Akhand Sumiran: ਅਖੰਡ ਸਿਮਰਨ ਮੁਕਾਬਲੇ ’ਚ ਕਿਹਡ਼ੇ ਬਲਾਕ ਨੇ ਮਾਰੀ ਬਾਜ਼ੀ, ਜਾਣੋ

​​Akhand Sumiran
​​Akhand Sumiran

ਅਖੰਡ ਸਿਮਰਨ ਮੁਕਾਬਲੇ ’ਚ ਪਹਿਲੇ ਸਥਾਨ ’ਤੇ ਬਲਾਕ ਟੋਹਾਣਾ  Akhand Sumiran

  • ਇੱਕ ਨਵੰਬਰ 2024 ਤੋਂ 30 ਨਵੰਬਰ 2024 ਤੱਕ ਅਖੰਡ ਸਿਮਰਨ ਮੁਕਾਬਲਾ
  • ਦੂਜੇ ਸਥਾਨ ’ਤੇ ਅੰਬਾਲਾ ਸਿਟੀ ਤੇ ਰਤੀਆ ਨੇ ਕੀਤਾ ਤੀਜੇ ਸਥਾਨ ’ਤੇ ਕਬਜ਼ਾ

Akhand Sumiran: (ਸਰਸਾ) ਸੱਚ ਕਹੂੰ ਨਿਊਜ਼। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵਿਚਕਾਰ ਲਗਾਤਾਰ ਚੱਲ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਇਸ ਵਾਰ ਇੱਕ ਨਵੰਬਰ ਤੋਂ 30 ਨਵੰਬਰ 2024 ਵਿਚਕਾਰ ਦੁਨੀਆਂ ਭਰ ਦੇ 445 ਬਲਾਕਾਂ ਦੇ 167153 ਸੇਵਾਦਾਰਾਂ ਨੇ 30,38,665 ਘੰਟੇ ਰਾਮ ਨਾਮ ਦਾ ਜਾਪ ਕਰਕੇ ਸ੍ਰਿਸ਼ਟੀ ਦਾ ਭਲਾ ਅਤੇ ਸੁੱਖ-ਸ਼ਾਂਤੀ ਲਈ ਸੱਚੇ ਸਤਿਗੁਰੂ ਅੱਗੇ ਅਰਦਾਸ ਕੀਤੀ। ਅਖੰਡ ਸਿਮਰਨ ਮੁਕਾਬਲੇ ’ਚ ਜੇਤੂਆਂ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਹਰਿਆਣਾ ਦੇ ਟੋਹਾਣਾ ਬਲਾਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਇਹ ਵੀ ਪੜ੍ਹੋ: Welfare Work: ਡੇਰਾ ਸ਼ਰਧਾਲੂਆਂ ਨੇ ਭੱਠਾ ’ਤੇ ਕੰਮ ਕਰਦੇ ਲੋਡ਼ਵੰਦਾਂ ਨੂੰ ਵੰਡੇ ਗਰਮ ਕੱਪਡ਼ੇ

ਇਸ ਬਲਾਕ ਦੇ 56,912 ਸੇਵਾਦਾਰਾਂ ਨੇ 2, 24,847 ਘੰਟੇ ਸਿਮਰਨ ਕੀਤਾ ਹੈ ਜਦੋਂਕਿ ਦੂਜੇ ਅਤੇ ਤੀਜੇ ਸਥਾਨ ’ਤੇ ਵੀ ਹਰਿਆਣਾ ਦੇ ਬਲਾਕਾਂ ਨੇ ਹੀ ਕਬਜ਼ਾ ਕੀਤਾ ਜਿਸ ’ਚ ਅੰਬਾਲਾ ਜ਼ਿਲ੍ਹੇ ਦੇ ਅੰਬਾਲਾ ਸਿਟੀ ਦੇ 7586 ਡੇਰਾ ਸ਼ਰਧਾਲੂਆਂ ਨੇ 1,87,676 ਘੰਟੇ ਅਖੰਡ ਸਿਮਰਨ ਕਰਕੇ ਦੂਜਾ ਅਤੇ ਫਤਿਆਬਾਦ ਜ਼ਿਲ੍ਹੇ ਦੇ ਰਤੀਆ ਬਲਾਕ ਦੇ 3,218 ਸੇਵਾਦਾਰਾਂ ਨੇ 1,65,104 ਘੰਟੇ ਰਾਮ ਨਾਮ ਦਾ ਜਾਪ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਟਾਪ 10 ਦੀ ਸੂਚੀ ’ਚ ਹਰਿਆਣਾ ਦੇ 4 ਬਲਾਕ , ਪੰਜਾਬ ਦੇ 5 ਬਲਾਕ ਅਤੇ ਇੱਕ ਰਾਜਸਥਾਨ ਦਾ ਸ਼ਾਮਲ ਹੈ। Akhand Sumiran

