ਰਮੇਸ਼ ਸਰਫ਼ਰ ਧਮੋਰਾ
ਦੇਸ਼ ਦੇ 28 ਵੇਂ ਸੂਬੇ ਝਾਰਖੰਡ ਦੀ ਸਥਾਪਨਾ 19 ਸਾਲ ਪਹਿਲਾਂ 15 ਨਵੰਬਰ 2000 ਨੂੰ ਹੋਈ ਸੀ ਬੀਤੇ 19 ਸਾਲਾਂ ‘ਚ ਝਾਰਖੰਡ ਸੂਬੇ ‘ਚ ਜਿਆਦਾਤਰ ਕਈ ਪਾਰਟੀਆਂ ਦੇ ਗਠਜੋੜ ਨਾਲ ਬਣੀ ਮਿਲੀ-ਜੁਲੀ ਸਰਕਾਰ ਹੀ ਚੱਲਦੀ ਰਹਿੰਦੀ ਸੀ ਪਿਛਲੇ 5 ਸਾਲ ਤੋਂ ਜ਼ਰੂਰ ਝਾਰਖੰਡ ‘ਚ ਮੁੱਖ ਮੰਤਰੀ ਰਘੁਵਰ ਦਾਸ ਦੀ ਅਗਵਾਈ ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਝਾਰਖੰਡ ‘ਚ ਰਘੁਵਰ ਦਾਸ ਅਜਿਹੇ ਪਹਿਲੇ ਮੁੱਖ ਮੰਤਰੀ ਹੋਣਗੇ ਜੋ ਆਪਣੇ 5 ਸਾਲ ਦਾ ਨਿਰਧਾਰਿਤ ਕਾਰਜਕਾਲ ਪੂਰਾ ਕਰਨ ਜਾ ਰਹੇ ਹਨ ਸੂਬੇ ਦਾ ਸਿਆਸੀ ਇਤਿਹਾਸ ਦੇਖੀਏ ਤਾਂ 19 ਸਾਲ ਦੇ ਛੋਟੇ ਸਮੇਂ ‘ਚ ਹੀ ਝਾਰਖੰਡ ਸੂਬੇ ਨੇ 10 ਮੁੱਖ ਮੰਤਰੀ ਦੇਖੇ ਹਨ ਹੁਣ ਤੱਕ ਇੱਥੇ ਤਿੰਨ ਵਾਰ ਰਾਸ਼ਟਰਪਤੀ ਸ਼ਾਸਨ ਵੀ ਲੱਗ ਚੁੱਕਿਆ ਹੈ ਝਾਰਖੰਡ ਬਣਨ ਦੇ ਨਾਲ ਹੀ 15 ਨਵੰਬਰ 2000 ਨੂੰ ਭਾਰਤੀ ਜਨਤਾ ਪਾਰਟੀ ਦੇ ਬਾਬੂਲਾਲ ਮਰਾਂਡੀ ਪਹਿਲਾਂ ਮੁੱਖ ਮੰਤਰੀ ਬਣੇ ਸਨ ਜਿਨ੍ਹਾਂ ਨੂੰ 28 ਮਹੀਨਿਆਂ ਬਾਅਦ ਕੁਰਸੀ ਛੱਡਣੀ ਪਈ ਸੀ ਬਾਬੂਲਾਲ ਮਰਾਂਡੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਅਰਜੁਨ ਮੁੰਡਾ ਸੂਬੇ ਦੇ ਦੁਜੇ ਮੁੱਖ ਮੰਤਰੀ ਬਣੇ ਜਿਨ੍ਹਾਂ ਦਾ ਕਾਰਜਕਾਲ 23 ਮਹੀਨਿਆਂ 15 ਦਿਨ ਦਾ ਰਿਹਾ।
ਉਸ ਤੋਂ ਬਾਅਦ ਝਾਰਖੰਡ ਮੁਕਤੀ ਮੋਰਚੇ ਦੇ ਸੁਪਰੀਮੋ ਸ਼ਿੱਬੂ ਸੋਰੇਨ ਸੂਬੇ ਦੇ ਤੀਜੇ ਮੁੱਖ ਮੰਤਰੀ ਰਹੇ ਪਰ ਨਾਲ ਉਨ੍ਹਾਂ ਨੂੰ 10 ਦਿਨ ਬਾਅਦ ਹੀ ਅਹੁਦਾ ਛੱਡਣਾ ਪਿਆ ਸੀ 12 ਮਈ 2005 ਨੂੰ ਭਾਰਤੀ ਜਨਤਾ ਪਾਰਟੀ ਦੇ ਅਰਜੁਨ ਮੁੰਡਾ ਨੇ ਸੂਬੇ ਦੇ ਚੌਥੇ ਮੁੱਖ ਮੰਤਰੀ ਦੇ ਰੂਪ ਫਿਰ ਸਹੁੰ ਚੁੱਕੀ ਪਰ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ 16 ਮਹੀਨੇ 6 ਦਿਨ ਤੋਂ ਬਾਅਦ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ।
