇਸ ਬੀਮਾਰੀ ਦਾ ਸ਼ਹਿਰ ‘ਚ ਇੰਨਾ ਕਹਿਰ ਹੋ ਗਿਆ ਹੈ, ਜਿਸ ਦੇ ਕਾਰਨ ਸਿਹਤ ਵਿਭਾਗ ਨੇ ਜ਼ਿਲੇ ਦੇ ਸਰਕਾਰੀ ਹਸਪਤਾਲਾਂ ‘ਚ ਅਲਰਟ ਜਾਰੀ ਕਰ ਦਿੱਤਾ ਹੈ, ਵਿਭਾਗ ਨੇ ਜ਼ਿਲੇ ਦੇ ਸਾਰੀ ਸਿਹਤ ਕੇਂਦਰਾਂ ‘ਚ ‘ਸਵਾਈਨ ਫਲ’ ਕਾਰਨਰ ਬਣਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਵੀ ਜਾਰੀ ਕੀਤੇ ਹੋਏ ਹਨ। ਇਸ ਦੀ ਜਾਣਕਾਰੀ ਸਿਵਲ ਸਰਜਨ ਪਰਮਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ‘ਸਵਾਈਨ ਫਲੂ’ ਦੇ ਜ਼ਿਆਦਾਤਰ ਮਾਮਲੇ ਜਨਵਰੀ ਤੋਂ ਫਰਵਰੀ ‘ਚ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 2019 ‘ਚ ਅਜੇ ਤੱਕ 14 ਮਰੀਜ਼ਾਂ ਦੀ ਮੌਤ ‘ਸਵਾਈਨ ਫਲੂ’ ਕਾਰਨ ਹੋ ਚੁੱਕੀ ਹੈ ਅਤੇ 64 ਦੇ ਕਰੀਬ ਮਰੀਜ਼ ਹਸਪਤਾਲਾਂ ‘ਚ ਭਰਤੀ ਹਨ। ਸਰਕਾਰੀ ਹਸਪਤਾਲਾਂ ‘ਚ ਇਸ ਬੀਮਾਰੀ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਇਸ ਬੀਮਾਰੀ ਦੇ ਬਚਾਅ ਦੀ ਜਾਣਕਾਰੀ ਦੇਣ ਲਈ ਕੈਂਪ ਵੀ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਸਵਾਈਨ ਫਲ’ ਤੋਂ ਬਚਣ ਲਈ ਵਾਰ-ਵਾਰ ਆਪਣੇ ਹੱਥ ਧੋਣੇ ਅਤੇ ਖਾਂਸੀ ਵਾਲੇ ਮਰੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here