ਅਕਸ਼ੈ ਕੁਮਾਰ ਰੱਖਣਗੇ ਸਿਆਸਤ ‘ਚ ਪੈਰ

Akshay Kumar, Foot, Politics

ਜਲੰਧਰ । ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ‘ਤੇ ਛਾਏ ਕਿਆਸਰਾਈਆਂ ਦੇ ਬੱਦਲ ਅੱਜ ਛੱਟਣ ਜਾ ਰਹੇ ਹਨ। ਉਮੀਦ ਹੈ ਕਿ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਭਾਜਪਾ ਵਿਚ ਸ਼ਾਮਲ ਹੋਣਗੇ ਅਤੇ ਗੁਰਦਾਸਪੁਰ ਤੋਂ ਪੰਜਾਬ ਦੇ ਚੋਣ ਮੈਦਾਨ ‘ਚ ਨਿਤਰਨਗੇ। ਇਹ ਚਰਚਾ ਉਸ ਸਮੇਂ ਹੋਰ ਵੀ ਤੇਜ਼ ਹੋ ਗਈ ਜਦੋਂ ਖੁਦ ਅਕਸ਼ੈ ਕੁਮਾਰ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ। ਦਰਅਸਲ ਅਕਸ਼ੈ ਕੁਮਾਰ ਨੇ ਅੱਜ ਇਕ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਲਿਖਿਆ ਕਿ ‘ਇਕ ਅਜਿਹੇ ਖੇਤਰ ਵਿਚ ਕਦਮ ਰੱਖਣ ਜਾ ਰਿਹਾ ਹਾਂ, ਜੋ ਇਸ ਤੋਂ ਪਹਿਲਾਂ ਕਦੇ ਨਹੀਂ ਕੀਤਾ। ਉਤਸ਼ਾਹਿਤ ਵੀ ਹਾਂ ਅਤੇ ਥੋੜ੍ਹਾ ਨਰਵਸ ਵੀ, ਤੁਹਾਨੂੰ ਅਪਡੇਟ ਦਿੰਦਾ ਰਹਾਂਗਾ’ ਇਸ ਟਵੀਟ ਤੋਂ ਬਾਅਦ ਚਰਚਾਵਾਂ ਤੇਜ਼ ਹੋ ਗਈਆਂ ਕਿ ਅਕਸ਼ੈ ਕੁਮਾਰ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਹ ਟਵੀਟ ਵਾਇਰਲ ਹੋ ਰਿਹਾ ਹੈ। ਇੱਥੇ ਦੱਸ ਦੇਈਏ ਕਿ ਬੀਤੇ ਸਮੇਂ ‘ਚ ਵੀ ਅਕਸ਼ੈ ਕੁਮਾਰ ਦਾ ਨਾਂ ਪੰਜਾਬ ਦੀ ਰਾਜਨੀਤੀ ਵਿਚ ਉੱਭਰਿਆ ਸੀ ਹਾਲਾਂਕਿ ਪਹਿਲਾਂ ਤੋਂ ਹੀ ਕਿਆਸਰਾਈਆਂ ਸਨ ਕਿ ਅਕਸ਼ੈ ਭਾਜਪਾ ਵਿਚ ਸ਼ਾਮਲ ਹੋ ਕੇ ਅਕਾਲੀ ਦਲ ਦਾ ਸਾਥ ਦੇ ਸਕਦੇ ਹਨ ਤੇ ਹੁਣ ਇਸ ਟਵੀਟ ਤੋਂ ਬਾਅਦ ਇਹ ਕਿਆਸ ਹੋਰ ਤੇਜ਼ ਹੋ ਗਏ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੀ ਰਾਜਨੀਤੀ ਵਿਚ ਇਹ ਵੱਡਾ ਧਮਾਕਾ ਹੋਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here