ਸ਼ਰਾਬ ਦੀ ਕਮਾਈ ਘਾਤਕ ਹੈ
ਸ਼ਾਬ ਦੀ ਕਮਾਈ ਦਾ ਫਿਕਰਦਿੱਲੀ ਤੇ ਪੰਜਾਬ ’ਚ ਦੋਵਾਂ ਸਰਕਾਰਾਂ ’ਤੇ ਸ਼ਰਾਬ ਨੀਤੀ ’ਚ ਘਪਲੇ ਦੀ ਚਰਚਾ ਨਾਲ ਸੱਤਾ ਧਿਰ ਤੇ ਵਿਰੋਧੀ ਪਾਰਟੀਆਂ ਇੱਕ-ਦੂਜੇ ਖਿਲਾਫ ਮੈਦਾਨ ’ਚ ਹਨ ਦਿੱਲੀ ’ਚ ਸ਼ਰਾਬ ਘਪਲੇ ਸਬੰਧੀ ਉਪ ਮੁੱਖ ਮੰਤਰੀ ਦੇ ਘਰ ਦੀ ਤਲਾਸ਼ੀ ਲਈ ਗਈ ਹੈ ਤੇ ਵਿਰੋਧੀ ਪਾਰਟੀ ਸਰਕਾਰ ’ਤੇ ਘਪਲਾ ਕਰਨ ਦਾ ਦੋਸ਼ ਲਾ ਰਹੀ ਹੈ ਇੱਧਰ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਪਾਰਟੀਆਂ, ਸੂਬਾ ਸਰਕਾਰ ’ਤੇ ਸ਼ਰਾਬ ਨੀਤੀ ’ਚ ਘਪਲੇ ਦੇ ਦੋਸ਼ ਲਾ ਰਹੀਆਂ ਹਨ ਕਿਹਾ ਜਾ ਰਿਹਾ ਹੈ ਕਿ ਪੰਜਾਬ ’ਚ 500 ਕਰੋੜ ਦਾ ਸ਼ਰਾਬ ਘਪਲਾ ਹੋਇਆ ਹੈ ਦਿੱਲੀ ਤੇ ਪੰਜਾਬ ਦੇ ਮਾਮਲਿਆਂ ’ਚ ਵਿਰੋਧੀਆਂ ਦਾ ਕਹਿਣਾ ਹੈ ਕਿ ਘਪਲੇ ਕਾਰਨ ਸਰਕਾਰ ਦੇ ਖਜ਼ਾਨੇ ’ਚ ਪੈਸਾ ਘੱਟ ਆਏਗਾ ਵਿਰੋਧੀ ਪਾਰਟੀਆਂ ਨੂੰ ਖਜ਼ਾਨੇ ’ਚ ਪੈਸਾ ਘੱਟ ਆਉਣ ਦਾ ਫਿਰ ਤਾਂ ਜ਼ਰੂਰ ਹੈ
ਪਰ ਕਿਸੇ ਨੂੰ ਇਹ ਫਿਕਰ ਨਹੀਂ ਕਿ ਪੰਜਾਬ ਤੇ ਦਿੱਲੀ ਦੇ ਲੋਕ ਇੰਨੀ ਜ਼ਿਆਦਾ ਸ਼ਰਾਬ ਕਿਉਂ ਪੀ ਰਹੇ ਹਨ ਦੂਜੇ ਪਾਸੇ ਸਰਕਾਰਾਂ ਦਾ ਦਾਅਵਾ ਵੀ ਸ਼ਰਮਨਾਕ ਹੈ ਕਿ ਸ਼ਰਾਬ ਤੋਂ ਮਾਲੀਆ ਵਧਣ ਨਾਲ ਕਮਾਈ ’ਚ ਭਾਰੀ ਵਾਧਾ ਹੋਇਆ ਸਰਕਾਰਾਂ ਸ਼ਰਾਬ ਦੀ ਕਮਾਈ ਨੂੰ ਬੜੇ ਮਾਣ ਨਾਲ ਗਿਣਵਾਉਂਦੀਆਂ ਹਨ ਕੀ ਦੇਸ਼ ਨੂੰ ਸ਼ਰਾਬ ਦੀ ਕਮਾਈ ਦਾ ਹੀ ਸਹਾਰਾ ਰਹਿ ਗਿਆ ਹੈ ਦੁੱਧ ਦੀਆਂ ਨਹਿਰਾਂ ਵਾਲੇ ਦੇਸ਼ ’ਚ ਸ਼ਰਾਬ ਦਾ ਸਮੁੰਦਰ ਵਹਿ ਰਿਹਾ ਹੈ ਜੋ ਬੇਹੱਦ ਚਿੰਤਾ ਤੇ ਸ਼ਰਮ ਦੀ ਗੱਲ ਹੈ ਭਾਵੇਂ ਸਰਕਾਰਾਂ ਨੇ ਸ਼ਰਾਬ ਨੂੰ ਨਸ਼ਾ ਨਹੀਂ ਐਲਾਨਿਆ ਪਰ ਸ਼ਰਾਬ ਪੀਣ ਦਾ ਫਾਇਦਾ ਕੀ ਹੈ?