ਅਰਜਨ ਮੁੰਡਾ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਝਾਰਖੰਡ ਮੁਕਤੀ ਮੋਰਚਾ ਕਾਂਗਰਸ ਅਤੇ ਰਾਸ਼ਟਰੀ ਲੋਕ ਦਲ ਨੇ ਮਿਲ ਕੇ ਅਜ਼ਾਦ ਵਿਧਾਇਕ ਮਧੂ ਕੋੜਾ ਨੂੰ ਝਾਰਖੰਡ ਦਾ ਪੰਜਵਾਂ ਮੁੱਖ ਮੰਤਰੀ ਬਣਾਇਆ ਉਨ੍ਹਾਂ ਦਾ ਕਾਰਜਕਾਲ ਘਪਲੇ ਅਤੇ ਬਦਨਾਮੀ ਨਾਲ ਭਰਿਆ ਰਿਹਾ ਉਨ੍ਹਾਂ ਦੀ ਸਰਕਾਰ ਦੀ ਰਾਸ਼ਟਰੀ ਪੱਧਰ ‘ਤੇ ਕਾਫ਼ੀ ਬਦਨਾਮੀ ਹੋਈ ਆਖ਼ਰ 23 ਮਹੀਨੇ 12 ਦਿਨ ਤੋਂ ਬਾਅਦ ਮਧੂ ਕੋੜਾ ਨੂੰ ਆਪਣਾ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਮਧ ਕੋੜਾ ਦੇ ਅਸਤੀਫ਼ੇ ਤੋਂ ਬਾਅਦ ਇੱਕ ਬਾਰ ਫਿਰ ਝਾਰਖੰਡ ਮੁਕਤੀ ਮੋਰਚੇ ਦੇ ਸ਼ਿੱਬੂ ਸੋਰੇਨ ਨੇ ਝਾਰਖੰਡ ਦੇ ਛੇਵੇਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਪਰ ਇਸ ਬਾਰ ਫਿਰ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ 4 ਮਹੀਨੇ 20 ਦਿਨਾਂ ਤੋਂ ਬਾਅਦ ਹੀ ਉਨ੍ਹਾਂ ਨੇ ਅਹੁਦੇ ਤੋਂ ਹਟਾ ਕੇ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ ਕਰੀਬ 11 ਮਹੀਨੇ 10 ਦਿਨ ਤੱਕ ਚੱਲੇ ਰਾਸ਼ਟਰਪਤੀ ਸ਼ਾਸਨ ਤੋਂ ਬਾਅਦ ਇੱਕ ਵਾਰ ਫਿਰ ਸਿਬੂ ਸੋਰੇਨ ਦਾ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੋਇਆ ਇਸ ਦੇ ਬਾਵਜੂਦ ਸਿਬੂ ਸੋਰੇਨ ਨੇ ਝਾਰਖੰਡ ਦੇ ਸੱਤਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਰਾਸ਼ਟਰਪਤੀ ਸ਼ਾਸਨ ਦੀ ਸਮਾਪਤੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਗਠਜੋੜ ਨਾਲ ਭਾਰਤੀ ਜਨਤਾ ਪਾਰਟੀ ਦੇ ਅਰਜੁਨ ਮੁੰਡਾ ਨੇ ਅੱਠਵੇਂ ਮੁੱੱਖ ਮੰਤਰੀ ਦੇ ਰੂਪ ‘ਚ ਸਹੁੰ ਚੁੱਕੀ ਜਿਨ੍ਹਾਂ ਦਾ ਕਾਰਜਕਾਲ 28 ਮਹੀਨੇ 7 ਦਿਨ ਦਾ ਰਿਹਾ ਅਰਜੁਨ ਮੂਡਾ ਦੇ ਅਸਤੀਫ਼ੇ ਤੋਂ ਬਾਅਦ ਸੂਬੇ ‘ਚ ਇੱਕ ਵਾਰ ਫ਼ਿਰ ਰਾਸ਼ਟਰਪਤੀ ਸ਼ਾਸਨ ਲਾਇਆ ਗਿਆ ਜੋ 5 ਮਹੀਨੇ 25 ਦਿਨ ਤੱਕ ਚੱਲਿਆ ਰਾਸ਼ਟਰਪਤੀ ਸ਼ਾਸਨ ਦੌਰਾਨ ਇੱਕ ਵਾਰ ਫਿਰ ਝਾਰਖੰਡ ਮੁਕਤੀ ਮੋਰਚਾ, ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਨਜਦੀਕ ਆਏ ਅਤੇ ਹੇਮੰਤ ਸੋਰੇਨ ਦੀ ਅਗਵਾਈ ‘ਚ ਫਿਰ ਗਠਜੋੜ ਸਰਕਾਰ ਬਣਾਈ ਜੋ 17 ਮਹੀਨੇ 10 ਦਿਨ ਤੱਕ ਚੱਲੀ ਉਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਸੂਬੇ ‘ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉੱਭਰੀ ਭਾਰਤੀ ਜਨਤਾ ਪਾਰਟੀ ਨੇ ਰਘੁਵਰ ਦਾਸ ਦੀ ਅਗਵਾਈ ‘ਚ 28 ਦਸੰਬਰ 2014 ਨੂੰ ਨਵੀਂ ਸਰਕਾਰ ਦਾ ਗਠਨ ਕੀਤਾ ਜੋ ਵਰਤਮਾਨ ‘ਚ ਚੱਲ ਰਹੀ ਹੈ ਝਾਰਖੰਡ ‘ਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਅਗਲੇ ਮਹੀਨੇ ਨਵੀਂ ਸਰਕਾਰ ਦਾ ਗਠਨ ਹੋਣ ਜਾ ਰਿਹਾ ਹੈ ਪਰ ਉਪਰੋਕਤ ਗੱਲਾਂ ਨੂੰ ਦੇਖਣ ਤੋਂ ਪਤਾ ਲੱੱਗਦਾ ਹੈ ਕਿ 19 ਸਾਲ ਦੇ ਝਾਰਖੰਡ ‘ਚ ਸਿਆਸੀ ਅਸਿਥਰਤਾ ਦੇ ਚੱਲਦਿਆਂ 10 ਵਾਰ ਮੁੱਖ ਮੰਤਰੀ ਬਦਲੇ ਗਏ ਅਤੇ 3 ਵਾਰ ਰਾਸ਼ਟਰਪਤੀ ਸ਼ਾਸਨ ਲਾਇਆ ਗਿਆ ਝਾਰਖੰਡ ‘ਚ ਆਰਜੁਨ ਮੁੰਡਾ ਅਤੇ ਸ਼ਿਬੂ ਸੋਰੇਨ ਤਿੰੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਜਦੋਂ ਕਿ ਬਾਬੂਲਾਲ ਮਰਾਂਡੀ, ਮਧੂ ਕੋੜਾ, ਹੇਮੰਤ ਸੋਰੇਨ ਅਤੇ ਰਘੁਵਰਦਾਸ ਇੱਕ -ਇੱਕ ਵਾਰ ਮੁੱਖ ਮੰਤਰੀ ਬਣ ਸਕੇ ਝਾਰਖੰਡ ‘ਚ ਹੁਣ ਤੱਕ 5 ਵਾਰ ਭਾਰਤੀ ਜਨਤਾ ਪਾਰਟੀ, ਚਾਰ ਵਾਰ ਝਾਰਖੰਡ ਮੁਕਤੀ ਮੋਰਚਾ ਅਤੇ ਇੱਕ ਵਾਰ ਅਜ਼ਾਦ ਮੁੱਖ ਮੰਤਰੀ ਬਣਿਆ ਹੈ।
ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਜਾਂ ਝਾਰਖੰਡ ਮੁਕਤੀ ਮੋਰਚਾ ਕਾਂਗਰਸ ਗਠਜੋੜ ਸਪੱਸ਼ਟ ਬਹੁਮਤ ਲਿਆ ਕੇ ਅਪਣੇ ਜ਼ੋਰ ‘ਤੇ ਸਰਕਾਰ ਬਣਾ ਸਕਦੀ ਹੈ ਜਾਂ ਸੂਬੇ ‘ਚ ਫਿਰ ਗਠਜੋੜ ਸਰਕਾਰਾਂ ਦਾ ਦੌਰ ਸ਼ੁਰੂ ਹੁੰਦਾ ਹੈ ਇਸ ਗੱਲ ਦਾ ਫੈਸਲਾ ਤਾਂ ਝਾਰਖੰਡ ਦੇ ਦੋ ਕਰੋੜ 26 ਲੱਖ ਵੋਟਰ ਹੀ ਕਰਨਗੇ ਜਿਨ੍ਹਾਂ ਦੇ ਹੱਥਾਂ ‘ਚ ਝਾਰਖੰਡ ਦੀ ਸੱਤਾ ਦੀ ਚਾਬੀ ਹੈ ਪਰ ਪਿਛਲੇ ਪੰਜ ਸਾਲਾਂ ‘ਚ ਕਾਰਜਕਾਲ ਨੂੰ ਦੇਖ ਕੇ ਲੱਗਦਾ ਹੈ ਕਿ ਝਾਰਖੰਡ ਦੇ ਲੋਕ ਹੁਣ ਗਠਜੋੜ ਦੀ ਰਾਜਨੀਤੀ ‘ਚ ਤੋਂ ਅੱਕ ਚੁੱਕੇ ਹਨ ਉਨ੍ਹਾਂ ਨੂੰ ਸਥਿਰ ਸਰਕਾਰ ਦੇ ਮਹੱਤਵ ਦਾ ਪਤਾ ਲੱਗ ਗਿਆ ਹੈ।
ਦੇਸ਼ ‘ਚ ਸਭ ਤੋਂ ਜਿਆਦਾ ਖÎਣਿਜ ਪਦਾਰਥਾਂ ਨਾਲ ਭਰਪੂਰ ਸੂਬਾ ਝਾਰਖੰਡ ਆਪਣੀ ਸਿਆਸੀ ਅਸਿਥਰਤਾ ਦੀ ਵਜ੍ਹਾ ਨਾਲ ਹੀ ਵਿਕਾਸ ਦੀ ਦੌੜ ‘ਚ ਅੱਗੇ ਨਹੀਂ ਨਿਕਲ ਸਕਿਆ ਸੂਬੇ ‘ਚ ਭਰਪੂਰ ਮਾਤਰਾ ‘ਚ ਖਣਿਜ ਪਦਾਰਥਾਂ ਦੀ ਉਪਲੱਬਤਾ ਦੇ ਬਾਵਜ਼ੂਦ ਸਿਆਸੀ ਅਗਵਾਈ ਦੀ ਕਮੀ ਕਰਕੇ ਝਾਰਖੰਡ ਅੱਜ ਵੀ ਪੱਛੜੇ ਸੂਬਿਆਂ ਦੀ ਸ੍ਰੇਣੀ ‘ਚ ਸ਼ਾਮਲ ਹੈ ਪਿਛਲੇ ਪੰਜ ਸਾਲਾਂ ‘ਚ ਜ਼ਰੂਰ ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਰਘੁਵਰ ਦਾਸ ਦੀ ਅਗਵਾਈ ‘ਚ ਸਥਿਰ ਸਰਕਾਰ ਦਿੱਤੀ ਹੈ ਜੇਕਰ ਝਾਰਖੰਡ ਦੇ ਲੋਕਾਂ ਨੂੰ ਆਪਣੇ ਸੂਬੇ ਦਾ ਤਰੀਕੇ ਨਾਲ ਵਿਕਾਸ ਕਰਵਾਉਣਾ ਹੈ ਤਾਂ ਉਨ੍ਹਾਂ ਨੂੰ ਕਿਸੇ ਵੀ ਇੱਕ ਪਾਰਟੀ ਨੂੰ ਪੂਰਨ ਬਹੁਮਤ ਦੇ ਕੇ ਸਰਕਾਰ ਬਣਾਉਣੀ ਪਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।