Haryana-Punjab Weather: ਹਰਿਆਣਾ-ਪੰਜਾਬ ’ਚ ਅਗਲੇ 2 ਦਿਨ ਤੂਫਾਨੀ ਬਾਰਿਸ਼ ਦਾ ਅਲਰਟ, ਮੌਸਮ ਵਿਭਾਗ ਵੱਲੋਂ ਫਿਰ ਭਵਿੱਖਬਾਣੀ ਜਾਰੀ

Haryana-Punjab Weather
Haryana-Punjab Weather: ਹਰਿਆਣਾ-ਪੰਜਾਬ ’ਚ ਅਗਲੇ 2 ਦਿਨ ਤੂਫਾਨੀ ਬਾਰਿਸ਼ ਦਾ ਅਲਰਟ, ਮੌਸਮ ਵਿਭਾਗ ਵੱਲੋਂ ਫਿਰ ਭਵਿੱਖਬਾਣੀ ਜਾਰੀ

Haryana-Punjab, Himachal Weather: ਚੰਡੀਗੜ੍ਹ/ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ’ਚ ਐਤਵਾਰ ਨੂੰ ਆਏ ਹੜ੍ਹ ਦੀਆਂ ਕਈ ਘਟਨਾਵਾਂ ’ਚ 12 ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਲਾਪਤਾ ਹੋ ਗਏ। ਸਟੇਟ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਸੂਤਰਾਂ ਅਨੁਸਾਰ ਊਨਾ ਜ਼ਿਲ੍ਹੇ ਦੇ ਪਿੰਡ ਡੇਹਲਾਨ ਦੇ 9 ਲੋਕ ਇੱਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਊਨਾ ਤੋਂ ਮਾਹਿਲਪੁਰ ਜਾ ਰਹੇ ਸਨ, ਜਦੋਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੀ ਮਾਹਿਲਪੁਰ ਤਹਿਸੀਲ ਦੇ ਪਿੰਡ ਜੈਜੋਂ ’ਚ ਹੜ੍ਹ ਦੀ ਲਪੇਟ ’ਚ ਆ ਗਏ ਤੇ ਉਨ੍ਹਾਂ ਦੀ ਗੱਡੀ ਫਸ ਗਈ ਤੇ ਉਹ ਪਾਣੀ ’ਚ ਰੂੜ ਗਏ। Haryana-Punjab Weather

ਹੁਣ ਤੱਕ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਤੇ ਦੋ ਹੋਰਾਂ ਦੀ ਭਾਲ ਜਾਰੀ ਹੈ। ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਹਰਿਆਣਾ ’ਚ ਮਾਨਸੂਨ ਮੁੜ ਸਰਗਰਮ ਹੋ ਗਿਆ ਹੈ। ਭਾਰੀ ਮੀਂਹ ਨੇ ਹਰਿਆਣਾ ’ਚ ਮੁਸੀਬਤ ਪੈਦਾ ਕਰ ਦਿੱਤੀ ਹੈ। ਇਸ ਦੇ ਨਾਲ ਹੀ ਯਮੁਨਾਨਗਰ ’ਚ ਸੋਮ ਨਦੀ ਦਾ ਪਾੜ ਟੁੱਟਣ ਕਾਰਨ ਕਈ ਪਿੰਡਾਂ ’ਚ ਪਾਣੀ ਭਰ ਗਿਆ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਆਉਣ ਵਾਲੇ ਦੋ ਦਿਨਾਂ ’ਚ ਹਰਿਆਣਾ ’ਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਹਿਮਾਚਲ ਪ੍ਰਦੇਸ਼ ’ਚ ਬਾਰਿਸ਼ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। Haryana-Punjab Weather

Read This : Haryana-Punjab Weather Alert : ਹਰਿਆਣਾ-ਪੰਜਾਬ ’ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਦਾ ਤਾਜ਼ਾ ਅਲਰਟ

