ਜੈਸ਼ ਦੇ 4-5 ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ
ਨਵੀਂ ਦਿੱਲੀ। ਪਾਕਿਸਤਾਨ ਦੇ ਅੱਤਵਾਦੀ ਸੰਗਠਨ ਤਿਉਹਾਰੀ ਸੀਜਨ ‘ਚ ਰਾਜਧਾਨੀ ਦਿੱਲੀ ‘ਚ ਹਮਲੇ ਦੀ ਫਿਰਾਕ ‘ਚ ਹਨ। ਖੂਫੀਆ ਏਜੰਸੀਆਂ ਨੂੰ ਅੱਤਵਾਦੀ ਮਸੂਦ ਅਜ਼ਹਰ ਦੇ ਸੰਗਠਨ ਜੈਸ਼-ਏ-ਮੁਹੰਮੱਦ ਦੀ ਸਾਜਿਸ਼ ਤੋਂ ਜੁੜੇ ਇਨਪੁੱਟ ਮਿਲੇ ਹਨ।
ਜਾਣਕਾਰੀ ਹੈ ਕਿ ਦਿੱਲੀ-ਐਨਸੀਆਰ ‘ਚ ਜੈਸ਼ ਸੰਗਠਨ ਦੇ ਚਾਰ ਤੋਂ ਪੰਜ ਅੱਤਵਾਦੀ ਮੌਜੂਦ ਹਨ। ਉਧਰ, ਬੀਐਸਐਫ ਨੇ ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ ‘ਚ ਅੰਤਰਾਸ਼ਟਰੀ ਬਾਰਡਰ ਕੋਲ ਇਕ ਅੱਤਵਾਦੀ ਨੂੰ ਫੜਿਆ। ਜਾਣਕਾਰੀ ਮੁਤਾਬਕ, ਅੱਤਵਾਦੀ ਰੇਲਵੇ ਸਟੇਸ਼ਨ, ਬਸ ਸਟੈਂਡ ਅਤੇ ਬਾਜ਼ਾਰ ਵਰਗੇ ਭੀੜ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਬੁੱਧਵਾਰ ਰਾਤ ਤੋਂ ਛਾਪੇਮਾਰੀ ਕਰ ਰਹੀ ਹੈ। ਕੁੱਝ ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਅਮਰੀਕਾ ਦੇ ਸਹਾਇਕ ਰੱਖਿਆ ਮੰਤਰੀ ਰੈਂਡਲ ਸ਼ਾਈਵਰ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ‘ਚ ਧਾਰਾ 370 ਹਟਾਉਣ ਤੋਂ ਬਾਅਦ ਅੱਤਵਾਦੀ ਭੜਕੇ ਗਏ ਹਨ। ਜੇਕਰ ਪਾਕਿਸਤਾਨ ਅੱਤਵਾਦੀਆਂ ਨੂੰ ਲਗਾਮ ਕੱਸਣ ‘ਚ ਨਕਾਮ ਰਿਹਾ ਤਾਂ ਅੱਤਵਾਦੀ ਭਾਰਤ ‘ਚ ਹਮਲਾ ਕਰ ਸਕਦੇ ਹਨ। ਪਾਕਿ ਅੱਤਵਾਦੀਆਂ ‘ਤੇ ਕਿੰਨ੍ਹੀ ਨਜ਼ਰ ਰੱਖੇਗਾ, ਇਹ ਚਿੰਤਾ ਦੀ ਗੱਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।