ਇਸ ਦਾ ਸਰਕਾਰਾਂ ਕੋਲ ਕੋਈ ਜਵਾਬ ਨਹੀਂ ਬਦਕਿਸਮਤੀ ਵਾਲੀ ਗੱਲ ਹੈ ਕਿ ਸ਼ਰਾਬ ਦੀ ਲਗਾਤਾਰ ਵਧ ਰਹੀ ਕਮਾਈ ਨੂੰ ਸਰਕਾਰਾਂ ਤੇ ਵਿਰੋਧੀ ਪਾਰਟੀਆਂ ਖਜ਼ਾਨੇ ਲਈ ਜ਼ਰੂਰੀ ਮੰਨ ਰਹੀਆਂ ਹਨ ਤੇ ਇਸ ਕਮਾਈ ਨੂੰ ਵਧਾਉਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੀਆਂ, ਨੌਜਵਾਨਾਂ ਦੀ ਸਿਹਤ, ਪੈਸਾ ਤੇ ਸਮਾਜਿਕ ਸ਼ਾਂਤੀ ਭਾਵੇਂ ਖੂਹ ’ਚ ਪਵੇ ਕੋਈ ਡਾਕਟਰ, ਕੋਈ ਵਿਗਿਆਨੀ ਜਾਂ ਸਰਕਾਰ ਦਾ ਆਪਣਾ ਸਿਹਤ ਵਿਭਾਗ ਵੀ ਸ਼ਰਾਬ ਦਾ ਕੋਈ ਗੁਣ ਨਹੀਂ ਦੱਸਦਾ, ਸਗੋਂ ਸਿਹਤ ਵਿਭਾਗ ਲੀਵਰ, ਦਿਲ ਦੇ ਰੋਗੀਆਂ ਨੂੰ ਸ਼ਰਾਬ ਛੱਡਣ ਦੀ ਹੀ ਸਲਾਹ ਦਿੰਦਾ ਹੈ ਬਹੁਤੇ ਸੜਕੀ ਹਾਦਸੇ ਵੀ ਸ਼ਰਾਬ ਕਾਰਨ ਹੀ ਹੁੰਦੇ ਹਨ ਲੜਾਈ-ਝਗੜੇ, ਕਤਲੇਆਮ, ਔਰਤਾਂ ’ਤੇ ਘਰੇਲੂ ਹਿੰਸਾ ਦੀ ਵੱਡੀ ਵਜ੍ਹਾ ਸ਼ਰਾਬ ਹੀ ਹੈ
ਫਿਰ ਏਨੀਆਂ ਘਾਤਕ ਸਮੱਸਿਆਵਾਂ ਨੂੰ ਛੱਡ ਕੇ ਸਰਕਾਰਾਂ ਤੇ ਵਿਰੋਧੀ ਪਾਰਟੀਆਂ ਨੂੰ ਸ਼ਰਾਬ ਦੀ ਕਮਾਈ ਦੀ ਹੀ ਫਿਕਰ ਕਿਉਂ ਹੈ? ਅਸਲ ’ਚ ਇਹ ਵਿਚਾਰਾਂ ਦਾ ਘਪਲਾ ਹੈ ਕਿ ਵਿਚਾਰ ਗਾਇਬ ਹੋ ਗਏ ਹਨ? ਘਪਲੇ ਦਾ ਪਰਦਾਫਾਸ਼ ਜ਼ਰੂਰ ਹੋਵੇ ਪਰ ਇਸ ਤੋਂ ਵੀ ਜ਼ਰੂਰੀ ਹੈ ਕਿ ਸ਼ਰਾਬ ਦੀ ਖਪਤ ਘਟਾਉਣ ਤੇ ਸ਼ਰਾਬ ਦਾ ਸੇਵਨ ਬੰਦ ਕਰਨ ਲਈ ਵੀ ਆਵਾਜ਼ ਉਠਾਈ ਜਾਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