ਅਖਿਲ ਭਾਰਤੀਆ ਸਨਾਤਨ ਸਮਾਜ ਵੈਲਫੇਅਰ ਫਰੰਟ ਨੇ ਪ੍ਰੋਗਰਾਮ ਕਰਵਾਇਆ
(ਸੁਭਾਸ਼ ਸ਼ਰਮਾ) ਕੋਟਕਪੂਰਾ। ਅਖਿਲ ਭਾਰਤੀਆ ਸਨਾਤਨ ਸਮਾਜ ਵੈਲਫੇਅਰ ਫਰੰਟ ਵੱਲੋਂ ਅੱਜ ਸ੍ਰੀ ਪਰਸ਼ੂਰਾਮ ਵਾਟਿਕਾ ਪਟਿਆਲਾ ਵਿਖੇ ਭਾਰਤੀਆ ਨਵਾਂ ਸਾਲ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿੱਚ ਸਨਾਤਨ ਸੰਸਕ੍ਰਿਤੀ ਨੂੰ ਪੂਰੇ ਪੰਜਾਬ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਨ ਲਈ ਵਿਚਾਰ ਕੀਤੇ ਗਏ।ਜਿਵੇਂ ਕਿ ਕੱਲ ਚੇਤ ਦੇ ਪਹਿਲੇ ਨਰਾਤੇ ਭਾਰਤੀਆ ਨਵਾਂ ਸਾਲ ਸੀ ਜਿੱਥੇ ਕਿ ਇਹ ਨਵਾਂ ਸਾਲ ਪੂਰੇ ਭਾਰਤ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਸੀ ਹੁਣ ਇਹ ਪ੍ਰਥਾ ਲਗਭਗ ਅਲੋਪ ਹੋ ਗਈ। ਜਿਸ ਕਰਕੇ ਇਸ ਉੱਤੇ ਅਸ਼ਵਨੀ ਭਾਸਕਰ ਸ਼ਾਸਤਰੀ ਨੇ ਇਸ ਦੀ ਮਹੱਤਤਾ ਬਾਰੇ ਦੱਸਿਆ। (Akhil Bharatiya Sanatan)
ਉਨਾਂ ਦੱਸਿਆ ਕਿ ਕਈ ਤਾਕਤਾਂ ਨੇ ਭਾਰਤ ਉਤੇ ਰਾਜ ਕਰਨ ਕਰਕੇ ਸਾਡੀ ਸੰਸਕ੍ਰਿਤੀ ਦਾ ਘਾਣ ਕੀਤਾ, ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕੌਮੀ ਏਕਤਾ ਦਾ ਨਾਅਰਾ ਬੁਲੰਦ ਕਰਦੇ ਹੋਏ ਆਪਣੇ ਰਾਸ਼ਟਰ ਦੇ ਹਿੱਤ ਵਿਚ ਮੁੜ ਤੋਂ ਸਨਾਤਨ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰੀਏ,ਅਖਿਲ ਭਾਰਤੀਆ ਸਨਾਤਨ ਸਮਾਜ ਵੈਲਫੇਅਰ ਫਰੰਟ ਅਪੀਲ ਕਰਦਾ ਹੈ ਕਿ ਆਓ ਆਓ ਸਭ ਮਿਲ ਕੇ ਸਨਾਤਨ ਸੰਸਕ੍ਰਿਤੀ ਦੀ ਦੀ ਲਹਿਰ ਨੂੰ ਘਰ ਘਰ ਪਹੁੰਚਾਈਏ। ਇਸ ਵਿਚ ਬ੍ਰਾਹਮਣ ਭਲਾਈ ਬੋਰਡ ਦੇ ਚੇਅਰਮੈਨ ਹਰਿੰਦਰ ਪਾਲ ਸ਼ਰਮਾ ਕੌਰਜੀਵਾਲਾ ਨੇ ਕਿਹਾ ਕਿ ਸਨਾਤਨ ਸਮਾਜ ਦੇ ਹੱਕਾਂ ਦੀ ਲੜਾਈ ਆਖ਼ਰੀ ਸਾਹ ਤੱਕ ਲੜਦਾ ਰਹਾਂਗਾ।
ਈਸ਼ਵਰ ਚੰਦ ਸ਼ਰਮਾ ਸਨਾਤਨ ਧਰਮ ਮਹਾਂਵੀਰ ਦਲ ਪ੍ਰਧਾਨ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਆਪਣੀ ਟੀਮ ਵੱਲੋਂ ਅਖਿਲ ਭਾਰਤੀਆ ਸਨਾਤਨ ਸਮਾਜ ਵੈੱਲਫੇਅਰ ਫਰੰਟ ਦੇ ਨਾਲ ਚੱਲਣ ਦਾ ਸੰਕਲਪ ਲਿਆ। ਫਰੰਟ ਦੇ ਸਮਰੱਥਨ ਵਿਚ ਵੱਖ-ਵੱਖ ਸਭਾਵਾਂ ਨੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਨਿਤਨ ਪੰਜੋਲਾ ਨੇ ਮੰਚ ਦਾ ਸੰਚਾਲਨ ਬਾਖੂਬੀ ਨਾਲ ਨਿਭਾਇਆ
ਇਸ ਦੇ ਵਿੱਚ ਕੀਰਤੀ ਕਾਟਲ,ਰਾਜਪੂਤ ਮਹਾਸਭਾ ਰੇਲਵੇ, ਸ਼ਿਵ ਮੰਦਰ ਕਮੇਟੀ (ਪ੍ਰਤਾਪ ਨਗਰ) ਗੋਬਿੰਦ ਰਾਮ ਸੇਠ,ਬਾਬਾ ਪੰਡਤ ਸ੍ਰੀ ਪਰਸ਼ੂਰਾਮ ਸੈਨਾ, ਯਾਦਵਿੰਦਰ ਸ਼ਰਮਾ (ਬ੍ਰਾਹਮਣ ਸਮਾਜ), ਰਾਜ ਕੁਮਾਰ ਸ਼ਰਮਾ (ਸ੍ਰੀ ਬ੍ਰਾਹਮਣ ਸਭਾ), ਰੌਬਿਨ ਖੋਸਲਾ, ਪਵਨ ਕੁਮਾਰ,ਅਸ਼ਵਨੀ ਗੱਗੀ ਸਰਵੋਪਰੀ ਮੰਦਰ ਕਮੇਟੀ ਪ੍ਰਧਾਨ, ਡਾ ਧਰਮਪਾਲ ਰਾਏਪੁਰ ਮੰਡਲਾਂ,ਆਤਮਾ ਰਾਮ ਧਬਲਾਨ, ਦਰਸ਼ਨ ਸਿੰਘ ਪੀ ਆਰ ਟੀ ਸੀ,ਮਹਿੰਦਰਪਾਲ ਬਹਾਦਰਗਡ਼੍ਹ,ਪਵਨ ਪੰਜੋਲਾ,ਅਜੇ ਜੇਨਗਰ,ਜਿਤੇਸ਼ ਜੌਲੀ,ਰਾਮ ਗੋਪਾਲ ਸ਼ਰਮਾ, ਭੂਸ਼ਨ ਸ਼ਰਮਾ,ਅਸ਼ੋਕ ਸ਼ਰਮਾ ਮੌਜੂਦ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