ਹਿਮਾਚਲ ’ਚ ਮੀਂਹ ਦਾ ਕਹਿਰ | Haryana-Punjab Weather

ਇੱਕ ਹੋਰ ਘਟਨਾ ’ਚ ਊਨਾ ਦੀ ਹਰੋਲੀ ਤਹਿਸੀਲ ਦੇ ਬਥਰੀ ’ਚ ਪ੍ਰੀਤਿਕਾ ਫੈਕਟਰੀ ਦੇ ਕੋਲ ਤੇਜ ਹੜ੍ਹ ’ਚ 3 ਲੋਕਾਂ ਦੀ ਮੌਤ ਹੋ ਗਈ ਤੇ 1 ਲਾਪਤਾ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਹਾਦਸੇ ’ਚ 4 ਲੋਕ ਰੂੜ ਗਏ ਤੇ ਹੁਣ ਤੱਕ 3 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਤੇ 1 ਅਜੇ ਵੀ ਲਾਪਤਾ ਹੈ। ਮ੍ਰਿਤਕਾਂ ਦੀ ਪਛਾਣ ਰਾਸੀ ਕੁਮਾਰੀ (7), ਮਨੀਸ਼ਾ (18) ਤੇ ਤਨੂ (4) ਵਾਸੀ ਬੇਗੂਸਰਾਏ, ਬਿਹਾਰ ਵਜੋਂ ਹੋਈ ਹੈ। ਇਸ ਦੌਰਾਨ ਅੱਜ ਸੂਬੇ ’ਚ ਜਮੀਨ ਖਿਸਕਣ, ਹੜ੍ਹਾਂ ਤੇ ਪਾਣੀ ਭਰਨ ਦੀਆਂ 23 ਘਟਨਾਵਾਂ ਸਾਹਮਣੇ ਆਈਆਂ।

ਸਟੇਟ ਡਿਜਾਸਟਰ ਮੈਨੇਜਮੈਂਟ ਅਥਾਰਟੀ ਨੇ ਦਾਅਵਾ ਕੀਤਾ ਹੈ ਕਿ 11 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ, ਪੰਜ ਗਊ ਸੈੱਡ ਤੇ ਕਈ ਘਰ ਵੀ ਮੀਂਹ ’ਚ ਰੁੜ੍ਹ ਗਏ ਜਾਂ ਨੁਕਸਾਨੇ ਗਏ। ਸੋਲਨ ’ਚ ਸ਼ਿਮਲਾ ਜੋਬੀ ਦੇ ਤਾਰਾਪੁਰ, ਮੰਡੀ ਦੇ ਭਜੁਨ ਪਿੰਡ, ਮੁਹਾਲ ਚਕਾਰਾ ਤੇ ਮੁਹਾਲ ਤ੍ਰੇਹਡ, ਕੁੱਲੂ ਦੇ ਬਾਗਸਾਦੀ ਤੇ ਉਦੈਪੁਰ ਲਾਹੌਲ ਸਪਿਤੀ ਦੇ ਕਢੂ ਨਾਲਾ, ਮੰਡੀ ਦੇ ਰੰਧਾਰਾ, ਨੇਰਧਰਵਾਸਦਾ, ਕਯੋਨ, ਮਾਸੇਰਨ ਤੇ ਸਕਲਾਨ ਪਿੰਡਾਂ ’ਚ 8 ਜਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ।

ਪਾਉਂਟਾ ਸਾਹਿਬ ਤਹਿਸੀਲ ਦੇ ਕੋਲਾਰ ਪਿੰਡ ਕਟਾਨ ਨੇੜੇ ਫਸੇ 7 ਲੋਕਾਂ ਨੂੰ ਬਚਾ ਲਿਆ ਗਿਆ ਹੈ। ਸੂਤਰਾਂ ਮੁਤਾਬਕ ਕੁੱਲੂ, ਸ਼ਿਮਲਾ ਤੇ ਮੰਡੀ ਜ਼ਿਲ੍ਹਿਆਂ ’ਚ ਮੀਂਹ ਦੇ ਕਹਿਰ ਤੋਂ ਬਾਅਦ ਬਚਾਅ ਕਾਰਜ ਜਾਰੀ ਹਨ। ਕੁੱਲੂ ਦੇ ਜੌਨ ਤੇ ਭਾਗੀਪੁਲ, ਸ਼ਿਮਲਾ ਦੇ ਸਮੇਜ ਤੇ ਮੰਡੀ ਦੇ ਟਿੱਕਨ ’ਚ ਅਚਾਨਕ ਹੜ੍ਹ ਦੀ ਘਟਨਾ ਵਿੱਚ ਲਾਪਤਾ ਕੁੱਲ 55 ਲੋਕਾਂ ’ਚੋਂ 28 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਤੇ 27 ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਬਰਾਮਦ ਹੋਈਆਂ 15 ਲਾਸ਼ਾਂ ਦੀ ਹੀ ਪਛਾਣ ਹੋ ਸਕੀ ਹੈ।

ਪੰਜਾਬ ’ਚ ਅਲਰਟ | Haryana-Punjab Weather

ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਭਾਰੀ ਮੀਂਹ ਸਬੰਧੀ ਇੱਕ ਵਾਰ ਫਿਰ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ, ਚੰਡੀਗੜ੍ਹ ਜ਼ਿਲ੍ਹਿਆਂ ’ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ, ਜਦਕਿ ਬਾਕੀ ਥਾਵਾਂ ’ਤੇ ਮੌਸਮ ਸਾਫ ਤੇ ਧੁੱਪ ਵਾਲਾ ਰਹੇਗਾ।