ਵਿਦੇਸ਼ਾਂ ’ਚ ਵੀ ਸਾਧ-ਸੰਗਤ ਨੇ ਜਪਿਆ ਰਾਮ ਨਾਮ

ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਵਿਦੇਸ਼ ਦੀ ਸਾਧ-ਸੰਗਤ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਸ ਵਾਰ ਸੰਯੁਕਤ ਅਰਬ ਅਮੀਰਾਤ (ਯੂਏਈ), ਨਿਊਜ਼ੀਲੈਂਡ, ਕੈਨੇਡਾ, ਦੋਹਾ ਕਤਰ, ਇਟਲੀ, ਸਾਈਪ੍ਰਸ, ਅਮਰੀਕਾ, ਇੰਗਲੈਂਡ, ਬਹਿਰੀਨ, ਸਿੰਗਾਪੁਰ, ਮਲੇਸ਼ੀਆ, ਸਾਊੁਦੀ ਅਰਬ, ਫਿਲੀਪੀਂਸ, ਅਸਟਰੇਲੀਆ ਅਤੇ ਪੁਰਤਗਾਲ ’ਚ 652 ਸੇਵਾਦਾਰਾਂ ਨੇ 16,083 ਘੰਟੇ ਰਾਮ ਨਾਮ ਦਾ ਜਾਪ ਕੀਤਾ ਹੈ।

ਮਾਲਕ ਦਾ ਪਿਆਰ, ਉਸ ਦੀ ਰਹਿਮਤ ਇਨਸਾਨ ’ਤੇ ਉਦੋਂ ਵਰਸਦੀ ਹੈ ਜਦੋਂ ਦ੍ਰਿੜ੍ਹ ਯਕੀਨ ਆਉਂਦਾ ਹੈ ਅਤੇ ਇਹ ਸੇਵਾ-ਸਿਮਰਨ ਦੇ ਬਿਨਾ ਆ ਨਹੀਂ ਸਕਦਾ ਜਿਨ੍ਹਾਂ ਸੰਭਵ ਹੋਵੇ ਸੇਵਾ ਕਰੋ, ਸਿਮਰਨ ਕਰੋ ਤਾਂ ਤੁਸੀਂ ਮਾਲਕ ਸਤਿਗੁਰ ਦੀ ਦਇਆ-ਮਿਹਰ ਦੇ ਲਾਇਕ ਬਣ ਸਕਦੇ ਹੋ ਚਲਦੇ, ਬੈਠਦੇ, ਕੰਮ-ਧੰਦਾ ਕਰਦੇ ਹੋਏ ਜੋ ਸਿਮਰਨ ਕੀਤਾ ਜਾਂਦਾ ਹੈ, ਉਹ ਇਸ ਕਲਿਯੁਗ ’ਚ ਮਨਜ਼ੂਰ ਹੋਵੇਗਾ ਇਸ ਲਈ ਤੁਸੀਂ ਆਪਣੀ ਭਾਵਨਾ ਨੂੰ ਸ਼ੁੱਧ ਕਰਦੇ ਹੋਏ ਦ੍ਰਿੜ੍ਹ ਯਕੀਨ ਦੇ ਨਾਲ ਅੱਗੇ ਵਧਦੇ ਜਾਓ, ਸੇਵਾ-ਸਿਮਰਨ ਕਰਦੇ ਜਾਓ ਤਾਂ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਤੁਸੀਂ ਜ਼ਰੂਰ ਬਣੋਗੇ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਡੇਰਾ ਸੱਚਾ ਸੌਦਾ, ਸਰਸਾ (ਹਰਿਆਣਾ)

Akhand Sumiran
Akhand Sumiran

LEAVE A REPLY

Please enter your comment!
Please enter your name here